ETV Bharat / sukhibhava

Disadvantage of White Bread: ਵ੍ਹਾਈਟ ਬਰੈੱਡ ਖਾਣ ਨਾਲ ਭਾਰ ਵਧਣ ਤੋਂ ਲੈ ਕੇ ਪੇਟ ਖਰਾਬ ਹੋਣ ਤੱਕ ਹੋ ਸਕਦੀਆਂ ਨੇ ਕਈ ਸਮੱਸਿਆਵਾਂ

author img

By

Published : Jun 23, 2023, 1:52 PM IST

ਜੇਕਰ ਤੁਸੀਂ ਨਾਸ਼ਤੇ 'ਚ ਵ੍ਹਾਈਟ ਬਰੈੱਡ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਕਿ ਇਸ ਨੂੰ ਖਾਣ ਨਾਲ ਤੁਸੀਂ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਵ੍ਹਾਈਟ ਬਰੈੱਡ ਨਾ ਸਿਰਫ਼ ਮੋਟਾਪੇ ਦਾ ਕਾਰਨ ਬਣਦਾ ਹੈ ਸਗੋਂ ਸ਼ੂਗਰ ਸਮੇਤ ਹੋਰਨਾਂ ਬਿਮਾਰੀਆਂ ਦਾ ਖ਼ਤਰਾ ਵੀ ਬਣਦਾ ਹੈ।

Disadvantage of White Bread
Disadvantage of White Bread

ਹੈਦਰਾਬਾਦ: ਵ੍ਹਾਈਟ ਬਰੈੱਡ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਕਿਉਂਕਿ ਇਸ ਨੂੰ ਤਿਆਰ ਕਰਨਾ ਬਹੁਤ ਆਸਾਨ ਹੈ ਅਤੇ ਅਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹਾਂ ਚਾਹੇ ਇਸ ਨੂੰ ਬਰੈੱਡ ਬਟਰ, ਪੀਨਟ ਬਟਰ ਜਾਂ ਅੱਜਕੱਲ੍ਹ ਬਾਜ਼ਾਰ ਵਿਚ ਉਪਲਬਧ ਵੱਖ-ਵੱਖ ਸਪ੍ਰੈਡਾਂ ਨਾਲ ਖਾਧਾ ਜਾਵੇ, ਅਸੀਂ ਹਰ ਤਰੀਕੇ ਨਾਲ ਬਰੈੱਡ ਨੂੰ ਖਾਣਾ ਪਸੰਦ ਕਰਦੇ ਹਾਂ | ਕਿਉਂਕਿ ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਕੋਈ ਅਜਿਹਾ ਭੋਜਨ ਚੁਣਦਾ ਹੈ ਜੋ ਬਣਾਉਣਾ ਅਤੇ ਖਾਣਾ ਆਸਾਨ ਹੈ। ਖਾਸ ਤੌਰ 'ਤੇ ਸਵੇਰ ਦੇ ਨਾਸ਼ਤੇ ਵਿਚ ਅਸੀਂ ਬਰੈੱਡ ਨੂੰ ਸੈਂਡਵਿਚ ਵਾਂਗ ਖਾਣਾ ਪਸੰਦ ਕਰਦੇ ਹਾਂ ਜਾਂ ਫਿਰ ਇਸ ਨੂੰ ਟੋਸਟ ਦੇ ਰੂਪ ਵਿਚ ਵੀ ਖਾਂਦੇ ਹਾਂ। ਇਸ ਤਰ੍ਹਾਂ ਦਾ ਖਾਣਾ ਤਿਆਰ ਹੋਣ 'ਚ ਦੇਰ ਨਹੀਂ ਲੱਗਦੀ, ਇਸ ਲਈ ਸਵੇਰੇ ਦਫਤਰ ਜਾਂ ਸਕੂਲ ਜਾਂਦੇ ਸਮੇਂ ਜਲਦਬਾਜ਼ੀ 'ਚ ਖਾਣਾ ਆਸਾਨ ਹੋ ਜਾਂਦਾ ਹੈ ਪਰ ਫਿਰ ਵੀ ਕਈ ਲੋਕ ਬਰੈਂਡ ਦੇ ਨੁਕਸਾਨ ਤੋਂ ਅਣਜਾਣ ਹਨ।

ਵ੍ਹਾਈਟ ਬਰੈੱਡ ਖਾਣ ਦੇ ਨੁਕਸਾਨ: ਡਾਕਟਰਾਂ ਮੁਤਾਬਕ ਜੇਕਰ ਅਸੀਂ ਨਿਯਮਿਤ ਤੌਰ 'ਤੇ ਵਾਈਟ ਬਰੈੱਡ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਾਡੀ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਵ੍ਹਾਈਟ ਬ੍ਰੈੱਡ ਦੀ ਬਜਾਏ ਹੋਲ ਗ੍ਰੇਨ ਜਾਂ ਮਲਟੀ-ਗ੍ਰੇਨ ਬ੍ਰੈੱਡ ਖਾਓ, ਜੋ ਕਿ ਬਹੁਤ ਸਿਹਤਮੰਦ ਹਨ।

ਬਹੁਤ ਜ਼ਿਆਦਾ ਲੂਣ: ਜ਼ਿਆਦਾਤਰ ਵ੍ਹਾਈਟ ਬਰੈੱਡ ਵਿਚ ਨਮਕ ਅਤੇ ਪ੍ਰੀਜ਼ਰਵੇਟਿਵ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਬਿਲਕੁਲ ਵੀ ਸਿਹਤਮੰਦ ਨਹੀਂ ਹੁੰਦੇ, ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਜਿਹੜੇ ਲੋਕ ਬਹੁਤ ਜ਼ਿਆਦਾ ਵ੍ਹਾਈਟ ਬਰੈੱਡ ਖਾਂਦੇ ਹਨ ਉਨ੍ਹਾਂ ਲਈ ਇਹ ਖ਼ਤਰਾ ਜ਼ਿਆਦਾ ਹੁੰਦਾ ਹੈ।

ਭਾਰ ਵਧ ਸਕਦਾ ਹੈ: ਵ੍ਹਾਈਟ ਬਰੈੱਡ ਕਾਰਬੋਹਾਈਡਰੇਟ, ਰਿਫਾਇੰਡ ਸ਼ੂਗਰ ਅਤੇ ਨਮਕ ਨਾਲ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਨਿਯਮਿਤ ਤੌਰ 'ਤੇ ਵ੍ਹਾਈਟ ਬਰੈੱਡ ਲਿਆ ਜਾਵੇ ਤਾਂ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਸ਼ੂਗਰ ਅਤੇ ਮੋਟਾਪੇ ਦਾ ਖ਼ਤਰਾ ਵਧ ਜਾਂਦਾ ਹੈ।


ਦਿਲ ਦੀ ਸਿਹਤ ਨੂੰ ਨੁਕਸਾਨ: ਵ੍ਹਾਈਟ ਬਰੈੱਡ ਵਿੱਚ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਇਹ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਦਾ ਮਤਲਬ ਹੈ ਕਿ ਦਿਲ ਤੱਕ ਪਹੁੰਚਣ ਲਈ ਖੂਨ ਨੂੰ ਧਮਨੀਆਂ ਰਾਹੀਂ ਜ਼ੋਰ ਨਾਲ ਧੱਕਣਾ ਪੈਂਦਾ ਹੈ, ਜਿਸ ਨਾਲ ਕੋਰੋਨਰੀ ਆਰਟਰੀ ਬਿਮਾਰੀ, ਟ੍ਰਿਪਲ ਵੈਸਲ ਡਿਸੀਜ਼ ਅਤੇ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ।

ਪੇਟ ਖਰਾਬ ਹੋਣਾ: ਰੋਜ਼ਾਨਾ ਵ੍ਹਾਈਟ ਬਰੈੱਡ ਖਾਣ ਨਾਲ ਵਿਅਕਤੀ ਦਾ ਪੇਟ ਖਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ। ਵ੍ਹਾਈਟ ਬਰੈੱਡ ਇੱਕ ਬਹੁਤ ਜ਼ਿਆਦਾ ਸਟਾਰਚ ਉਤਪਾਦ ਹੈ। ਬ੍ਰਾਊਨ ਬਰੈੱਡ ਵਾਂਗ ਇਸ 'ਚ ਫਾਈਬਰ ਮੌਜੂਦ ਨਹੀਂ ਹੁੰਦਾ। ਇਸ ਤੋਂ ਇਲਾਵਾ ਵ੍ਹਾਈਟ ਬਰੈੱਡ 'ਚ ਜ਼ਿਆਦਾ ਮਾਤਰਾ 'ਚ ਗਲੂਟਨ ਪਾਇਆ ਜਾਂਦਾ ਹੈ, ਜੋ ਪੇਟ ਸੰਬੰਧੀ ਬੀਮਾਰੀਆਂ ਦਾ ਕਾਰਨ ਬਣਦਾ ਹੈ। ਜਿਸ ਕਾਰਨ ਪੇਟ ਦਰਦ, ਦਸਤ, ਉਲਟੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.