ਐਨਆਰਆਈ ਮਾਪਿਆਂ ਨੂੰ ਬੱਚਾ ਗੋਦ ਲੈ ਕੇ ਵਿਦੇਸ਼ ਜਾਣ ਦੀ ਪ੍ਰਿਕਿਆ ਹਾਈ ਕੋਰਟ ਨੇ ਕੀਤੀ ਸੌਖੀ

By

Published : Jul 30, 2020, 2:34 AM IST

thumbnail

ਚੰਡੀਹੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਬੱਚੇ ਗੋਦ ਲੈਣ ਵਾਲੇ ਐੱਨਆਰਆਈ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਸੈਂਟਰਲ ਅਡਾਪਸ਼ਨ ਰਿਸੋਰਟ ਅਥਾਰਟੀ ਤੋਂ ਐੱਨਓਸੀ ਦੀ ਛੋਟ ਦਿੱਤੀ ਹੈ। ਗੋਦ ਲਏ ਬੱਚੇ ਨੂੰ ਬਾਹਰਲੇ ਮੁਲਕ ਲੈ ਕੇ ਜਾਣ ਵਾਸਤੇ ਹੁਣ ਗੁੰਝਲਦਾਰ ਪ੍ਰਕਿਰਆਂ ਦਾ ਸਾਹਣਮਾ ਐੱਨਆਰਆਈ ਮਾਪਿਆਂ ਨੂੰ ਨਹੀਂ ਕਰਨਾ ਪਵੇਗਾ। ਹਾਈ ਕੋਰਟ ਨੇ ਅਥਾਰਟੀ ਨੂੰ ਦੋ ਹਫਤਿਆਂ ਵਿੱਚ ਐਨਓਸੀ ਅਤੇ ਵਿਦੇਸ਼ ਮਾਮਲੇ ਵਿਭਾਗ ਨੂੰ ਫੌਰੀ ਤੌਰ 'ਤੇ ਪਾਸਪੋਰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਇਸ ਫੈਸਲੇ ਦੀ ਜਾਣਕਾਰੀ ਵਕੀਲ ਸੁਖਜਿੰਦਰ ਸਿੰਘ ਮਹਿਰਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.