ETV Bharat / sukhibhava

Floor Sitting Benefits: ਕੁਰਸੀ ਦੀ ਜਗ੍ਹਾਂ ਫਰਸ਼ 'ਤੇ ਬੈਠਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਇਹ ਅਣਗਿਣਤ ਲਾਭ

author img

By ETV Bharat Punjabi Team

Published : Nov 24, 2023, 3:07 PM IST

Floor Sitting Benefits: ਫਰਸ਼ 'ਤੇ ਬੈਠਣ ਨਾਲ ਸਰੀਰ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ। ਪਹਿਲੇ ਸਮੇਂ 'ਚ ਲੋਕ ਫਰਸ਼ਾਂ 'ਤੇ ਬੈਠਣਾ ਜ਼ਿਆਦਾ ਪਸੰਦ ਕਰਦੇ ਸੀ, ਪਰ ਹੁਣ ਸਮੇਂ ਦੇ ਨਾਲ-ਨਾਲ ਕੁਰਸੀ ਅਤੇ ਸੋਫ਼ੇ ਆ ਗਏ ਅਤੇ ਲੋਕਾਂ ਨੇ ਫਰਸ਼ 'ਤੇ ਬੈਠਣਾ ਬੰਦ ਕਰ ਦਿੱਤਾ।

Floor Sitting Benefits
Floor Sitting Benefits

ਹੈਦਰਾਬਾਦ: ਫਰਸ਼ 'ਤੇ ਬੈਠਣਾ ਪੁਰਾਣਾ ਭਾਰਤੀ ਸਭਿਆਚਾਰ ਰਿਹਾ ਹੈ। ਪੁਰਾਣੇ ਸਮੇਂ 'ਚ ਲੋਕ ਭੋਜਨ ਖਾਣ ਤੋਂ ਲੈ ਕੇ ਪੜ੍ਹਾਈ ਕਰਨ ਤੱਕ ਹਰ ਕੰਮ ਫਰਸ਼ 'ਤੇ ਬੈਠ ਕੇ ਕਰਦੇ ਸੀ, ਪਰ ਸਮਾਂ ਬਦਲਣ ਦੇ ਨਾਲ ਕੁਰਸੀਆਂ ਅਤੇ ਸੋਫ਼ੇ ਆ ਗਏ, ਜਿਸ ਕਰਕੇ ਲੋਕਾਂ ਨੇ ਫਰਸ਼ਾਂ 'ਤੇ ਬੈਠਣਾ ਬੰਦ ਕਰ ਦਿੱਤਾ। ਇਸ ਨਾਲ ਸਾਡੀ ਜੀਵਨਸ਼ੈਲੀ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਧੀਆਂ ਹਨ। ਫਰਸ਼ 'ਤੇ ਬੈਠਣ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ।

ਫਰਸ਼ 'ਤੇ ਬੈਠਣ ਦੇ ਫਾਇਦੇ:

ਦਿਮਾਗ ਸਕਾਰਾਤਮਕ ਰਹਿੰਦਾ ਹੈ: ਫਰਸ਼ 'ਤੇ ਬੈਠਣ ਨਾਲ ਮਨ ਸਕਾਰਾਤਮਕ ਰਹਿੰਦਾ ਹੈ। ਇਸ ਨਾਲ ਦਿਲ ਅਤੇ ਦਿਮਾਗ ਤੋਂ ਨਕਾਰਾਤਮਕਤਾ ਦੂਰ ਰਹਿੰਦੀ ਹੈ। ਜੇਕਰ ਤੁਸੀਂ ਵੀ ਹਰ ਦਿਨ 10 ਤੋਂ 15 ਮਿੰਟ ਫਰਸ਼ 'ਤੇ ਬੈਠਦੇ ਹੋ, ਤਾਂ ਤੁਸੀਂ ਇੱਕ ਅਲੱਗ ਤਰ੍ਹਾਂ ਦੀ ਐਨਰਜ਼ੀ ਮਹਿਸੂਸ ਕਰੋਗੇ।

ਸਰੀਰ ਨੂੰ ਆਰਾਮ ਮਿਲਦਾ: ਫਰਸ਼ 'ਤੇ ਬੈਠਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਫਰਸ਼ 'ਤੇ ਬੈਠਣ ਅਤੇ ਉੱਠਣ ਲਈ ਸਰੀਰ ਦੇ ਸਾਰੇ ਜੋੜਾਂ ਅਤੇ ਮਾਸਪੇਸ਼ੀਆਂ ਦਾ ਇਸਤੇਮਾਲ ਹੁੰਦਾ ਹੈ। ਰੋਜ਼ਾਨਾ ਫਰਸ਼ 'ਤੇ ਬੈਠਣ ਨਾਲ ਇੱਕ ਤਰੀਕੇ ਦੀ ਕਸਰਤ ਹੋ ਜਾਂਦੀ ਹੈ।

ਦਿਮਾਗ ਲਈ ਫਾਇਦੇਮੰਦ: ਫਰਸ਼ 'ਤੇ ਬੈਠਣਾ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡਾ ਮਨ ਪੜ੍ਹਾਈ 'ਚ ਨਹੀ ਲੱਗ ਰਿਹਾ ਜਾਂ ਦਿਮਾਗ ਕੰਮ ਨਹੀਂ ਕਰ ਰਿਹਾ, ਤਾਂ ਤੁਸੀਂ ਫਰਸ਼ 'ਤੇ ਬੈਠ ਸਕਦੇ ਹੋ। ਇਸ ਨਾਲ ਦਿਮਾਗ ਨੂੰ ਲਾਭ ਮਿਲੇਗਾ।

ਸਰੀਰ ਦੀ ਸਥਿਤੀ ਬਿਹਤਰ ਹੁੰਦੀ: ਜੇਕਰ ਤੁਸੀਂ ਰੋਜ਼ਾਨਾ ਫਰਸ਼ 'ਤੇ ਬੈਠਦੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ ਦੀ ਸਥਿਤੀ ਬਿਹਤਰ ਹੁੰਦੀ ਹੈ। ਹਰ ਦਿਨ ਫਰਸ਼ 'ਤੇ ਬੈਠਣ ਨਾਲ ਮਾਸਪੇਸ਼ੀਆਂ ਅਤੇ ਜੋੜ ਕੰਮ ਕਰਦੇ ਹਨ ਅਤੇ ਤੁਹਾਡੇ ਸਰੀਰ ਦੀ ਸਥਿਤੀ 'ਚ ਸੁਧਾਰ ਹੁੰਦਾ ਹੈ।

ਪਾਚਨ ਤੰਤਰ ਸਿਹਤਮੰਦ: ਫਰਸ਼ 'ਤੇ ਬੈਠਣ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਫਰਸ਼ 'ਤੇ ਬੈਠ ਕੇ ਭੋਜਨ ਖਾਣਾ ਪੇਟ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਫਰਸ਼ 'ਤੇ ਬੈਠੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.