ਹੁਸ਼ਿਆਰਪੁਰ 'ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, ਦੋਹਾਂ ਪਾਸਿਓ ਚੱਲੀਆਂ ਗੋਲੀਆਂ, ਕੁੱਲ 7 ਲੋਕ ਜ਼ਖ਼ਮੀ, ਦੋਵਾਂ ਧਿਰਾਂ ਖ਼ਿਲਾਫ਼ 307 ਦਾ ਪਰਚਾ ਦਰਜ

By ETV Bharat Punjabi Team

Published : Dec 29, 2023, 3:10 PM IST

thumbnail

ਹੁਸ਼ਿਆਰਪੁਰ ਵਿੱਚ ਬੀਤੀ ਦੇਰ ਰਾਤ ਕਸਬਾ ਮਾਹਿਲਪੁਰ ਦੀ ਦਾਣਾ ਮੰਡੀ ਨਜ਼ਦੀਕ ਦੋ ਧਿਰਾਂ ਵਿਚਕਾਰ ਪਹਿਲਾਂ ਡਾਗਾਂ-ਸੋਟੀਆਂ ਨਾਲ ਝਗੜਾ ਹੋਇਆ ਅਤੇ ਬਾਅਦ ਵਿੱਚ ਦੋਵਾਂ ਧਿਰਾਂ ਦੇ ਲੋਕਾਂ ਨੇ ਇੱਕ ਦੂਜੇ ਉੱਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਕੁੱਲ 4 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਤਿੰਨ ਜਣੇ ਤੇਜ਼ਧਾਰਾਂ ਹਥਿਆਰਾਂ ਦਾ ਸ਼ਿਕਾਰ ਹੋਕੇ ਜ਼ਖ਼ਮੀ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਝਗੜਾ ਆਪਸੀ ਰੰਜਿਸ਼ ਨੂੰ ਲੈਕੇ ਹੋਇਆ ਹੈ। ਪੁਲਿਸ ਮੁਤਾਬਿਕ ਦੋਵਾਂ ਧਿਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸ ਲਈ ਦੋਵਾਂ ਖ਼ਿਲਾਫ਼ 307 ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.