ETV Bharat / sukhibhava

Turmeric Side Effects: ਭੋਜਨ ਬਣਾਉਦੇ ਸਮੇਂ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਸਿਹਤ ਨੂੰ ਹੋ ਸਕਦੈ ਨੇ ਇਹ ਨੁਕਸਾਨ

author img

By ETV Bharat Health Team

Published : Dec 3, 2023, 3:10 PM IST

Turmeric Side Effects: ਭੋਜਨ ਬਣਾਉਣ ਲਈ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਲਦੀ 'ਚ ਵਿਟਾਮਿਨ-ਸੀ, ਆਈਰਨ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੇ ਹਨ, ਪਰ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ।

Turmeric Side Effects
Turmeric Side Effects

ਹੈਦਰਾਬਾਦ: ਹਲਦੀ ਕਈ ਚਿਕਿਤਸਕ ਗੁਣਾ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ। ਤਣਾਅ, ਸੋਜ, ਗਠੀਆ ਅਤੇ ਜੋੜਾਂ ਦੇ ਦਰਦ ਨੂੰ ਘਟ ਕਰਨ 'ਚ ਹਲਦੀ ਮਦਦਗਾਰ ਹੁੰਦੀ ਹੈ। ਜ਼ਿਆਦਾਤਰ ਲੋਕ ਹਲਦੀ ਦਾ ਇਸਤੇਮਾਲ ਭੋਜਨ ਬਣਾਉਣ ਲਈ ਕਰਦੇ ਹਨ। ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਆਈਰਨ, ਕਾਪਰ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ।

ਹਲਦੀ ਦੇ ਨੁਕਸਾਨ:

ਪੇਟ ਦੀ ਸਮੱਸਿਆਂ: ਹਲਦੀ ਨੂੰ ਪੇਟ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਪੇਟ 'ਚ ਦਰਦ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਡਨੀ ਸਟੋਨ ਦਾ ਖਤਰਾ: ਕਿਡਨੀ 'ਚ ਸਟੋਨ ਤੋਂ ਪੀੜਿਤ ਮਰੀਜ਼ਾਂ ਲਈ ਹਲਦੀ ਖਤਰਨਾਕ ਹੁੰਦੀ ਹੈ। ਇਸ ਨਾਲ ਕਿਡਨੀ 'ਚ ਪੱਥਰੀ ਦੀ ਸਮੱਸਿਆਂ ਹੋਰ ਵਧ ਸਕਦੀ ਹੈ। ਇਸ ਲਈ ਪੱਥਰੀ ਦੇ ਮਰੀਜ਼ਾਂ ਨੂੰ ਹਲਦੀ ਦਾ ਸੇਵਨ ਘਟ ਕਰਨਾ ਚਾਹੀਦਾ ਹੈ। ਜੇਕਰ ਹੋ ਸਕੇ, ਤਾਂ ਇਸ ਸਮੱਸਿਆਂ ਤੋਂ ਪੀੜਿਤ ਮਰੀਜ਼ ਹਲਦੀ ਦਾ ਇਸਤੇਮਾਲ ਕਰਨ ਤੋਂ ਪਹਿਲਾ ਡਾਕਟਰ ਦੀ ਸਲਾਹ ਜ਼ਰੂਰ ਲੈਣ।

ਦਸਤ ਦੀ ਸਮੱਸਿਆਂ: ਹਲਦੀ 'ਚ Curcumin ਪਾਇਆ ਜਾਂਦਾ ਹੈ। ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਹਲਦੀ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਦਸਤ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਲਰਜ਼ੀ: ਹਲਦੀ ਕਈ ਲੋਕਾਂ ਲਈ ਐਲਰਜ਼ੀ ਦਾ ਵੀ ਕਾਰਨ ਬਣ ਸਕਦੀ ਹੈ। ਇਸ 'ਚ ਮੌਜ਼ੂਦ ਕੁਝ ਮਿਸ਼ਰਣ ਤੋਂ ਤੁਹਾਨੂੰ ਐਲਰਜ਼ੀ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਲੋਕ ਹਲਦੀ ਦਾ ਇਸਤੇਮਾਲ ਆਪਣੀ ਚਮੜੀ ਦੀ ਦੇਖਭਾਲ ਲਈ ਵੀ ਕਰਦੇ ਹਨ। ਹਲਦੀ ਨੂੰ ਚਮੜੀ 'ਤੇ ਲਗਾਉਣ ਨਾਲ ਦਾਣੇ ਅਤੇ ਖੁਜਲੀ ਆਦਿ ਵਰਗੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬਲੱਡ ਸ਼ੂਗਰ ਘਟ ਹੋ ਸਕਦੀ: ਹਲਦੀ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਹਲਦੀ ਫਾਇਦੇਮੰਦ ਹੋ ਸਕਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਜ਼ਿਆਦਾ ਮਾਤਰਾ 'ਚ ਹਲਦੀ ਦਾ ਇਸਤੇਮਾਲ ਕਰਨ ਨਾਲ ਬਲੱਡ ਸ਼ੂਗਰ ਘਟ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.