ETV Bharat / sukhibhava

Corona Endemic Phase: ਹੁਣ ਕੋਰੋਨਾ ਵਾਇਰਸ ਦੀ ਨਿਗਰਾਨੀ ਕਰਨਾ ਹੋਵੇਗਾ ਆਸਾਨ, ਅਧਿਕਾਰੀਆ ਨੇ ਕੀਤਾ ਦਾਅਵਾ

author img

By

Published : Apr 14, 2023, 1:10 PM IST

Corona Endemic Phase
Corona Endemic Phase

ਇਨਸੈਕੌਗ ਦੇ ਕੋ-ਚੇਅਰਮੈਨ ਡਾ: ਐਨ.ਕੇ. ਅਰੋੜਾ ਦੇ ਅਨੁਸਾਰ, 2021 ਵਿੱਚ ਕੋਰੋਨਾ ਵਾਇਰਸ ਦੀ ਪਹਿਚਾਣ ਤੋਂ ਬਾਅਦ ਓਮਿਕਰੋਨ ਨੇ Omicron XBB 1.16 ਅਤੇ Omicron XBB 1.5 ਸਮੇਤ 1000 ਤੋਂ ਵੱਧ ਵਾਇਰਸ ਦੇ ਰੂਪਾ ਨੂੰ ਪੈਦਾ ਕੀਤਾ ਹੈ।

ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਇੱਕ ਦਿਨ ਵਿੱਚ ਦਰਜ ਕੀਤੇ ਗਏ 7,830 ਲਾਗਾਂ ਦੇ ਨਾਲ ਕੋਵਿਡ-19 ਮਾਮਲਿਆ ਵਿੱਚ ਵਾਧਾ ਹੋ ਰਿਹਾ ਹੈ, ਜੋ ਸੱਤ ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਹੈ। ਹਾਲਾਂਕਿ, ਸਿਹਤ ਮੰਤਰਾਲੇ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਸਧਾਰਣ ਪੜਾਅ ਵੱਲ ਵਧ ਰਿਹਾ ਹੈ, ਜਿਸਦਾ ਮਤਲਬ ਹੈ ਕਿ ਇਹ ਲਗਾਤਾਰ ਮੌਜੂਦ ਰਹੇਗਾ, ਪਰ ਇੱਕ ਖਾਸ ਖੇਤਰ ਤੱਕ ਸੀਮਤ ਰਹੇਗਾ। ਜਿਸ ਨਾਲ ਇਸਦਾ ਪ੍ਰਬੰਧਨ ਆਸਾਨ ਹੋ ਜਾਵੇਗਾ।

ਅਗਲੇ 10-12 ਦਿਨਾਂ ਵਿੱਚ ਵੱਧ ਸਕਦੇ ਕੋਰੋਨਾ ਦੇ ਮਾਮਲੇ: ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਅਗਲੇ 10-12 ਦਿਨਾਂ ਵਿੱਚ ਮਾਮਲੇ ਵੱਧ ਸਕਦੇ ਹਨ। ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਮਰੀਜ਼ਾ ਦੀ ਦਰ ਘੱਟ ਹੈ। ਉਨ੍ਹਾਂ ਦੇ ਅਨੁਸਾਰ, ਵਾਇਰਸ ਦੇ ਸਥਾਨਕ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਾਇਰਸ ਦੇ ਅਲੱਗ-ਅਲੱਗ ਰੂਪ ਪੈਦਾ ਹੋਣ ਦੀ ਸੰਭਾਵਨਾ ਹੈ। ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ INSACOG ਦੇ ਕੋ-ਚੇਅਰ ਡਾ. ਐਨ.ਕੇ ਅਰੋੜਾ ਦੇ ਅਨੁਸਾਰ, 2021 ਵਿੱਚ ਵਾਇਰਸ ਦੀ ਪਛਾਣ ਤੋਂ ਬਾਅਦ ਓਮਿਕਰੋਨ ਨੇ XBB 1.16 ਅਤੇ XBB 1.5 ਸਮੇਤ 1,000 ਤੋਂ ਵੱਧ ਉਪ-ਵੰਸ਼ਾਂ ਨੂੰ ਜਨਮ ਦਿੱਤਾ ਹੈ।

Omicron XBB. 1.16 ਵਾਇਰਸ ਦੇ ਵੱਧ ਰਹੇ ਮਾਮਲਿਆ ਲਈ ਜ਼ਿੰਮੇਵਾਰ: Omicron XBB. 1.16 ਨੂੰ ਮਾਮਲਿਆਂ ਵਿੱਚ ਵਾਧੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਡਾ: ਅਰੋੜਾ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਜ਼ਿਆਦਾਤਰ ਮੌਤਾਂ ਕਈ ਬਿਮਾਰੀਆਂ ਨਾਲ ਪੀੜਿਤ ਵਿਅਕਤੀਆ ਦੀਆ ਹੋਈਆ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਜੀਵ-ਵਿਗਿਆਨਕ ਵਿਵਹਾਰ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।

ਅਧਿਕਾਰੀਆ ਦੀ ਲੋਕਾਂ ਨੂੰ ਅਪੀਲ: ਭਾਰਤ ਆਪਣੀ ਟੀਕਾਕਰਨ ਮੁਹਿੰਮ ਨੂੰ ਵਧਾ ਰਿਹਾ ਹੈ ਅਤੇ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਵਰਗੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨੂੰ ਉਤਸ਼ਾਹਿਤ ਕਰ ਰਿਹਾ ਹੈ। Omicron ਦੇ ਨਵੇਂ ਸਬ-ਵੇਰੀਐਂਟ ਦੇ ਖਤਰੇ ਦੇ ਨਾਲ ਅਧਿਕਾਰੀ ਜਨਤਾ ਨੂੰ ਸਾਵਧਾਨ ਰਹਿਣ ਅਤੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ। ਇੱਕ ਅਧਿਕਾਰੀ ਨੇ ਕਿਹਾ, "ਸਥਿਤੀ ਅਜੇ ਵੀ ਵਿਕਸਤ ਹੋ ਰਹੀ ਹੈ ਅਤੇ ਮਾਹਰ ਇਸ ਨਾਲ ਨਜਿੱਠਣ ਲਈ ਵਾਇਰਸ ਦੇ ਵਿਵਹਾਰ ਦੀ ਨਿਗਰਾਨੀ ਕਰ ਰਹੇ ਹਨ।" ਇਸਦੇ ਨਾਲ ਹੀ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਯਤਨਾਂ ਨਾਲ ਅਧਿਕਾਰੀ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਜਨਤਕ ਸਿਹਤ ਦੀ ਰੱਖਿਆ ਕਰਨ ਦੀ ਉਮੀਦ ਵੀ ਕਰਦੇ ਹਨ।

ਇਹ ਵੀ ਪੜ੍ਹੋ:- H3N8 Virus: ਚੀਨ ਵਿੱਚ H3N8 ਵਾਇਰਸ ਕਾਰਨ ਹੋਈ ਪਹਿਲੀ ਮੌਤ, WHO ਨੇ ਕੀਤੀ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.