ਸੁਖਬੀਰ ਸਿੰਘ ਬਾਦਲ ਨੇ ਸਾਧਿਆ ਕਾਂਗਰਸ 'ਤੇ ਨਿਸ਼ਾਨਾ

By

Published : Nov 24, 2021, 8:01 PM IST

Updated : Nov 24, 2021, 9:34 PM IST

thumbnail

ਪਟਿਆਲਾ: ਪਟਿਆਲਾ 'ਚ ਅਧਿਆਪਕ ਯੂਨੀਅਨ ਦੇ ਧਰਨੇ (PROTEST of teachers union in Patiala) 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Shiromani Akali Dal President Sukhbir Singh Badal) ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਨਾ ਤਾਂ ਵਰਕਰਾਂ ਨੂੰ ਮਿਲਦੀ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਮਿਲਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਮੁੱਖ ਮੰਤਰੀ ਹੁੰਦਿਆਂ ਯੂਨੀਅਨਾਂ ਨੂੰ ਮਿਲਦੇ ਸਨ। ਪਰ ਮੌਜੂਦਾ ਮੁੱਖ ਮੰਤਰੀ ਆਪਣੇ ਆਪ ਨੂੰ ਆਮ ਆਦਮੀ ਦੱਸਦਾ ਹੈ, ਪਰ ਉਹ ਯੂਨੀਅਨਾਂ ਨੂੰ ਮਿਲਣਾ ਕਿਉਂ ਨਹੀਂ ਚਾਹੁੰਦਾ? ਬਾਦਲ ਨੇ ਕਿਹਾ ਕਿ ਚੰਗੇ ਅਤੇ ਮਾੜੇ ਮੁੱਖ ਮੰਤਰੀ ਵਿੱਚ ਇਹੀ ਫ਼ਰਕ ਹੈ। ਜੋ ਵੀ ਤਨਖਾਹ ਕਮਿਸ਼ਨ ਹੈ, ਮੁਲਾਜ਼ਮਾਂ ਨੂੰ ਜੋ ਵੀ ਸਹੂਲਤਾਂ ਮਿਲ ਰਹੀਆਂ ਹਨ, ਉਹ 100 ਫੀਸਦੀ ਅਕਾਲੀ ਦਲ ਨੇ ਦਿੱਤੀਆਂ ਹਨ। ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕਾਂ 'ਤੇ ਵੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ ਹਨ।

Last Updated : Nov 24, 2021, 9:34 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.