ETV Bharat / sukhibhava

International Stuttering Awareness Day: ਜਾਣੋ ਕਿਉ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਅਤੇ ਇਸਦਾ ਉਦੇਸ਼

author img

By ETV Bharat Punjabi Team

Published : Oct 22, 2023, 3:03 AM IST

International stuttering awareness Day 2023: ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਹਰ ਸਾਲ 22 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਹਕਲਾ ਕੇ ਬੋਲਣ ਵਾਲੇ ਲੋਕਾਂ ਨੂੰ ਇਸ ਸਮੱਸਿਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

International stuttering awareness Day
International stuttering awareness Day

ਹੈਦਰਾਬਾਦ: ਹਰ ਸਾਲ 22 ਅਕਤੂਬਰ ਨੂੰ ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਹਕਲਾ ਕੇ ਬੋਲਣ ਵਾਲੀ ਬਿਮਾਰੀ ਨਾਲ ਜੁੜਿਆ ਹੈ। ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਕਈ ਲੋਕਾਂ ਨੂੰ ਬੋਲਦੇ ਸਮੇਂ ਹਕਲਾਉਣ ਦੀ ਸਮੱਸਿਆਂ ਹੁੰਦੀ ਹੈ। ਅਜਿਹੇ ਲੋਕਾਂ ਦਾ ਮਜ਼ਾਕ ਵੀ ਬਣਾਇਆ ਜਾਂਦਾ ਹੈ। ਇਸ ਲਈ ਹਰ ਦਿਨ ਹਕਲਾਉਣ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆਂ ਤੋਂ ਪੀੜਿਤ ਵਿਅਕਤੀ ਦੀ ਗੱਲ ਸਮਝਣ 'ਚ ਵੀ ਮੁਸ਼ਕਲ ਆਉਦੀ ਹੈ।

ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਦਾ ਇਤਿਹਾਸ: ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਸਭ ਤੋਂ ਪਹਿਲਾ 1998 'ਚ ਨਾਮਜ਼ਦ ਕੀਤਾ ਗਿਆ ਸੀ। ਜਾਗਰੂਕਤਾ ਦੀ ਇੱਕ ਮੁਹਿੰਮ ਦੇ ਰੂਪ 'ਚ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਦਿਨ ਨੂੰ ਸਮਾਜਿਕ ਚਿੰਤਾ ਮੰਨਦੇ ਹੋਏ ਅੰਤਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਚੁੱਕਣ ਦਾ ਫੈਸਲਾ ਲਿਆ ਗਿਆ ਸੀ। ਇਹ ਇੰਟਰਨੈਸ਼ਨਲ ਸਟਟਰਿੰਗ ਐਸੋਸੀਏਸ਼ਨ, ਇੰਟਰਨੈਸ਼ਨਲ ਫਲੂਐਂਸੀ ਐਸੋਸੀਏਸ਼ਨ ਅਤੇ ਯੂਰਪੀਅਨ ਲੀਗ ਆਫ ਸਟਟਰਿੰਗ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਹੈ।

ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਦਾ ਮਹੱਤਵ: ਇਸ ਬਿਮਾਰੀ ਬਾਰੇ ਗਿਆਨ ਦੇਣ ਅਤੇ ਹਕਲਾਊਣ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਸ਼ਰਮਿੰਦਗੀ ਤੋਂ ਬਾਹਰ ਲਿਆਉਣ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਹਕਲਾਉਣ ਦੀ ਸਮੱਸਿਆਂ ਦੇ ਇਲਾਜ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ।

ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਦਾ ਇਲਾਜ: ਹਕਲਾਉਣ ਦੀ ਸਮੱਸਿਆਂ ਦਾ ਇਲਾਜ ਕਰਨ ਲਈ ਦੋ ਤਰੀਕੇ ਅਪਣਾਏ ਜਾਂਦੇ ਹਨ। ਇਨ੍ਹਾਂ 'ਚ ਪਹਿਲਾ ਸਪੀਚ ਥੈਰੇਪੀ ਹੈ, ਜਿਸ 'ਚ ਡਾਕਟਰ ਬੋਲਣ ਦੀ ਸਪੀਡ 'ਚ ਕਮੀ ਲਿਆਉਣ ਦੀ ਗੱਲ ਕਹਿੰਦੇ ਹਨ। ਇਸ ਤੋਂ ਇਲਾਵਾ ਇਹ ਵੀ ਧਿਆਨ ਦਿੱਤਾ ਜਾਂਦਾ ਹੈ ਕਿ ਵਿਅਕਤੀ ਵਿਸ਼ੇਸ਼ ਤੌਰ 'ਤੇ ਕਿਹੜੇ ਸ਼ਬਦ 'ਚ ਅਟਕਦਾ ਹੈ। ਇਸ ਤੋਂ ਇਲਾਵਾ ਦੂਸਰਾ ਤਰੀਕਾ ਬੋਧਾਤਮਕ ਵਿਵਹਾਰਕ ਥੈਰੇਪੀ ਹੈ। ਇਹ ਇੱਕ ਮਨੋ-ਚਿਕਿਤਸਾ ਥੈਰੇਪੀ ਹੈ, ਜੋ ਵਿਅਕਤੀ ਦੀ ਬੋਲਣ ਸ਼ਕਤੀ ਅਤੇ ਵਿਵਹਾਰ ਨੂੰ ਸੁਧਾਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.