Child Missing From Hoshiarpur: 14 ਸਾਲਾਂ ਬੱਚਾ ਘਰੋਂ ਲਾਪਤਾ, ਪਰਿਵਾਰ ਚਿੰਤਾ ਵਿੱਚ, ਪੁਲਿਸ ਭਾਲ 'ਚ ਜੁੱਟੀ

By ETV Bharat Punjabi Team

Published : Oct 19, 2023, 9:03 AM IST

thumbnail

ਹੁਸ਼ਿਆਰਪੁਰ: ਖ਼ਬਰ ਹੁਸ਼ਿਆਰਪੁਰ ਜਲੰਧਰ ਬਾਈਪਾਸ ਨਜ਼ਦੀਕ ਸਥਿਤ ਪਾਰਕ ਬੁੱਡ ਕਲੋਨੀ ਤੋਂ ਹੈ, ਜਿੱਥੋਂ ਦਾ ਰਹਿਣ ਵਾਲਾ ਇਕ 14 ਸਾਲਾਂ ਬੱਚਾ ਘਰੋਂ ਲਾਪਤਾ ਹੋ ਗਿਆ ਅਤੇ ਅੱਜ 8 ਦਿਨਾਂ ਬਾਅਦ ਵੀ ਉਸਦਾ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਪਰਿਵਾਰ ਵੀ ਚਿੰਤਾ ਦੇ ਆਲਮ ਵਿੱਚ ਡੁੱਬਿਆ ਹੋਇਆ ਹੈ। ਜਾਣਕਾਰੀ ਦਿੰਦਿਆਂ 14 ਸਾਲਾ ਬੱਚੇ ਦੇ ਪਿਤਾ ਧਨੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 14 ਸਾਲਾ ਪੁੱਤ ਅਰਆਂਸ਼ ਕਸ਼ਅਪ ਬੀਤੀ 10 ਅਕਤੂਬਰ ਨੂੰ ਘਰੋਂ ਕਿਧਰੇ ਚਲਾ ਗਿਆ ਤੇ ਅੱਜ ਬੁੱਧਵਾਰ ਨੂੰ 8 ਦਿਨਾਂ ਬਾਅਦ ਵੀ ਉਹ ਘਰ ਵਾਪਿਸ ਨਹੀਂ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਅਰਆਂਸ਼ ਕਸ਼ਅਪ ਕ੍ਰਿਕੇਟ ਖੇਡਣ ਦਾ ਸ਼ੌਕੀਨ ਹੈ ਤੇ ਜਾਂਦੇ ਵਕਤ ਘਰੋਂ ਆਪਣੀ ਖੇਡ ਕਿੱਟ ਵੀ ਨਾਲ ਲੈ ਕੇ ਗਿਆ ਹੈ, ਜਿਸਦੀ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਅਰਆਂਸ਼ ਹੁਸ਼ਿਆਰਪੁਰ ਦੇ ਜੈਮਸ ਕੈਮਬ੍ਰਿਜ ਸਕੂਲ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਉਹ ਖੁਦ ਵੀ ਉੱਥੇ ਹੀ ਸਪੋਰਟਸ ਅਧਿਆਪਕ ਵਜੋਂ ਕੰਮ ਕਰਦੇ ਹਨ ਤੇ ਅਰਆਂਸ਼ ਦੀ ਮਾਤਾ ਵੀ ਨਵਾਂਸ਼ਹਿਰ ਦੇ ਨਿੱਜੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਹਨ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.