ETV Bharat / sukhibhava

Homemade Lip Balms: ਤੁਹਾਡੇ ਵੀ ਬੁੱਲ੍ਹ ਫ਼ਟ ਰਹੇ ਨੇ, ਤਾਂ ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਬਣਾਓ ਲਿਪ ਬਾਮ, ਬੁੱਲ੍ਹ ਹੋਣਗੇ ਮੁਲਾਇਮ

author img

By

Published : Jul 6, 2023, 10:10 AM IST

Homemade Lip Balms
Homemade Lip Balms

ਗਰਮੀਆਂ 'ਚ ਬੁੱਲ੍ਹ ਫਟੇ ਹੋਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਮਹਿੰਗੇ ਲਿਪ ਬਾਮ ਖਰੀਦਦੇ ਹੋ ਪਰ ਤੁਸੀਂ ਬਹੁਤ ਘੱਟ ਖਰਚੇ 'ਤੇ ਘਰ 'ਚ ਹੀ ਲਿਪ ਬਾਮ ਬਣਾ ਸਕਦੇ ਹੋ। ਜਿਸ ਨਾਲ ਤੁਹਾਡੇ ਬੁੱਲ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਫਟਣ ਤੋਂ ਵੀ ਰੋਕਿਆ ਜਾ ਸਕੇਗਾ।

ਹੈਦਰਾਬਾਦ: ਗਰਮੀਆਂ ਦੇ ਮੌਸਮ ਵਿੱਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਮੌਸਮ ਵਿੱਚ ਤੁਹਾਡੇ ਬੁੱਲ੍ਹਾਂ ਦੇ ਫ਼ਟੇ ਹੋਣ ਦਾ ਵੀ ਖਤਰਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਗਰਮੀਆਂ ਵਿੱਚ ਬੁੱਲ੍ਹਾਂ ਦੀ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਗਰਮੀਆਂ 'ਚ ਬੁੱਲ੍ਹਾਂ ਦੇ ਫਟੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਘਰ 'ਚ ਮੌਜੂਦ ਕੁਝ ਚੀਜ਼ਾਂ ਤੋਂ ਲਿਪ ਬਾਮ ਬਣਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਤੁਹਾਡੇ ਬੁੱਲ੍ਹਾਂ 'ਤੇ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਅਤੇ ਬੁੱਲ੍ਹ ਨਰਮ ਵੀ ਰਹਿਣਗੇ।

ਘਰ ਵਿਚ ਲਿਪ ਬਾਮ ਬਣਾਉਣ ਦੇ ਤਰੀਕੇ:

ਐਲੋਵੇਰਾ ਲਿਪ ਬਾਮ: ਐਲੋਵੇਰਾ ਵਿੱਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ। ਇਹ ਬੁੱਲ੍ਹਾਂ ਨੂੰ ਨਰਮ ਰੱਖਣ ਵਿੱਚ ਮਦਦ ਕਰਦੇ ਹਨ। ਐਲੋਵੇਰਾ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਘਰ 'ਚ ਹੀ ਲਿਪ ਬਾਮ ਬਣਾ ਸਕਦੇ ਹੋ। ਐਲੋਵੇਰਾ ਬੁੱਲ੍ਹਾਂ ਨੂੰ ਹਾਈਡਰੇਟ ਰੱਖਣ ਵਿੱਚ ਤੁਹਾਡੀ ਮਦਦ ਕਰਦਾ ਹੈ।

ਸਮੱਗਰੀ: ਇੱਕ ਚਮਚ ਐਲੋਵੇਰਾ ਜੈੱਲ, 1/2 ਚਮਚ ਨਾਰੀਅਲ ਤੇਲ

ਵਿਧੀ: ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਦੋਵਾਂ ਨੂੰ ਇੱਕ ਛੋਟੇ ਕਟੋਰੇ ਵਿੱਚ ਮਿਲਾਓ ਅਤੇ ਇਸਨੂੰ ਇੱਕ ਸਾਫ਼ ਡੱਬੇ ਵਿੱਚ ਸਟੋਰ ਕਰੋ। ਇਸ ਨੂੰ ਤੁਸੀਂ ਨਿਯਮਿਤ ਰੂਪ ਨਾਲ ਆਪਣੇ ਬੁੱਲ੍ਹਾਂ 'ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਬੁੱਲ੍ਹ ਨਰਮ ਰਹਿਣਗੇ।

ਰਸਬੇਰੀ ਲਿਪ ਬਾਮ: ਜੇਕਰ ਤੁਹਾਡੇ ਕੋਲ ਰਸਬੇਰੀ ਲਿਪ ਬਾਮ ਹੈ ਤਾਂ ਤੁਹਾਨੂੰ ਲਿਪਸਟਿਕ ਦੀ ਵਰਤੋਂ ਕਰਨ ਦੀ ਵੀ ਲੋੜ ਨਹੀਂ ਹੈ। ਇਸ ਫਲ ਵਿੱਚ ਮੌਜੂਦ ਓਮੇਗਾ 9 ਓਲੀਕ ਐਸਿਡ ਬੁੱਲ੍ਹਾਂ ਨੂੰ ਸੂਰਜ ਤੋਂ ਬਚਾਉਂਦਾ ਹੈ ਅਤੇ ਨਮੀ ਦਿੰਦਾ ਹੈ।

ਸਮੱਗਰੀ: 1/2 ਚਮਚ ਮੋਮ, 1/2 ਚਮਚ ਸੁੱਕਾ ਰਸਬੇਰੀ ਪਾਊਡਰ, 1 ਤੋਂ 2 ਚਮਚ ਨਾਰੀਅਲ ਤੇਲ

ਵਿਧੀ: ਇਕ ਪੈਨ ਵਿਚ ਨਾਰੀਅਲ ਦਾ ਤੇਲ ਪਾਓ ਅਤੇ ਇਸ ਵਿਚ ਮੋਮ ਪਾਓ। ਹੁਣ ਇਸ ਨੂੰ ਗੈਸ 'ਤੇ ਰੱਖ ਦਿਓ। ਜਦੋਂ ਮੋਮ ਪਿਘਲ ਜਾਵੇ ਤਾਂ ਗੈਸ ਬੰਦ ਕਰ ਦਿਓ। ਹੁਣ ਇਸ 'ਚ ਰਸਬੇਰੀ ਪਾਊਡਰ ਨੂੰ ਪਾਓ ਅਤੇ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਤੁਸੀਂ ਲਗਭਗ 10-15 ਮਿੰਟ ਬਾਅਦ ਇਸ ਬਾਮ ਦੀ ਵਰਤੋਂ ਕਰ ਸਕਦੇ ਹੋ।

ਨਿੰਬੂ ਦਾ ਲਿਪ ਬਾਮ:

ਸਮੱਗਰੀ: 2 ਚਮਚ ਨਾਰੀਅਲ ਤੇਲ, 2 ਚਮਚ ਮੋਮ, 2 ਚਮਚ ਮੱਖਣ, 2 ਚਮਚ ਬਦਾਮ ਦਾ ਤੇਲ ਅਤੇ ਲਾਈਮ ਅਸੈਂਸ਼ੀਅਲ ਤੇਲ

ਵਿਧੀ: ਘੱਟ ਗੈਸ 'ਤੇ ਇੱਕ ਡਬਲ ਬਾਇਲਰ ਰੱਖੋ। ਇਸ ਵਿੱਚ ਮੱਖਣ, ਬਦਾਮ ਦਾ ਤੇਲ, ਮੋਮ ਅਤੇ ਨਾਰੀਅਲ ਦਾ ਤੇਲ ਪਾਓ ਅਤੇ ਇਨ੍ਹਾਂ ਸਮੱਗਰੀਆਂ ਨੂੰ ਪਿਘਲਣ ਦਿਓ। ਹੁਣ ਇਸ ਨੂੰ ਗੈਸ ਤੋਂ ਉਤਾਰ ਲਓ। ਫਿਰ ਇਸ ਵਿੱਚ ਲਾਈਮ ਅਸੈਂਸ਼ੀਅਲ ਆਇਲ ਦੀਆਂ ਬੂੰਦਾਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਨੂੰ ਇਕ ਛੋਟੇ ਡੱਬੇ ਵਿਚ ਰੱਖ ਲਓ। ਇਸ ਨਾਲ ਤੁਹਾਡੇ ਬੁੱਲ੍ਹਾਂ ਦੇ ਫ਼ਟਣ ਦੀ ਸਮੱਸਿਆਂ ਖਤਮ ਹੋ ਜਾਵੇਗੀ ਅਤੇ ਬਿਨ੍ਹਾਂ ਪੈਸੇ ਖਰਚ ਕੀਤੇ ਤੁਸੀਂ ਆਪਣੇ ਬੁੱਲ੍ਹਾਂ ਨੂੰ ਮੁਲਾਇਮ ਬਣਾ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.