ETV Bharat / sukhibhava

Phone Call Anxiety: ਕਿਸੇ ਨਾਲ ਫੋਨ 'ਤੇ ਗੱਲ ਕਰਨ 'ਚ ਤੁਹਾਨੂੰ ਵੀ ਹੁੰਦੀ ਹੈ ਬੈਚੇਨੀ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਜਾਣੋ ਇਸਦੇ ਲੱਛਣ

author img

By

Published : Jul 30, 2023, 3:16 PM IST

ਅੱਜ ਦੇ ਸਮੇਂ 'ਚ ਫੋਨ ਇਸਤੇਮਾਲ ਕਰਨਾ ਹਰ ਕਿਸੇ ਦਾ ਪਸੰਦੀਦਾ ਕੰਮ ਹੈ। ਪਰ ਜਦੋ ਕਿਸੇ ਦਾ ਆਇਆ ਫੋਨ ਚੁੱਕਣ ਦੀ ਗੱਲ ਹੁੰਦੀ ਹੈ, ਤਾਂ ਕੁਝ ਲੋਕਾਂ ਨੂੰ ਘਬਰਾਹਟ ਅਤੇ ਚਿੰਤਾ ਹੋਣ ਲੱਗਦੀ ਹੈ।

Phone Call Anxiety
Phone Call Anxiety

ਹੈਦਰਾਬਾਦ: ਅੱਜ ਦੇ ਸਮੇਂ 'ਚ ਸੰਚਾਰ ਤਕਨੀਕ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਹਰ ਕਿਸੇ ਦੀ ਦੁਨੀਆਂ ਫੋਨ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਕੋਈ ਵੀ ਕੰਮ ਤੁਸੀਂ ਕਿਸੇ ਨੂੰ ਫੋਨ ਕਰਕੇ ਆਸਾਨੀ ਨਾਲ ਕਰ ਸਕਦੇ ਹੋ। ਪਰ ਕੁਝ ਲੋਕਾਂ ਲਈ ਫੋਨ ਕਾਲ ਚਿੰਤਾ ਦਾ ਕਾਰਨ ਵੀ ਬਣ ਜਾਂਦਾ ਹੈ। ਕਈ ਲੋਕਾਂ ਨੂੰ ਫੋਨ ਕਾਲ ਦੀ ਘੰਟੀ ਵੱਜਣ 'ਤੇ ਘਬਰਾਹਟ ਅਤੇ ਚਿੰਤਾ ਹੋਣ ਲੱਗਦੀ ਹੈ। ਫੋਨ ਚੁੱਕਣ ਤੋਂ ਪਹਿਲਾ ਕੁਝ ਲੋਕ 100 ਵਾਰ ਸੋਚਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਇਹ ਇੱਕ ਤਰ੍ਹਾਂ ਦੀ ਸਮੱਸਿਆਂ ਹੈ। ਇਸਨੂੰ Phone Call Anxiety ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Phone Call Anxiety ਕੀ ਹੈ?: Phone Call Anxiety, ਜਿਸਨੂੰ ਟੈਲੀਫੋਬੀਆਂ ਜਾਂ ਟੈਲੀਫ਼ੋਨਿਕ ਚਿੰਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਇੱਕ ਅਜੀਬ ਤਰ੍ਹਾਂ ਦੀ ਚਿੰਤਾ ਹੁੰਦੀ ਹੈ। ਇਸ ਚਿੰਤਾ ਨੂੰ ਵਿਅਕਤੀ ਫੋਨ ਕਾਲ ਕਰਦੇ ਜਾਂ ਚੁੱਕਦੇ ਸਮੇਂ ਅਨੁਭਵ ਕਰਦਾ ਹੈ। ਇਸ ਵਿੱਚ ਫੋਨ ਵੱਜਣ 'ਤੇ ਅਸੀਂ ਸੋਚਣ ਲੱਗਦੇ ਹਾਂ ਕਿ ਫੋਨ ਚੁੱਕਣਾ ਚਾਹੀਦਾ ਹੈ ਜਾਂ ਨਹੀਂ। ਇਹ Phone Call Anxiety ਨਾਰਮਲ, ਚਿੰਤਾ ਅਤੇ ਤਣਾਅ ਦਾ ਇੱਕ ਰੂਪ ਹੈ। ਇਸ ਵਿੱਚ ਵਿਅਕਤੀ ਨੂੰ ਫੋਨ 'ਤੇ ਕਿਸੇ ਨਾਲ ਗੱਲ ਕਰਨ ਦਾ ਮਨ ਨਹੀਂ ਕਰਦਾ। ਵਿਅਕਤੀ ਇਹ ਸੋਚਣ ਲੱਗਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਫੋਨ 'ਤੇ ਉਸ ਨਾਲ ਕਿਸ ਤਰ੍ਹਾਂ ਗੱਲ ਕਰੇਗਾ।

Phone Call Anxiety ਹੋਣ ਦੇ ਕਾਰਨ:

  1. ਨੌਕਰੀ ਨਾਲ ਸੰਬੰਧਿਤ ਫੋਨ ਕਾਲ ਜਾਂ ਫਿਰ ਵਪਾਰ ਨੂੰ ਲੈ ਕੇ ਗਾਹਕ ਨਾਲ ਮਹੱਤਵਪੂਰਨ ਚਰਚਾ ਨੂੰ ਲੈ ਕੇ ਚਿੰਤਾ ਮਹਿਸੂਸ ਕਰਨਾ।
  2. ਦੋਸਤਾਂ ਜਾਂ ਪਰਿਵਾਰ ਦੇ ਮੈਬਰਾਂ ਨੂੰ ਮਿਲਣ ਜਾਂ ਪਲੈਨ ਬਣਾਉਣ ਦੇ ਲਈ ਬੁਲਾਉਣ ਬਾਰੇ ਚਿੰਤਾ ਮਹਿਸੂਸ ਕਰਨਾ।
  3. ਫੋਨ 'ਤੇ ਮੁਲਾਕਾਤ ਦਾ ਸਮਾਂ ਤੈਅ ਕਰਦੇ ਹੋਏ ਜਾਂ ਕੋਈ ਚੀਜ਼ ਆਰਡਰ ਕਰਦੇ ਸਮੇਂ ਘਬਰਾਹਟ ਹੋਣਾ।

Phone Call Anxiety ਦੇ ਲੱਛਣ:

  1. Phone Call Anxiety ਤੋਂ ਪੀੜਿਤ ਵਿਅਕਤੀ ਅਕਸਰ ਕਾਲ ਕਰਦੇ ਜਾਂ ਉਠਾਉਦੇ ਸਮੇਂ ਤੇਜ਼ ਦਿਲ ਦੀ ਧੜਕਣ ਜਾ ਛਾਤੀ ਵਿੱਚ ਤੇਜ਼ ਧੜਕਣ ਦਾ ਅਨੁਭਵ ਕਰਦੇ ਹਨ।
  2. ਜ਼ਿਆਦਾ ਪਸੀਨਾ ਆਉਣਾ ਅਤੇ ਹੱਥ ਜਾਂ ਅਵਾਜ਼ ਦਾ ਕੰਬਣਾ ਵੀ Phone Call Anxiety ਦੇ ਲੱਛਣ ਹਨ।
  3. ਜਿਨ੍ਹਾਂ ਲੋਕਾਂ ਨੂੰ Phone Call Anxiety ਹੁੰਦੀ ਹੈ, ਉਨ੍ਹਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਉਨ੍ਹਾਂ ਨੂੰ ਗਲਤ ਤਾਂ ਨਹੀਂ ਸਮਝੇਗਾ।
  4. Phone Call Anxiety ਦੇ ਸ਼ਿਕਾਰ ਲੋਕਾਂ ਨੂੰ ਗੱਲ ਸ਼ੁਰੂ ਕਰਨ ਅਤੇ ਖਤਮ ਕਰਨ ਵਿੱਚ ਝਿਜਕ ਹੁੰਦੀ ਹੈ।
  5. ਕਈ ਵਾਰ ਫੋਨ ਚੁੱਕਣ ਤੋਂ ਬਾਅਦ ਕੁਝ ਸਮੇਂ ਤੱਕ ਅਸੀਂ ਚੁੱਪ ਰਹਿੰਦੇ ਹਾਂ ਅਤੇ ਕੁਝ ਵੀ ਬੋਲ ਨਹੀਂ ਪਾਉਦੇ। ਅਜਿਹੇ ਵਿੱਚ ਸਾਨੂੰ ਫੋਨ ਚੁੱਕਣ ਤੋਂ ਪਹਿਲਾ ਇਸ ਖਾਮੋਸ਼ੀ ਤੋਂ ਗੁਜ਼ਰਨ ਦਾ ਡਰ ਲੱਗਾ ਰਹਿੰਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.