ETV Bharat / sukhibhava

Food To Reduce Headache: ਸਿਰਦਰਦ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਅੱਜ ਤੋਂ ਹੀ ਸ਼ਾਮਲ ਕਰ ਲਓ ਇਹ 5 ਚੀਜ਼ਾਂ

author img

By

Published : Aug 10, 2023, 11:06 AM IST

ਸਿਰਦਰਦ ਬਹੁਤ ਹੀ ਆਮ ਸਮੱਸਿਆਂ ਹੈ। ਪਰ ਇਸ ਨਾਲ ਪਰੇਸ਼ਾਨੀ ਬਹੁਤ ਹੁੰਦੀ ਹੈ। ਇਸ ਲਈ ਤੁਸੀਂ ਸਿਰਦਰਦ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੁਹਾਡਾ ਸਿਰਦਰਦ ਦੂਰ ਹੋ ਜਾਵੇਗਾ।

Food To Reduce Headache
Food To Reduce Headache

ਹੈਦਰਾਬਾਦ: ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸਿਰਦਰਦ ਇੱਕ ਆਮ ਸਮੱਸਿਆਂ ਬਣ ਗਈ ਹੈ। ਪਰ ਕਈ ਵਾਰ ਇਹ ਸਮੱਸਿਆਂ ਸਾਡੇ ਸਾਰੇ ਦਿਨ ਨੂੰ ਖਰਾਬ ਕਰ ਦਿੰਦੀ ਹੈ। ਸਿਰਦਰਦ ਇਨ੍ਹਾਂ ਜ਼ਿਆਦਾ ਵਧ ਜਾਂਦਾ ਹੈ, ਕਿ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀਂ ਹੋ ਪਾਉਦਾ। ਕੁਝ ਲੋਕ ਸਿਰਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਪਰ ਵਾਰ-ਵਾਰ ਦਵਾਈਆਂ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੀ ਖੁਰਾਕ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੈ, ਤਾਂ ਵੀ ਸਿਰਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੁਝ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।

ਸਿਰਦਰਦ ਤੋਂ ਰਾਹਤ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ:

ਦਹੀ ਅਤੇ ਲੱਸੀ: ਲੱਸੀ ਅਤੇ ਦਹੀ ਦੇ ਸੇਵਨ ਨਾਲ ਵੀ ਸਿਰਦਰਦ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਕਈ ਵਾਰ ਸਰੀਰ ਡੀਹਾਈਡ੍ਰੇਟ ਹੋਣ ਕਰਕੇ ਵੀ ਸਿਰਦਰਦ ਹੋਣ ਲੱਗਦਾ ਹੈ। ਅਜਿਹੇ ਵਿੱਚ ਤੁਸੀਂ ਦਹੀ ਜਾਂ ਲੱਸੀ ਦਾ ਸੇਵਨ ਕਰ ਸਕਦੇ ਹੋ। ਦਹੀ ਵਿੱਚ ਕੈਲਸ਼ੀਅਮ ਅਤੇ ਰਿਬੋਫਲੇਵਿਨ ਹੁੰਦਾ ਹੈ। ਇਹ ਦੋਨੋਂ ਸਿਰਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦੇ ਹਨ।

ਨਾਰੀਅਲ ਪਾਣੀ: ਨਾਰੀਅਲ ਪਾਣੀ ਪੀਣ ਨਾਲ ਵੀ ਸਿਰਦਰਦ ਤੋਂ ਰਾਹਤ ਮਿਲਦੀ ਹੈ। ਨਾਰੀਅਲ ਪਾਣੀ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਿਸ ਕਰਕੇ ਨਾਰੀਅਲ ਪਾਣੀ ਸਿਰਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ।

ਸੇਬ: ਸਿਰਦਰਦ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਤੁਸੀਂ ਪੋਟਾਸ਼ੀਅਮ, ਆਈਰਨ, ਫਾਈਬਰ ਅਤੇ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਸੇਬ ਵਿੱਚ ਭਰਪੂਰ ਮਾਤਰਾ 'ਚ ਹੁੰਦੀਆਂ ਹਨ। ਸੇਬ ਨੂੰ ਖਾਣ ਨਾਲ ਵੀ ਸਿਰਦਰਦ ਤੋਂ ਰਾਹਤ ਮਿਲਦੀ ਹੈ। ਸੇਬ 'ਚ ਮੌਜ਼ੂਦ ਪੋਟਾਸ਼ੀਅਮ ਸਿਰਦਰਦ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਸਿਰਦਰਦ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੇਲੇ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਐਵੋਕਾਡੋ, ਰਸਬੇਰੀ, ਖਰਬੂਜ ਅਤੇ ਤਰਬੂਜ ਨੂੰ ਵੀ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਅਦਰਕ: ਅਦਰਕ ਦੇ ਸੇਵਨ ਨਾਲ ਵੀ ਸਿਰਦਰਦ ਤੋਂ ਆਰਾਮ ਮਿਲ ਸਕਦਾ ਹੈ। ਅਦਰਕ 'ਚ ਦਰਦ ਨਿਵਾਰਕ ਗੁਣ ਸਿਰਦਰਦ ਨੂੰ ਦੂਰ ਕਰ ਸਕਦੇ ਹਨ। ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ ਜਾਂ ਇਸਨੂੰ ਸਬਜ਼ੀ 'ਚ ਇਸਤੇਮਾਲ ਕਰ ਸਕਦੇ ਹੋ।

ਪੱਤੇਦਾਰ ਸਬਜ਼ੀਆਂ: ਜਿਨ੍ਹਾਂ ਲੋਕਾਂ ਨੂੰ ਅਕਸਰ ਸਿਰਦਰਦ ਰਹਿੰਦਾ ਹੈ। ਉਨ੍ਹਾਂ ਨੂੰ ਆਪਮੀ ਖੁਰਾਕ 'ਚ ਪੱਤੇਦਾਰ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਸਬਜ਼ੀਆਂ 'ਚ ਭਰਪੂਰ ਮਾਤਰਾ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਦਰਅਸਲ, ਜਦੋ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਘਟ ਹੁੰਦੀ ਹੈ, ਤਾਂ ਦਿਮਾਗ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਦਾ ਅਤੇ ਸਿਰਦਰਦ ਹੋਣ ਲੱਗਦਾ ਹੈ। ਅਜਿਹੇ ਵਿੱਚ ਪਾਲਕ ਤੋਂ ਇਲਾਵਾ ਕੋਲਾਰਡ ਗ੍ਰੀਨਸ, ਸਾਗ, ਬਰੋਕਲੀ ਖਾਓ। ਇਸ ਨਾਲ ਸਿਰਦਰਦ ਤੋਂ ਛੁਟਕਾਰਾ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.