ETV Bharat / t20-world-cup-2022

Smriti Mandhana Record: ਇੰਡੀਅਨ ਕਵੀਨ ਨੇ ਅਲਿਸਾ ਹੀਲੀ ਨੂੰ ਪਛਾੜਿਆ, ਜਾਣੋ ਅੰਕੜੇ

author img

By

Published : Feb 21, 2023, 9:53 AM IST

Mandhana Run Record T20 WC: ਮਹਿਲਾ T20 ਵਰਲਡ ਕੱਪ 2023 ਵਿੱਚ ਭਾਰਤੀ ਕਵੀਨ ਸਮ੍ਰਿਤੀ ਮੰਡਾਨਾ ਸਭ ਤੋਂ ਜਿਆਦਾ ਰਨ ਬਣਾਉਣ ਵਾਲੀ ਪਹਿਲੀ ਬੱਲੇਬਾਜ਼ ਬਣ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਅਸਟ੍ਰੇਲੀਆਂ ਖਿਡਾਰੀ ਅਲਿਸਾ ਹੀਲੀ ਨੂੰ ਵੀ ਪਛਾੜ ਦਿੱਤਾ ਹੈ।

Smriti Mandhana Record
Smriti Mandhana Record

ਨਵੀ ਦਿੱਲੀ: ਆਈਸੀਸੀ ਮਹਿਲਾ ਟੀ20 ਵਰਲਡ ਕੱਪ 2023 ਟੂਰਨਾਮੈਂਟ ਦਾ 18ਵਾਂ ਮੈਂਚ ਭਾਰਤ ਅਤੇ ਆਇਰਲੈਂਡ ਵਿੱਚ ਖੇਡਿਆਂ ਗਿਆ। ਇਹ ਮੁਕਾਬਲਾ ਸੋਮਵਾਰ 20 ਫਰਵਰੀ ਨੂੰ ਸਾਉਥ ਅਫਰੀਕਾਂ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਭਾਰਤ ਨੇ 5 ਰਨਾਂ ਤੋਂ ਆਇਰਲੈਂਡ ਨੂੰ ਹਰਾ ਦਿੱਤਾ। ਇਸ ਮੈਂਚ ਵਿੱਚ ਬੱਲੇਬਾਜ਼ ਸਮ੍ਰਿਤੀ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਸਮ੍ਰਿਤੀ ਨੇ ਆਪਣੀ ਪਾਰੀ ਵਿੱਚ 87 ਰਨ ਬਣਾਏ ਹਨ। ਇਸ ਤੋਂ ਬਾਅਦ ਸਮ੍ਰਿਤੀ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। ਟੀ20 ਵਿਸ਼ਵਕੱਪ 2023 ਵਿੱਚ ਸਮ੍ਰਿਤੀ ਸਭ ਤੋਂ ਜਿਆਦਾ ਰਨ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਇਸ ਮਾਮਲੇ ਵਿੱਚ ਉਹ ਅਸਟ੍ਰੇਲੀਆ ਦੀ ਅਲੀਸਾ ਹੀਲੀ ਤੋਂ ਅੱਗੇ ਨਿਕਲ ਗਈ ਹੈ।

ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਟੀਮ ਇੰਡੀਆਂ ਨੂੰ ਸੈਮੀਫਾਇਨਲ ਵਿੱਚ ਐਂਟਰੀ ਮਿਲ ਗਈ ਹੈ। ਭਾਰਤੀ ਮਹਿਲਾ ਟੀਮ ਦੀ ਕਵੀਨ ਸਮ੍ਰਿਤੀ ਨੇ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ ਮੈਂਚ ਵਿੱਚ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਹੈ। ਇਸ ਟੀ20 ਵਰਲਡ ਕੱਪ ਟੂਰਨਾਮੈਂਟ ਸਮ੍ਰਿਤੀ ਨੇ ਹੁਣ ਤੱਕ ਸਿਰਫ ਤਿੰਨ ਮੁਕਾਬਲੇ ਖੇਡੇ ਹਨ। ਇਨ੍ਹਾਂ ਮੈਂਚਾ ਦੀਆ ਪਾਰੀਆ ਵਿੱਚ ਉਨ੍ਹਾਂ ਨੇ 149 ਰਨਾਂ ਦਾ ਸਕੋਰ ਬਣਾਇਆ ਹੈ। ਦੂਜੇ ਪਾਸੇ ਵਿਸ਼ਵ ਕੱਪ 2023 ਵਿੱਚ ਸਮ੍ਰਿਤੀ ਹੁਣ ਸਭ ਤੋਂ ਜਿਆਦਾ ਰਨ ਬਣਾਉਣ ਵਾਲੀ ਖਿਡਾਰੀ ਬਣ ਗਈ ਹੈ। ਦੱਸ ਦਈਏ ਕਿ ਅਸਟ੍ਰੇਲੀਆ ਦੀ ਅਲੀਸਾ ਹੀਲੀ ਨੇ ਹੁਣ ਤੱਕ ਤਿੰਨ ਮੈਂਚਾ ਵਿੱਚ ਸਿਰਫ 146 ਰਨ ਬਣਾਏ ਹਨ।

ਇਸ ਤੋਂ ਇਲਾਵਾ ਟਾਪ 5 ਵਿੱਚ ਸਭ ਤੋਂ ਜਿਆਦਾ ਰਨ ਸਕੋਰ ਕਰਨ ਦੇ ਮਾਮਲੇ ਵਿੱਚ ਨਿਉਜ਼ੀਲੈਂਡ ਦੀ ਸੂਜੀ ਵੇਟਸ ਨੇ 137, ਵੈਸਟਇੰਡੀਜ ਦੀ ਹੇਲੀ ਮੈਥਇਉਨ ਨੇ 130 ਅਤੇ ਇੰਡੀਆਂ ਦੀ ਰਿਚਾ ਘੋਸ਼ ਨੇ 122 ਰਨ ਸਕੋਰ ਕੀਤੇ ਹਨ। ਭਾਰਤੀ ਟੀਮ ਵਿੱਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਦੇ ਖਿਲਾਫ 6 ਵਿਕੇਟ ਗੁਆ ਕੇ 155 ਰਨ ਬਣਾਏ ਸੀ। ਜਿਸ ਤੋਂ ਟੀਮ ਇੰਡੀਆਂ ਦੀ ਸਮ੍ਰਿਤੀ ਨੇ 87 ਰਨ ਦੀ ਪਾਰੀ ਖੇਡੀ, ਸ਼ੇਫਾਲੀ ਵਰਮਾ ਨੇ 24 ਰਨ ਅਤੇ ਜੇਮਿਮਾ ਰੋਡ੍ਰਿਗਸ ਨੇ 19 ਰਨ ਬਣਾ ਕੇ ਟਾਪ 'ਚ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ: India vs Ireland T20 WC: ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਡਕਵਰਥ ਲੁਈਸ ਨਿਯਮ ਮੁਤਾਬਿਕ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.