ਮੈ ਅਕਾਲੀ ਦਲ ਚ ਨਹੀਂ ਹੋਇਆ ਸ਼ਾਮਲ, ਇਹ ਝੂਠੀਆ ਅਫਵਾਹਾਂ- ਦਵਿੰਦਰ ਸਿੰਘ

By

Published : Jan 17, 2022, 11:15 AM IST

thumbnail

ਫਰੀਦਕੋਟ: 2022 ਦੀਆਂ ਵਿਧਾਨ ਸਭਾ ਚੋਣਾਂ (2022 Punjab Assembly Election) ਦਾ ਅਖਾੜਾ ਭਖ ਚੁੱਕਿਆ ਹੈ। ਇਸੇ ਦੇ ਚੱਲਦੇ ਪਿਛਲੇ ਰੁੱਸੇ ਹੋਏ ਸਾਥੀਆਂ ਨੂੰ ਮਨਾਉਣ ਜਾਂ ਨਵੇਂ ਜੋੜਨਾ ਲਗਾਤਾਰ ਜਾਰੀ ਹੈ। ਇਸੇ ਤਹਿਤ ਫਰੀਦਕੋਟ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਅਪਣੀ ਫੇਸਬੁੱਕ ਤੇ ਪੋਸਟ ਪਾਈ ਗਈ ਜਿਸ ਵਿੱਚ ਦਵਿੰਦਰ ਸਿੰਘ ਸਾਬਕਾ ਸਰਪੰਚ ਦਾ ਜ਼ਿਕਰ ਕੀਤਾ ਗਿਆ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਸਬੰਧੀ ਦਵਿੰਦਰ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਕੀ ਪਰਮਬੰਸ ਸਿੰਘ ਬੰਟੀ ਰੋਮਾਣਾ ਕੁਝ ਕਾਰਨਾਂ ਕਾਰਨ ਮੇਰੇ ਘਰ ਆਏ ਸੀ ਅਤੇ ਉਨ੍ਹਾਂ ਵੱਲੋਂ ਇਕ ਫੋਟੋ ਖਿੱਚ ਆਪਣੀ ਫੇਸਬੁੱਕ ਤੇ ਪੋਸਟ ਪਾਈ ਗਈ ਕਿ ਮੈਂ ਅਕਾਲੀ ਦਲ ਚ ਸ਼ਾਮਲ ਹੋ ਗਿਆ ਹਾਂ। ਮੈਂ ਇਸ ਦਾ ਖੰਡਨ ਕਰਦਾ ਹਾਂ ਮੈਂ ਸ਼ੁਰੂ ਤੋਂ ਹੀ ਕਿੱਕੀ ਢਿੱਲੋਂ ਨਾਲ ਜੁੜਿਆ ਹੋਇਆ ਹਾਂ ਅਤੇ ਜੁੜਿਆ ਰਹਾਂਗਾ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਇਹ ਕਾਰਵਾਈ ਮੇਰੀ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਵੱਲੋਂ ਇਹ ਕਿਉਂ ਕੀਤਾ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.