ਜੇਲ੍ਹ ਅੰਦਰ ਕ੍ਰਿਕੇਟ ਦੀਆਂ ਗੇਂਦਾਂ ਰਾਹੀਂ ਸੁੱਟਿਆ ਨਸ਼ੀਲਾ ਪਦਾਰਥ !
ਰੋਪੜ ਜੇਲ੍ਹ ਦੇ ਅੰਦਰ 2 ਗੇਂਦਾਂ (cricket ball) ਰਹੀ ਨਸ਼ਾ (ਤੰਬਾਕੂ) ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਰੋਪੜ ਜੇਲ੍ਹ ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ ਵਲੋਂ ਹਵਾਲਾਤੀ ਰਾਜਨ ਸਿੰਘ ਉਰਫ ਰਾਜਾ ਜੋਂ ਇਸ ਵਰਤ ਰੋਪੜ ਜੇਲ੍ਹ ਵਿੱਚ ਹੈ, ਉਸ ਉੱਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਹਵਾਲਾਤੀ ਰਾਜਨ ਵੱਲੋਂ ਜੇਲ੍ਹ ਦੇ ਬਾਹਰ ਆਪਣੇ ਸਾਥੀ ਨਾਲ ਸੰਪਰਕ ਕਰਕੇ ਜੇਲ ਅੰਦਰ ਟਾਵਰ ਨੰਬਰ 1 ਅਤੇ ਡਿਊੜੀ ਵਿਚਕਾਰ ਪੈਕ ਕੀਤੀਆ 2 ਗੇਂਦਾਂ ਸੁੱਟਵਾਈਆਂ। ਜਦੋਂ ਇਹ ਗੇਂਦਾਂ ਨੂੰ ਖੋਲ੍ਹਿਆਂ ਗਿਆ ਤਾਂ, ਉਨ੍ਹਾਂ ਵਿੱਚੋਂ ਤੰਬਾਕੂ ਬਰਾਮਦ ਹੋਇਆ। ਪੁਲਿਸ ਵੱਲੋਂ ਇਸ ਮਾਮਲੇ ਨੂੰ ਧਾਰਾ 52 A ਪ੍ਰਿਜ਼ਨ ਐਕਟ ਹੇਠਾਂ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ (Drugs In Ropar Prison) ਦਿੱਤੀ ਗਈ ਹੈ।
Last Updated : Feb 3, 2023, 8:32 PM IST