ਅਮਲੋਹ ਦੀ ਸ਼ਰੂ ਗੋਇਲ 73ਵਾਂ ਰੈਂਕ ਹਾਸਿਲ ਕਰਕੇ ਬਣੀ ਜੱਜ
ਅਮਲੋਹ ਦੀ ਸ਼ਰੂ ਗੋਇਲ ਸਿਵਲ ਦੀ ਪ੍ਰੀਖਿਆ ਦੇ ਵਿੱਚ 73ਵਾਂ ਰੈਂਕ ਹਾਸਿਲ ਕਰਕੇ ਜੱਜ ਸਿਲੈਕਟ ਹੋਈ ਹੈ। ਸ਼ਰੂ ਦੇ ਜੱਜ ਸਿਲੈਕਟ ਹੋਣ ਤੇ ਪਰਿਵਾਰ ਵਾਲਿਆਂ ਨੇ ਸ਼ਰੂ ਦਾ ਮੂੰਹ ਮਿੱਠਾ ਕਰਵਾਇਆ। ਸ਼ਰੂ ਗੋਇਲ ਨੇ ਸਿਵਲ ਦੀ ਪ੍ਰੀਖਿਆ ਪਾਸ ਕਰਕੇ ਅਮਲੋਹ ਸ਼ਹਿਰ ਦਾ ਮਾਣ ਵਧਾਇਆ ਹੈ ਜੱਜ ਬਣਨ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸ਼ਰੂ ਗੋਇਲ ਨੇ ਕਿਹਾ ਕਿ ਮੇਰੇ ਪਰਿਵਾਰ ਦਾ ਅਤੇ ਮੇਰਾ ਸੁਪਨਾ ਪੂਰਾ ਹੋਇਆ ਹੈ ਜਿਸਦਾ ਸਿਹਰਾ ਮੇਰੇ ਮਾਤਾ ਪਿਤਾ ਨੂੰ ਜਾਂਦਾ ਹੈ ਜਿਹਨਾਂ ਦੇ ਸਹਿਯੋਗ ਸਦਕਾ ਅੱਜ ਇੱਥੇ ਤੱਕ ਪਹੁੰਚੀ ਹੈ। ਦੂਜੇ ਪਾਸੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਮਿਹਨਤ ਨੇ ਉਨ੍ਹਾਂ ਦੇ ਪਰਿਵਾਰ ਦਾ ਮਾਣ ਵਧਾਇਆ ਹੈ।
Last Updated : Feb 3, 2023, 8:29 PM IST