ਕਰਨਾਟਕਾ: 15 ਫੁੱਟ ਡੂੰਘੇ ਬੋਰ 'ਚ ਡਿੱਗਿਆ ਵਿਅਕਤੀ
![ETV Thumbnail thumbnail](https://etvbharatimages.akamaized.net/etvbharat/prod-images/320-214-6094254-thumbnail-3x2-92.jpg)
ਉਦੂਪੀ ਜ਼ਿਲ੍ਹੇ ਦੇ ਪਿੰਡ ਮਰਾਵਾਂਥੇ 'ਚ ਇੱਕ ਵਿਅਕਤੀ ਦੇ 15 ਫੁੱਟ ਡੂੰਘੇ ਬੋਰ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਰੋਹਿਤ ਖਾਰਵੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰੋਹਿਤ ਉਸ ਵੇਲੇ 15 ਫੁੱਟ ਡੂੰਘੇ ਬੋਰ ਵਿੱਚ ਅਚਾਨਕ ਡਿੱਗ ਗਿਆ ਜਦੋਂ ਉਹ ਇਸ ਬੋਰਵੈੱਲ ਦੇ ਨੇੜੇ ਖੜ੍ਹਾ ਸੀ। ਰੋਹਿਤ ਨੂੰ ਬਾਹਰ ਕੱਡਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।