ETV Bharat / sukhibhava

World Anaesthesia Day 2023: ਜਾਣੋ ਕੀ ਹੈ ਅਨੱਸਥੀਸੀਆ ਅਤੇ ਇਸ ਦਿਨ ਦਾ ਇਤਿਹਾਸ

author img

By ETV Bharat Punjabi Team

Published : Oct 16, 2023, 12:07 AM IST

World Anaesthesia Day: ਵਿਸ਼ਵ ਅਨੱਸਥੀਸੀਆ ਦਿਵਸ ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਸਰਜਰੀ 'ਚ ਅਨੱਸਥੀਸੀਆ ਦੇ ਮਹੱਤਵਪੂਰਨ ਯੋਗਦਾਨ, ਸਫਲਤਾ ਅਤੇ ਅਨੱਸਥੀਸੀਆ ਦੀਆਂ ਜ਼ਰੂਰਤਾਂ ਬਾਰੇ ਜਾਗਰੂਕ ਕਰਨਾ ਹੈ।

World Anaesthesia Day 2023
World Anaesthesia Day 2023

ਹੈਦਰਾਬਾਦ: ਅੱਜ ਵਿਸ਼ਵ ਅਨੱਸਥੀਸੀਆ ਦਿਵਸ ਹੈ। ਇਹ ਦਿਵਸ ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਸਰਜਰੀ 'ਚ ਅਨੱਸਥੀਸੀਆ ਦਾ ਵਿਸ਼ੇਸ਼ ਮਹੱਤਵ ਹੈ। ਵਿਗਿਆਨੀਆਂ ਦੀ ਮੰਨੀਏ, ਤਾਂ ਸਰਜਰੀ 'ਚ ਸਰਜਨ ਅਤੇ ਅਨੱਸਥੀਸੀਆ ਦੋਨਾਂ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਇਸ ਤੋਂ ਪਹਿਲਾ ਸਰਜਰੀ ਕਰਨਾ ਆਸਾਨ ਨਹੀ ਹੁੰਦਾ ਸੀ। ਮਰੀਜ਼ ਨੂੰ ਇੱਕ ਦਿਨ ਬਾਅਦ ਹੋਸ਼ ਆਉਦਾ ਸੀ। ਹਾਲਾਂਕਿ ਅਨੱਸਥੀਸੀਆ ਕਾਰਨ ਸਰਜਰੀ ਕਰਨਾ ਆਸਾਨ ਹੋ ਗਿਆ ਹੈ। ਇਸ ਨਾਲ ਮਰੀਜ਼ ਨੂੰ ਸਰਜਰੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਹੋਸ਼ ਆ ਜਾਂਦਾ ਹੈ। ਇਸ ਮੌਕੇ 'ਤੇ ਵਿਸ਼ਵ ਅਨੱਸਥੀਸੀਆ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਲੋਕਾਂ ਨੂੰ ਸਰਜਰੀ 'ਚ ਅਨੱਸਥੀਸੀਆ ਦੇ ਮਹੱਤਵਪੂਰਨ ਯੋਗਦਾਨ, ਸਫਲਤਾ ਅਤੇ ਅਨੱਸਥੀਸੀਆ ਦੀਆਂ ਜ਼ਰੂਰਤਾਂ ਬਾਰੇ ਜਾਗਰੂਕ ਕਰਨਾ ਹੈ।

ਅਨੱਸਥੀਸੀਆ ਕੀ ਹੈ?: ਅਨੱਸਥੀਸੀਆ ਇੱਕ ਪਦਾਰਥ ਹੈ। ਇਸਦਾ ਇਸਤੇਮਾਲ ਸਰਜਰੀ ਤੋਂ ਪਹਿਲਾ ਮਰੀਜ਼ ਨੂੰ ਬੇਹੋਸ਼ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਸਰਜਰੀ ਦੌਰਾਨ ਦਰਦ ਮਹਿਸੂਸ ਨਹੀਂ ਹੁੰਦਾ ਹੈ। ਇਸ ਹਾਲਤ 'ਚ ਮਰੀਜ਼ ਕੋਮਾ 'ਚ ਚਲਾ ਜਾਂਦਾ ਹੈ। ਮਰੀਜ਼ ਨੂੰ ਅਨੱਸਥੀਸੀਆ ਸਰਜਰੀ ਹੋਣ ਤੱਕ ਹੀ ਦਿੱਤਾ ਜਾਂਦਾ ਹੈ। ਸਰਜਰੀ ਹੋਣ ਤੋਂ ਬਾਅਦ ਮਰੀਜ਼ ਨੂੰ ਹੋਸ਼ ਆ ਜਾਂਦਾ ਹੈ। ਅਧਰੰਗ ਵਰਗੇ ਰੋਗਾਂ ਦੇ ਦਰਦ ਨੂੰ ਘਟ ਕਰਨ ਲਈ ਵੀ ਅਨੱਸਥੀਸੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਵਿਸ਼ਵ ਅਨੱਸਥੀਸੀਆ ਦਿਵਸ ਦਾ ਇਤਿਹਾਸ: 16 ਅਕਤੂਬਰ 1846 ਨੂੰ ਅਮਰੀਕਾ ਦੇ ਦੰਦਾਂ ਦੇ ਡਾਕਟਰ ਵਿਲੀਅਮ ਟੀਜੀ ਮੋਰਟਨ ਨੇ ਅਨੱਸਥੀਸੀਆ ਦਾ ਸਭ ਤੋਂ ਪਹਿਲਾ ਇਸਤੇਮਾਲ ਕੀਤਾ ਸੀ, ਜੋ ਕਿ ਸਫ਼ਲ ਰਿਹਾ ਸੀ। ਵਰਲਡ ਫੈਡਰੇਸ਼ਨ ਸੋਸਾਇਟੀ ਆਫ ਅਨੈਸਥੀਸੀਓਲੋਜਿਸਟਸ ਵੱਲੋ ਹਰ ਸਾਲ ਦੁਨੀਆਂ ਭਰ ਦੇ ਦੇਸ਼ਾਂ 'ਚ ਵਿਸ਼ਵ ਅਨੱਸਥੀਸੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਲੋਕਾਂ ਨੂੰ ਅਨੱਸਥੀਸੀਆ ਬਾਰੇ ਦੱਸਿਆ ਜਾਂਦਾ ਹੈ ਅਤੇ ਇਸਦੇ ਮਹੱਤਵ ਬਾਰੇ ਸਮਝਾਇਆ ਜਾਂਦਾ ਹੈ।

ਵਿਸ਼ਵ ਅਨੱਸਥੀਸੀਆ ਦਿਵਸ ਦਾ ਉਦੇਸ਼: ਵਿਸ਼ਵ ਅਨੱਸਥੀਸੀਆ ਦਿਵਸ ਦਾ ਉਦੇਸ਼ ਲੋਕਾਂ ਨੂੰ ਸਰਜਰੀ 'ਚ ਅਨੱਸਥੀਸੀਆ ਦੇ ਮਹੱਤਵਪੂਰਨ ਯੋਗਦਾਨ, ਸਫਲਤਾ ਅਤੇ ਅਨੱਸਥੀਸੀਆ ਦੀਆਂ ਜ਼ਰੂਰਤਾਂ ਬਾਰੇ ਜਾਗਰੂਕ ਕਰਨਾ ਹੈ। ਇਸ ਦਿਨ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਲੋਕਾਂ ਨੂੰ ਅਨੱਸਥੀਸੀਆ ਬਾਰੇ ਦੱਸਿਆ ਜਾਂਦਾ ਹੈ ਅਤੇ ਇਸਦੇ ਮਹੱਤਵ ਬਾਰੇ ਸਮਝਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.