ETV Bharat / sukhibhava

New Vaccine Project: ਕੋਰੋਨਾ ਵਾਇਰਸ ਟੀਕੇ ਅਤੇ ਇਲਾਜ ਦੇ ਵਿਕਾਸ ਲਈ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਅਮਰੀਕਾ

author img

By

Published : Apr 12, 2023, 4:51 PM IST

New Vaccine Project
New Vaccine Project

ਅਮਰੀਕੀ ਸਰਕਾਰ ਨਵੇਂ ਕੋਰੋਨਾਵਾਇਰਸ ਟੀਕੇ ਅਤੇ ਇਲਾਜਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ 5 ਅਰਬ ਡਾਲਰ ਤੋਂ ਵੱਧ ਖਰਚ ਕਰ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਤਾਂਕਿ ਵਰਤਮਾਨ ਅਤੇ ਭਵਿੱਖ ਵਿੱਚ ਕੋਵਿਡ ਦੇ ਖਿਲਾਫ਼ ਲੋਕਾਂ ਨੂੰ ਬਿਹਤਰ ਸੁਰੱਖਿਆ ਦਿੱਤੀ ਜਾ ਸਕੇ।

ਲਾਸ ਏਂਜਲਸ: ਅਮਰੀਕੀ ਸਰਕਾਰ ਨਵੇਂ ਕਰੋਨਾ ਵਾਇਰਸ ਟੀਕੇ ਅਤੇ ਇਲਾਜ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੰਜ ਅਰਬ ਡਾਲਰ ਤੋਂ ਜ਼ਿਆਦਾ ਖਰਚ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ, ਤਾਂਕਿ ਵਰਤਮਾਨ ਅਤੇ ਭਵਿੱਖ ਦੇ ਕੋਵਿਡ ਦੇ ਖਿਲਾਫ ਲੋਕਾਂ ਨੂੰ ਬਿਹਤਰ ਸੁਰੱਖਿਆ ਦਿੱਤੀ ਜਾ ਸਕੇ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਪ੍ਰੋਜੈਕਟ ਨੈਕਸਟ ਜਨਰੇਸ਼ਨ ਨਾਮ ਦਾ ਇਹ ਪ੍ਰੋਗਰਾਮ ਸਰਕਾਰ ਨੂੰ ਟੀਕਿਆਂ ਅਤੇ ਇਲਾਜਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਸਾਂਝੇਦਾਰੀ ਕਰਨ ਦੀ ਇਜਾਜ਼ਤ ਦੇਵੇਗਾ।

ਕਰੋਨਾ ਵਾਇਰਸ ਦੇ ਟੀਕਿਆ ਦੇ ਵਿਕਾਸ ਵਿੱਚ ਨਵੀਂ ਕੋਸ਼ਿਸ਼ ਤਿੰਨ ਟੀਚਿਆਂ 'ਤੇ ਧਿਆਨ ਕੇਂਦਰਿਤ ਕਰੇਗੀ: ਦਿ ਵਾਸ਼ਿੰਗਟਨ ਪੋਸਟ ਮੁਤਾਬਕ ਨਵੀਂ ਕੋਸ਼ਿਸ਼ ਤਿੰਨ ਟੀਚਿਆਂ 'ਤੇ ਧਿਆਨ ਕੇਂਦਰਿਤ ਕਰੇਗੀ। ਪਹਿਲਾਂ ਲੰਬੇ ਸਮੇਂ ਤੱਕ ਚੱਲਣ ਵਾਲੇ ਮੋਨੋਕਲੋਨਲ ਐਂਟੀਬਾਡੀਜ਼ ਬਣਾਉਣਾ, ਦੂਜਾ ਟੀਕਿਆਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ। ਜਿਸਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸੰਚਰਣ ਅਤੇ ਲਾਗ ਦੇ ਖਤਰੇ ਨੂੰ ਘੱਟ ਕਰਦਾ ਹੈ। ਤੀਜਾ, ਨਵੇਂ SARS CoV2 ਵੇਰੀਐਂਟ ਦੇ ਨਾਲ-ਨਾਲ ਹੋਰ ਕੋਰੋਨਾ ਵਾਇਰਸਾਂ ਤੋਂ ਬਚਾਉਣ ਲਈ ਸਾਰੇ ਵੇਰੀਐਂਟਾਂ 'ਤੇ ਪ੍ਰਭਾਵੀ ਟੀਕੇ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਦਾ।

ਅਗਲੀ ਪੀੜ੍ਹੀ ਦੇ ਕੋਰੋਨਾ ਵਾਇਰਸ ਟੀਕਿਆਂ ਵਿਚ ਨਿਵੇਸ਼ ਕਰਨ ਨਾਲ ਸਿਹਤ ਪ੍ਰਣਾਲੀ 'ਤੇ ਲਾਹੇਵੰਦ ਪ੍ਰਭਾਵ: ਵ੍ਹਾਈਟ ਹਾਊਸ ਦੇ ਕੋਰੋਨਾਵਾਇਰਸ ਕੋਆਰਡੀਨੇਟਰ ਆਸ਼ੀਸ਼ ਝਾਅ ਨੇ ਸੋਮਵਾਰ ਨੂੰ ਕਿਹਾ, ਇਹ ਸਪੱਸ਼ਟ ਹੈ ਕਿ ਇਸ 'ਤੇ ਬਾਜ਼ਾਰ ਬਹੁਤ ਹੌਲੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਅਮਰੀਕੀ ਲੋਕਾਂ ਲਈ ਉਨ੍ਹਾਂ ਸਾਧਨਾਂ ਨੂੰ ਗਤੀ ਦੇਣ ਲਈ ਬਹੁਤ ਕੁਝ ਹੈ ਜੋ ਸਰਕਾਰ ਕਰ ਸਕਦੀ ਹੈ, ਪ੍ਰਸ਼ਾਸਨ ਕਰ ਸਕਦਾ ਹੈ। ਝਾਅ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਕੋਰੋਨਾ ਵਾਇਰਸ ਟੀਕਿਆਂ ਵਿਚ ਨਿਵੇਸ਼ ਕਰਨ ਨਾਲ ਸਿਹਤ ਪ੍ਰਣਾਲੀ 'ਤੇ ਲਾਹੇਵੰਦ ਪ੍ਰਭਾਵ ਪੈ ਸਕਦਾ ਹੈ।

ਵੈਕਸੀਨ ਬਣਾਉਣ ਦੀ ਯੋਗਤਾ: ਆਸ਼ੀਸ਼ ਝਾਅ ਨੇ ਕਿਹਾ, "ਇੱਕ ਵੈਕਸੀਨ ਬਣਾਉਣ ਦੀ ਸਾਡੀ ਯੋਗਤਾ ਜੋ ਲੇਸਦਾਰ ਪ੍ਰਤੀਰੋਧਕ ਸ਼ਕਤੀ ਪੈਦਾ ਕਰਦੀ ਹੈ, ਸਾਹ ਦੇ ਦੂਜੇ ਰੋਗਾਣੂਆਂ ਦੇ ਵਿਰੁੱਧ ਲੜਾਈ ਵਿੱਚ ਬਹੁਤ ਲਾਭਦਾਇਕ ਹੋਵੇਗੀ ਜਿਨ੍ਹਾਂ ਨਾਲ ਅਸੀਂ ਹਰ ਸਮੇਂ ਨਜਿੱਠਦੇ ਹਾਂ, ਜਿਵੇਂ ਕਿ ਫਲੂ ਅਤੇ RSV।" ਅਮਰੀਕੀ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼ ਵਿੱਚ ਤਿਆਰੀਆਂ ਅਤੇ ਪ੍ਰਕਿਰੀਆ ਲਈ ਸਹਾਇਕ ਸਕੱਤਰ ਡੌਨ ਓ ਕੌਨੇਲ ਦੇ ਅਨੁਸਾਰ, ਕੁਝ ਲੈਬ ਦਾ ਕੰਮ ਚੱਲ ਰਿਹਾ ਹੈ ਅਤੇ ਅਮਰੀਕੀ ਸਰਕਾਰ ਨੇ ਸੰਭਾਵਿਤ ਨਿੱਜੀ ਖੇਤਰ ਦੇ ਭਾਗੀਦਾਰਾਂ ਨੂੰ ਲੱਭਣ ਦੀਆ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ:- Gujarat Street Food: ਇੱਥੇ ਦੇਖੋ ਗੁਜਰਾਤ ਦੇ ਕੁਝ ਮਸ਼ਹੂਰ ਸਟ੍ਰੀਟ ਫੂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.