1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਾਲ ਕੀਤੀ ਮੁਲਾਕਾਤ

By ETV Bharat Punjabi Team

Published : Nov 11, 2023, 5:31 PM IST

thumbnail

ਅੰਮ੍ਰਿਤਸਰ: 1984 ਕਤਲੇਆਮ ਦੇ ਪੀੜਤ ਪਰਿਵਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਜਿਥੇ ਉਹਨਾਂ ਵੱਲੋਂ ਜੱਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ ਲਈ ਆਪਣੀ ਹੱਡ ਬੀਤੀ ਸੁਣਾਈ ਅਤੇ ਪਰਿਵਾਰਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਨੂੰ ਲੈਕੇ ਵੀ ਚਰਚਾ ਕੀਤੀ। ਮੀਡੀਆ ਨਾਲ ਗ੍ਲਬਾਤ ਕਰਦਿਆਂ ਇਹਨਾਂ ਪਰਿਵਾਰਾਂ ਨੇ ਕਿਹਾ ਕਿ ਸਿੱਖਾਂ ਦਾ ਕਤਲੇਆਮ ਹੋਏ ਨੂੰ 39 ਸਾਲ ਹੋ ਚੁੱਕੇ ਹਨ। ਪਰ ਕਾਤਲਾਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲੀਆਂ। ਜਦ ਕਿ ਭਾਰਤ ਦੀ ਮੋਦੀ ਸਰਕਾਰ ਨੇ ਉਸ ਸਮੇਂ ਵਾਅਦਾ ਕੀਤਾ ਸੀ, ਜਦੋਂ ਕੇਂਦਰ ਵਿੱਚ ਸਾਡੀ ਸਰਕਾਰ ਆਵੇਗੀ ਅਸੀਂ ਫਾਸਟ ਟਰੈਕ ਕੋਰਟ ਬਣਾ ਕੇ ਸਿੱਖਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਵਾਂਗੇ। ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਸ਼ਰੇਆਮ ਬਾਹਰ ਘੁੰਮ ਰਹੇ ਹਨ। ਸਿਰਫ ਇੱਕੋ ਹੀ ਮਗਰਮੱਛ ਸੱਜਣ ਕੁਮਾਰ ਨੂੰ ਹੀ ਸਜ਼ਾ ਹੋਈ ਹੈ ਜਦਕਿ ਉਸ ਉਪਰ ਚਾਰ ਕੇਸ ਦਰਜ ਸਨ ਜਿਨ੍ਹਾਂ ਵਿੱਚੋ ਦੋ ਵਿਚੋਂ ਬਰੀ ਹੋ ਗਿਆ ਉੱਥੇ ਹੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਇੰਨਾ ਹੀ ਨਹੀਂ ਸੂਬੇ ਦੀ ਮਾਨ ਸਰਕਾਰ ਵੀ ਸਾਡੀ ਨਹੀਂ ਸੁਨ ਰਹੀ। ਸਾਡੇ ਨਾਲ ਧੱਕਾ ਹੋ ਰਿਹਾ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.