ETV Bharat / sukhibhava

Pickle Sideeffects: ਤੁਹਾਨੂੰ ਵੀ ਜ਼ਿਆਦਾ ਅਚਾਰ ਖਾਣਾ ਹੈ ਪਸੰਦ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ

author img

By ETV Bharat Punjabi Team

Published : Oct 18, 2023, 3:31 PM IST

Pickle Sideeffects
Pickle Sideeffects

Pickle Sideeffects: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਅਚਾਰ ਖਾਣਾ ਪਸੰਦ ਕਰਦੇ ਹਨ, ਪਰ ਜ਼ਰੂਰਤ ਤੋਂ ਜ਼ਿਆਦਾ ਅਚਾਰ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਅਚਾਰ 'ਚ ਮੌਜ਼ੂਦ ਲੂਣ ਅਤੇ ਤੇਲ ਤੁਹਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ।

ਹੈਦਰਾਬਾਦ: ਲੋਕ ਅਚਾਰ ਖਾਣਾ ਬਹੁਤ ਪਸੰਦ ਕਰਦੇ ਹਨ। ਲੋਕ ਪਰਾਂਠਿਆਂ ਜਾ ਫਿਰ ਕੋਈ ਸਬਜ਼ੀ ਪਸੰਦ ਦੀ ਨਾ ਬਣੀ ਹੋਵੇ, ਤਾਂ ਵੀ ਰੋਟੀ ਨਾਲ ਅਚਾਰ ਲੈ ਲੈਂਦੇ ਹਨ। ਪਰ ਜ਼ਿਆਦਾ ਅਚਾਰ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਹੈਲਥ ਐਕਸਪਰਟ ਅਨੁਸਾਰ, ਤੇਲ ਦਾ ਬਣਿਆ ਅਚਾਰ ਜ਼ਿਆਦਾ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਅਚਾਰ ਖਾਣ ਤੋਂ ਪਹਿਲਾ ਇਸਦੇ ਨੁਕਸਾਨ ਜ਼ਰੂਰ ਜਾਣ ਲਓ।

ਅਚਾਰ ਖਾਣ ਦੇ ਨੁਕਸਾਨ:

ਅਚਾਰ ਖਾਣ ਨਾਲ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ: ਹੈਲਥ ਐਕਸਪਰਟ ਅਨੁਸਾਰ, ਜਦੋ ਅਚਾਰ ਬਣਦਾ ਹੈ, ਤਾਂ ਉਸਨੂੰ ਧੁੱਪ 'ਚ ਸੁਕਾਇਆ ਜਾਂਦਾ ਹੈ। ਜਿਸ ਕਰਕੇ ਇਸ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਅਚਾਰ ਦੇ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਅਚਾਰ ਖਾਂਦੇ ਹੋ, ਤਾਂ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ।

ਅਚਾਰ 'ਚ ਮੌਜ਼ੂਦ ਲੂਣ ਸਿਹਤ ਲਈ ਖਤਰਨਾਕ: ਅਚਾਰ 'ਚ ਲੂਣ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਹ ਲੂਣ ਸਰੀਰ 'ਚ ਜਾ ਕੇ ਸੋਡੀਅਮ ਦਾ ਪੱਧਰ ਵਧਾ ਦਿੰਦਾ ਹੈ, ਜੋ ਕਿ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਸਰੀਰ 'ਚ ਜੇਕਰ ਸੋਡੀਅਮ ਦੀ ਮਾਤਰਾ ਵਧ ਜਾਵੇ, ਤਾਂ ਬੀਪੀ ਵੀ ਵਧ ਸਕਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਚਾਰ ਨਹੀਂ ਖਾਣਾ ਚਾਹੀਦਾ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ।

ਅਚਾਰ ਖਾਣ ਨਾਲ ਕਿਡਨੀ 'ਤੇ ਪੈਂਦਾ ਗਲਤ ਅਸਰ: ਜ਼ਿਆਦਾ ਅਚਾਰ ਖਾਣ ਨਾਲ ਕਿਡਨੀ 'ਤੇ ਗਲਤ ਅਸਰ ਪੈਂਦਾ ਹੈ। ਅਚਾਰ 'ਚ ਜ਼ਿਆਦਾ ਸੋਡੀਅਮ ਹੋਣ ਕਰਕੇ ਪੇਟ 'ਚ ਸੋਜ ਦੇ ਨਾਲ-ਨਾਲ ਕਿਡਨੀ ਦੀਆਂ ਸਮੱਸਿਆਵਾਂ ਹੋਣ ਦਾ ਵੀ ਖਤਰਾ ਰਹਿੰਦਾ ਹੈ। ਜ਼ਿਆਦਾ ਅਚਾਰ ਖਾਣ ਨਾਲ ਕਿਡਨੀ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਦੀ ਅਤੇ ਕੰਮਜ਼ੋਰ ਹੋਣ ਲੱਗਦੀ ਹੈ। ਇਸਦੇ ਨਾਲ ਹੀ ਅਚਾਰ ਖਾਣ ਨਾਲ ਹੱਡੀਆਂ ਵੀ ਕੰਮਜ਼ੋਰ ਹੋਣ ਲੱਗਦੀਆਂ ਹਨ।

ਅਚਾਰ ਖਾਣ ਨਾਲ ਕੋਲੇਸਟ੍ਰੋਲ ਦੇ ਪੱਧਰ 'ਚ ਵਾਧਾ: ਅਚਾਰ 'ਚ ਕਾਫ਼ੀ ਮਾਤਰਾ 'ਚ ਤੇਲ ਪਾਇਆ ਜਾਂਦਾ ਹੈ। ਤੇਲ 'ਚ ਪਾਇਆ ਜਾਣ ਵਾਲਾ ਟ੍ਰਾਂਸ ਫੈਟ ਸਰੀਰ 'ਚ ਜਾ ਕੇ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਦਾ ਹੈ। ਇਸ ਕਾਰਨ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਕੋਲੇਸਟ੍ਰੋਲ ਖਰਾਬ ਹੈ, ਤਾਂ ਦਿਲ ਦੇ ਰੋਗਾਂ ਦਾ ਖਤਰਾ ਵੀ ਵਧ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.