Biggest Hummer Car in Dubai: ਵਿਸ਼ਾਲ ਹਮਰ ਦੀ ਵਾਇਰਲ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ, ਤੁਸੀਂ ਵੀ ਵੇਖੋਂ ਵੀਡੀਓ

By

Published : Jul 29, 2023, 12:58 PM IST

Updated : Jul 30, 2023, 9:20 AM IST

thumbnail

Biggest Hummer Car in Dubai: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਹਾਲਾਂਕਿ ਇਹ ਵੀਡੀਓ ਪੁਰਾਣੀ ਹੈ। ਇਸ ਵੀਡੀਓ ਵਿੱਚ ਇੱਕ ਬਹੁਤ ਵੱਡੇ ਅਕਾਰ ਦੀ ਹਮਰ ਕਾਰ ਵਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਰ ਦਾ ਅਕਾਰ SUV ਨਾਲੋਂ ਤਿੰਨ ਗੁਣਾ ਵੱਡਾ ਹੈ।  ਕਲਿੱਪ ਵਿੱਚ ਕੁੱਝ ਲੋਕ ਵੱਡੇ ਵਾਹਨ ਦੇ ਡਰਾਈਵਰ ਦੀ ਮਦਦ ਕਰਦੇ ਹੋਏ ਦਿਖਾਾਈ ਦਿੰਦੇ ਹਨ ਅਤੇ ਨੇੜੇ ਖੜ੍ਹੇ ਪੁਲਿਸ ਵਾਹਨ ਸਾਇਰਨ ਵਜਾਉਂਦੇ ਹਨ। ਕਲਿੱਪ ਨੂੰ ਸਾਂਝਾ ਕਰਨ ਵਾਲੇ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਹਮਰ ਐਚ1 'ਐਕਸ 3' ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸੱਤਾਧਾਰੀ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਖ ਹਮਦ ਬਿਨ ਹਮਦਾਨ ਅਲ ਨਾਹਯਾਨ ਦਾ ਹੈ।

ਅਰਬਪਤੀ ਸ਼ੇਖ ਹਮਦ ਨੂੰ ਕਾਰਾਂ ਦਾ ਬਹੁਤ ਸ਼ੌਕ:  ਪਿਛਲੇ ਸਾਲ ਨਵੰਬਰ 'ਚ ਸਾਊਥ ਚਾਈਨਾ ਮਾਰਨਿੰਗ ਪੋਸਟ  'ਚ ਪ੍ਰਕਾਸ਼ਿਤ ਇਕ ਲੇਖ ਮੁਤਾਬਕ ਇਹ ਕਾਰ ਸ਼ੇਖ ਦੇ ਕਲੈਕਸ਼ਨ ਦਾ ਹਿੱਸਾ ਹੈ। ਖਬਰਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਰਬਪਤੀ ਸ਼ੇਖ ਹਮਦ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ ਅਤੇ ਉਸਨੇ ਸੈਂਕੜੇ ਦੁਰਲੱਭ ਅਤੇ ਅਜੀਬ ਆਟੋਮੋਟਿਵ ਕਾਰਾਂ ਨੂੰ ਇਕੱਠਾ ਕਰਨ ਵਿੱਚ ਜੀਵਨ ਭਰ ਬਿਤਾਇਆ ਹੈ, ਜਿਸ ਵਿੱਚ ਕੁਝ ਵਿਸ਼ਵ ਰਿਕਾਰਡ 'ਚ ਵੀ ਸ਼ਾਮਲ ਹਨ। ਸ਼ੇਖ ਦੀ ਇਸ ਵੀਡੀਓ ਨੂੰ 19 ਮਿਲੀਅਨ ਤੋਂ ਵੱਧ ਵਿਊਜ਼ ਅਤੇ 58,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਕਾਰ ਦੇ ਆਕਾਰ ਨੂੰ ਦੇਖ ਕੇ ਹੈਰਾਨ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।

 

ਕਿੰਨੀ ਹੈ ਸ਼ੇਖ ਦੀ ਜਾਇਦਾਦ: ਐਸਸੀਐਮਪੀ ਦੀ ਰਿਪੋਰਟ ਦੇ ਅਨੁਸਾਰ, ਸ਼ੇਖ ਦੀ 20 ਬਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਜਾਇਦਾਦ ਹੈ। 74 ਸਾਲਾ ਬਜ਼ੁਰਗ ਅਤੇ ਉਸਦੀ ਕਾਰ ਕੁਲੈਕਸ਼ਨ ਅਕਸਰ ਦੁਨੀਆ ਭਰ ਵਿੱਚ ਸੁਰਖੀਆਂ ਬਟੋਰਦਾ ਹਨ। ਸ਼ੇਖ ਹਮਦ ਦੇ ਕਥਿਤ ਤੌਰ 'ਤੇ ਆਪਣੇ ਲਗਭਗ 3,000 ਨਿੱਜੀ ਵਾਹਨ ਹਨ। ਇਸੇ ਕਾਰਨ ਉਸਨੂੰ ਨਿੱਕ ਨੇਮ ਰੇਨਬੋ ਸ਼ੇਖ ਮਿਿਲਆ ਹੋਇਆ ਹੈ। ਦਰਅਸਲ ਸ਼ੇਖ ਨੇ ਇੱਕ ਵਾਰ ਸਤਰੰਗੀ ਪੀਂਘ ਦੇ ਹਰ ਰੰਗ ਵਿੱਚ ਮਰਸਡੀਜ਼ ਐਸ-ਕਲਾਸ ਦਾ ਪੂਰਾ ਫਲੀਟ ਸ਼ੁਰੂ ਕੀਤਾ ਸੀ।

Last Updated : Jul 30, 2023, 9:20 AM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.