ਪੁਲਿਸ ਵੱਲੋਂ ਲੁਟੇਰਾ ਗੈਂਗ ਦੇ 4 ਵਿਅਕਤੀ ਕਾਬੂ

By

Published : Oct 26, 2022, 5:41 PM IST

Updated : Feb 3, 2023, 8:30 PM IST

thumbnail

ਰੂਪਨਗਰ ਦੀ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 4 ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਜਿਨ੍ਹਾਂ ਉੱਤੇ ਰੂਪਨਗਰ ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 458 394 34 ਹੇਠਾਂ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ 22 ਅਕਤੂਬਰ 2020 ਦਾ ਹੈ, ਜਦੋਂ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਪੈਟਰੋਲ ਪੰਪ ਜਿਸ ਦਾ ਨਾਮ ਦਸਮੇਸ਼ ਫਿਊਲ ਪੰਪ ਹੈ। ਉਸ ਉੱਤੇ 22 ਅਕਤੂਬਰ ਦੀ ਰਾਤ ਨੂੰ ਕਰੀਬ 2 ਵਜੇ ਚਾਰ ਵਿਅਕਤੀਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ, ਇਸ ਲੁੱਟ ਦੌਰਾਨ 1,20000 ਰੁਪਏ ਪੈਟਰੋਲ ਪੰਪ ਉਤੇ ਮੌਜੂਦ ਕਰਿੰਦੇ ਤੋਂ ਲੁੱਟ ਲਏ ਜਾਂਦੇ ਹਨ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਇਸ ਦੌਰਾਨ ਇਨ੍ਹਾਂ ਕੋਲੋ ਇਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ।  Rupnagar police arrested 4 people of robber gang

Last Updated : Feb 3, 2023, 8:30 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.