ਗਵਾਂਢੀ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲਾ ਮਾਸਟਰਮਾਈਂਡ ਨਿਕਲਿਆ ਸਰਕਾਰੀ ਅਧਿਆਪਕ, ਪੁਲਿਸ ਨੇ ਸਾਥੀਆਂ ਸਣੇ ਕੀਤਾ ਕਾਬੂ

By ETV Bharat Punjabi Team

Published : Jan 15, 2024, 12:36 PM IST

thumbnail

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਆਕਾਸ਼ ਐਵੀਨਿਊ 'ਚ ਫਰਨੀਚਰ ਕਾਰੋਬਾਰੀ ਦੇ ਘਰ 'ਚ ਦਾਖਲ ਹੋ ਕੇ ਲੁੱਟ-ਖੋਹ ਕਰਨ ਵਾਲੇ ਮਾਸਟਰਮਾਈਂਡ ਸਮੇਤ 4 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਲੁੱਟੇ ਗਏ ਡੇਢ ਲੱਖ ਰੁਪਏ 'ਚੋਂ 50,000 ਰੁਪਏ, ਵਾਰਦਾਤ 'ਚ ਵਰਤੀ ਗਈ ਪਿਸਤੌਲ, ਪੰਜ ਕਾਰਤੂਸ, ਕਾਰ ਅਤੇ ਸਾਈਕਲ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ ਉਰਫ਼ ਐਮਪੀ ਵਾਸੀ ਸਿਲਵਰ ਓਕ, ਲੋਹਾਰਕਾ ਰੋਡ, ਸੁਖਨੂਰ ਸਿੰਘ ਉਰਫ਼ ਸੁੱਖ ਵਾਸੀ ਲੁਹਾਰਕਾ ਵੱਜੋਂ ਹੋਈ। ਮੁਲਜ਼ਮਾਂ ਦੀ ਪਛਾਣ ਪ੍ਰਭਜੋਤ ਸਿੰਘ ਉਰਫ਼ ਪ੍ਰਭ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਪਿੰਡ ਜੁਗਿਆਲ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ। ਐਮ.ਪੀ.ਪੇਸ਼ੇ ਤੋਂ ਸਰਕਾਰੀ ਅਧਿਆਪਕ ਹੈ। ਪੰਕਜ ਅਗਰਵਾਲ (ਪੀੜਤ) ਦਾ ਗੁਆਂਢੀ ਸੀ। ਪੰਕਜ ਦਾ ਫਰਨੀਚਰ ਦਾ ਕਾਰੋਬਾਰ ਹੈ ਅਤੇ ਉਹ ਇਲਾਕੇ ਵਿੱਚ ਮਸ਼ਹੂਰ ਹੈ। ਸਰਕਾਰੀ ਅਧਿਆਪਕ ਅਮਨਪ੍ਰੀਤ ਸਿੰਘ ਨੂੰ ਪਤਾ ਸੀ ਕਿ ਪੰਕਜ ਦੇ ਘਰ ਕਾਫੀ ਪੈਸੇ ਅਤੇ ਗਹਿਣੇ ਮਿਲ ਸਕਦੇ ਹਨ। ਇਸ ਤੋਂ ਬਾਅਦ ਉਸ ਨੇ ਆਪਣੇ ਤਿੰਨ ਸਾਥੀਆਂ ਨਾਲ ਲੁੱਟ ਦੀ ਸਾਜ਼ਿਸ਼ ਰਚੀ।  ਦੱਸਣਯੋਗ ਹੈ ਕਿ 4 ਜਨਵਰੀ ਨੂੰ ਦੋਸ਼ੀ ਪੰਕਜ ਅਗਰਵਾਲ ਦੇ ਘਰ ਦਾਖਲ ਹੋਏ, ਉਸ ਦੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਉਥੋਂ ਡੇਢ ਲੱਖ ਰੁਪਏ, ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਲੁੱਟ ਲਿਆ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.