ETV Bharat / sukhibhava

Sleep Deprivation: ਸਾਵਧਾਨ!... ਜੇਕਰ ਤੁਸੀਂ ਨੀਂਦ ਲੈਣ ਵਿੱਚ ਕਰਦੇ ਹੋ ਅਣਗਹਿਲੀ ਤਾਂ ਤੁਹਾਡੀ ਉਮਰ 'ਤੇ ਪੈ ਸਕਦਾ ਹੈ ਇਹ ਅਸਰ

author img

By

Published : Mar 1, 2023, 5:15 PM IST

Updated : Mar 2, 2023, 1:45 PM IST

ਇੱਕ ਨਵੇਂ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਤੁਸੀਂ ਇੱਕ ਰਾਤ ਆਪਣੀ ਨੀਂਦ ਘੱਟ ਲੈਂਦੇ ਹੋ ਤਾਂ ਇਸ ਦਾ ਅਸਰ ਤੁਹਾਡੇ ਦਿਮਾਗ ਉਤੇ ਪੈਂਦਾ ਹੈ ਅਤੇ ਇਸ ਕਾਰਨ ਤੁਹਾਡੀ 1-2 ਸਾਲ ਉਮਰ ਘੱਟਣ ਦਾ ਖਤਰਾ ਹੈ, ਆਓ ਇਸ ਅਧਿਐਨ ਦੇ ਹੋਰ ਖੁਲਾਸਿਆਂ ਬਾਰੇ ਜਾਣੀਏ...।

sleep deprivation
sleep deprivation

ਲੰਡਨ: ਨੀਂਦ ਨਾਲ ਸੰਬੰਧਿਤ ਆਏ ਦਿਨ ਰਿਸਰਚਾਂ ਹੁੰਦੀਆ ਹਨ ਤੇ ਕੁਝ ਰਿਸਰਚਾ ਅਜਿਹੀਆ ਹੁੰਦੀਆ ਹਨ ਜਿਹੜੀਆ ਸਾਡੇ ਰੌਂਗਟੇ ਖੜੇ ਕਰ ਦਿੰਦੀਆ ਹਨ। ਇਸ ਤਰ੍ਹਾਂ ਹੀ ਜਰਨਲ ਆਫ਼ ਨਿਊਰੋਸਾਇੰਸ ਵਿੱਚ ਛਪੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਰਾਤ ਦੀ ਨੀਂਦ ਦੀ ਕਮੀ ਕਾਰਨ ਤੁਹਾਡੀ 1-2 ਸਾਲ ਉਮਰ ਘੱਟਣ ਦਾ ਖਤਰਾ ਹੈ। ਜਰਮਨੀ ਦੀ RWTH ਆਚਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਚੰਗੀ ਨੀਂਦ ਲੈਂਦੇ ਹੋ ਤਾਂ ਇਨ੍ਹਾਂ ਤਬਦੀਲੀਆਂ ਨੂੰ ਬਦਲਿਆ ਵੀ ਜਾ ਸਕਦਾ।

ਨੀਂਦ ਦੀ ਘਾਟ ਦਾ ਨੁਕਸਾਨ: ਨੀਂਦ ਦੀ ਘਾਟ ਤੋਂ ਬਾਅਦ ਕਈ ਤਬਦੀਲੀਆਂ ਆਉਦੀਆਂ ਹਨ। ਯੂਨੀਵਰਸਿਟੀ ਤੋਂ ਈਵਾ-ਮਾਰੀਆ ਏਲਮੇਨਹੋਰਸਟ ਨੇ ਕਿਹਾ, " ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਵਧੀਆ ਨੀਂਦ ਲੈ ਕੇ ਇਨ੍ਹਾਂ ਗਲਤ ਪ੍ਰਭਾਵਾਂ ਨੂੰ ਬਦਲਿਆ ਜਾ ਸਕਦਾ ਹੈ।" ਨੀਂਦ ਦੀ ਘਾਟ ਮਨੁੱਖੀ ਦਿਮਾਗ ਨੂੰ ਕਈ ਪੱਧਰਾਂ 'ਤੇ ਪ੍ਰਭਾਵਤ ਕਰਦੀ ਹੈ। ਇਸਦੇ ਉਲਟ ਨੀਂਦ ਵਿੱਚ ਵਿਘਨ ਸਾਡੇ ਦਿਮਾਗ 'ਤੇ ਬੁਰੇ ਪ੍ਰਭਾਵ ਪਾਉਦਾ ਹੈ।

ਇਹ ਸਮਝਣ ਲਈ ਟੀਮ ਨੇ ਜਾਂਚ ਕੀਤੀ ਤੇ ਪਾਇਆ ਕਿ ਨੀਂਦ ਦੀ ਕਮੀ ਦਿਮਾਗ ਵਿੱਚ ਉਮਰ-ਸਬੰਧਤ ਤਬਦੀਲੀਆਂ ਦਾ ਕਾਰਨ ਬਣ ਸਕਦੀ ਹੈ। ਉਹਨਾਂ ਵਿੱਚ 19 ਤੋਂ 39 ਸਾਲ ਦੀ ਉਮਰ ਦੇ 134 ਸਿਹਤਮੰਦ ਵਿਅਕਤੀਆਂ ਦਾ ਐਮਆਰਆਈ ਡੇਟਾ ਸ਼ਾਮਲ ਕੀਤਾ ਗਿਆ। ਕੁੱਲ ਨੀਂਦ ਦੀ ਘਾਟ (24 ਘੰਟਿਆਂ ਤੋਂ ਵੱਧ ਲੰਬੇ ਸਮੇਂ ਤੱਕ ਜਾਗਣ ਦੇ) ਦੇ ਮਾਮਲੇ ਵਿੱਚ ਉਹਨਾਂ ਨੇ ਲਗਾਤਾਰ ਦੇਖਿਆ ਕਿ ਕੁੱਲ ਨੀਂਦ ਦੀ ਕਮੀ ਨਾਲ ਦਿਮਾਗ ਦੀ ਉਮਰ ਵਿੱਚ ਇੱਕ-ਦੋ ਸਾਲ ਦਾ ਘਾਟਾ ਹੋਇਆ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਮਨੁੱਖ ਲਈ ਜਿੰਨਾ ਖਾਣਾ-ਪੀਣਾ ਜ਼ਰੂਰੀ ਹੈ, ਓਨਾ ਹੀ ਸੌਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਹੋ ਤਾਂ ਤੁਸੀਂ ਅਲਜ਼ਾਈਮਰ ਰੋਗ ਦਾ ਸ਼ਿਕਾਰ ਹੋ ਸਕਦੇ ਹੋ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਘੱਟ ਨੀਂਦ ਲੈਣ ਨਾਲ ਮਨੁੱਖੀ ਸਰੀਰ ਵਿੱਚ ਅਲਜ਼ਾਈਮਰ ਅਤੇ ਦਿਮਾਗ ਨਾਲ ਸਬੰਧਤ ਹੋਰ ਵਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕ ਸਿਹਤਮੰਦ ਵਿਅਕਤੀ ਨੂੰ ਘੱਟੋ-ਘੱਟ 8 ਘੰਟੇ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਡੂੰਘੀ ਨੀਂਦ ਨਹੀਂ ਆਉਂਦੀ, ਉਨ੍ਹਾਂ ਵਿੱਚ ਚਿੰਤਾ ਅਤੇ ਤਣਾਅ ਦਾ ਪੱਧਰ 30 ਫੀਸਦੀ ਤੱਕ ਵੱਧ ਜਾਂਦਾ ਹੈ ਤੇ ਇਸਦੇ ਨਾਲ ਹੀ ਘੱਟ ਸੋਣ ਨਾਲ ਦਿਮਾਗ 'ਤੇ ਵੀ ਅਸਰ ਪੈਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਨੀਂਦ ਲੈਣੀ ਚਾਹੀਦੀ ਹੈ ਤਾਂ ਕਿ ਅਸੀ ਵਧੀਆ ਮਹਿਸੂਸ ਕਰ ਸਕੀਏ।

ਇਹ ਵੀ ਪੜ੍ਹੋ :- Children more vulnerable to asthma attacks: ਹਵਾ ਵਿੱਚ ਮੌਜੂਦ ਪ੍ਰਦੂਸ਼ਕਾਂ ਦੀ ਵੱਧ ਮਾਤਰਾ ਬੱਚਿਆਂ ਲਈ ਖ਼ਤਰਨਾਕ, ਜਾਣੋ ਕਿਵੇਂ

Last Updated : Mar 2, 2023, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.