ETV Bharat / sukhibhava

Parenting Tips: ਮਾਪੇ ਹੋ ਜਾਣ ਸਾਵਧਾਨ! ਇਸ ਉਮਰ ਦੇ ਬੱਚਿਆਂ ਨੂੰ ਚਾਹ ਤੋਂ ਰੱਖੋ ਦੂਰ, ਨਹੀਂ ਤਾਂ ਲੱਗ ਸਕਦੀਆਂ ਨੇ ਕਈ ਬਿਮਾਰੀਆਂ

author img

By

Published : Jul 17, 2023, 9:50 AM IST

ਜੇਕਰ ਤੁਹਾਡੇ ਬੱਚੇ ਨੂੰ ਚਾਹ ਪੀਣਾ ਪਸੰਦ ਹੈ ਅਤੇ ਤੁਸੀਂ ਆਪਣੇ ਬੱਚੇ ਨੂੰ ਚਾਹ ਬਣਾ ਕੇ ਦਿੰਦੇ ਹੋ, ਤਾਂ ਅਜਿਹਾ ਕਰਨ ਤੋਂ ਪਹਿਲਾ ਚਾਹ ਪੀਣ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਜਰੂਰ ਜਾਣ ਲਓ।

Parenting Tips
Parenting Tips

ਹੈਦਰਾਬਾਦ: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹਨ। ਚਾਹ ਦੇ ਬਿਨ੍ਹਾਂ ਲੋਕਾਂ ਦੀ ਸਵੇਰ ਨਹੀਂ ਹੁੰਦੀ। ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਵੇਰੇ ਉੱਠਦੇ ਸਭ ਤੋਂ ਪਹਿਲਾ ਚਾਹ ਚਾਹੀਦੀ ਹੁੰਦੀ ਹੈ। ਜਿਸ ਦੇ ਚਲਦਿਆਂ ਅੱਜ ਕੱਲ ਛੋਟੇ ਬੱਚਿਆਂ ਨੂੰ ਵੀ ਚਾਹ ਪੀਣ ਦੀ ਆਦਤ ਲੱਗ ਗਈ ਹੈ। ਬੱਚੇ ਵੀ ਦਿਨ ਵਿੱਚ ਦੋ ਜਾਂ ਤਿੰਨ ਟਾਇਮ ਚਾਹ ਪੀਂਦੇ ਹਨ। ਕਈ ਵਾਰ ਮਾਵਾਂ ਆਪਣੇ ਬੱਚਿਆਂ ਨੂੰ ਚਾਹ ਨਾਲ ਬਿਸਕੁਟ ਵੀ ਦਿੰਦੀਆਂ ਹਨ, ਤਾਂਕਿ ਉਨ੍ਹਾਂ ਦਾ ਢਿੱਡ ਭਰਿਆ ਰਹੇ। ਹਾਲਾਂਕਿ ਮਾਤਾ-ਪਿਤਾ ਇਸ ਗੱਲ ਤੋਂ ਅਣਜਾਣ ਹਨ ਕਿ ਛੋਟੀ ਉਮਰ 'ਚ ਬੱਚਿਆਂ ਨੂੰ ਚਾਹ ਪਿਲਾਉਣਾ ਕਿੰਨਾ ਖਤਰਨਾਕ ਹੋ ਸਕਦਾ ਹੈ। ਦਰਅਸਲ ਚਾਹ ਹੋਵੇ ਜਾਂ ਕੌਫੀ, ਇਨ੍ਹਾਂ ਡ੍ਰਿੰਕਸ 'ਚ ਜ਼ਿਆਦਾ ਮਾਤਰਾ ਵਿੱਚ ਕੈਫ਼ਿਨ ਅਤੇ ਸ਼ੂਗਰ ਪਾਇਆ ਜਾਂਦਾ ਹੈ। ਕੈਫਿਨ ਅਤੇ ਸ਼ੂਗਰ ਨਾਲ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ। ਇਸਦਾ ਅਸਰ ਨਾ ਸਿਰਫ ਸਰੀਰਕ ਸਿਹਤ 'ਤੇ ਪੈਂਦਾ ਹੈ ਸਗੋਂ ਬੱਚਿਆਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ।

12 ਸਾਲ ਤੋਂ ਘਟ ਉਮਰ ਦੇ ਬੱਚੇ ਚਾਹ ਪੀਣ ਤੋਂ ਕਰਨ ਪਰਹੇਜ਼: ਡਾਕਟਰ ਦਾ ਮੰਨਣਾ ਹੈ ਕਿ ਕੈਫਿਨ ਵਾਲੀਆਂ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਬੱਚੇ ਦੇ ਦੰਦਾਂ ਵਿੱਚ ਸੜਣ ਦੀ ਸਮੱਸਿਆਂ ਪੈਂਦਾ ਹੋ ਸਕਦੀ ਹੈ। ਬੱਚਿਆਂ ਨੂੰ ਕੈਵਿਟੀ ਹੋ ਸਕਦੀ ਹੈ। ਸਿਰਫ਼ ਇੰਨਾਂ ਹੀ ਨਹੀਂ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਹੋ ਸਕਦੀ ਹੈ। ਡਾਕਟਰਾਂ ਮੁਤਾਬਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੈਫਿਨ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ। ਬੱਚਿਆਂ ਨੂੰ ਨਾ ਤਾਂ ਚਾਹ ਦਿੱਤੀ ਜਾਣੀ ਚਾਹੀਦੀ ਅਤੇ ਨਾ ਹੀ ਕਾਫੀ ਪਿਲਾਉਣੀ ਚਾਹੀਦੀ ਹੈ।

ਚਾਹ ਅਤੇ ਕੌਫ਼ੀ ਦਾ ਬੱਚੇ ਦੀ ਸਿਹਤ 'ਤੇ ਪੈਂਦਾ ਬੂਰਾ ਪ੍ਰਭਾਵ: 12 ਤੋਂ 18 ਸਾਲ ਦੇ ਉਮਰ ਦੇ ਬੱਚਿਆਂ ਨੂੰ 100 ਮਿਲੀਗ੍ਰਾਮ ਤੋਂ ਜ਼ਿਆਦਾ ਕੈਫਿਨ ਨਹੀਂ ਲੈਣਾ ਚਾਹੀਦਾ। ਜੇਕਰ ਤੁਹਾਡੇ ਬੱਚੇ ਜ਼ਿਆਦਾ ਮਾਤਰਾ ਵਿੱਚ ਚਾਹ ਅਤੇ ਕੌਫ਼ੀ ਪੀਂਦੇ ਹਨ, ਤਾਂ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦੀਆਂ ਹੱਡੀਆਂ ਕੰਮਜ਼ੋਰ ਹੋ ਸਕਦੀਆਂ ਹਨ। ਨੀਂਦ ਵਿੱਚ ਕਮੀ ਹੋ ਸਕਦੀ ਹੈ। ਚਿੜਾਚਿੜਾਪਨ, ਸ਼ੂਗਰ, ਡੀਹਾਈਡ੍ਰੇਸ਼ਨ ਅਤੇ ਕੈਵਿਟੀ ਦੀ ਸਮੱਸਿਆਂ ਹੋ ਸਕਦੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.