ETV Bharat / sukhibhava

Cold and Cough in Children's: ਬੱਚੇ ਸਰਦੀ ਅਤੇ ਜ਼ੁਕਾਮ ਦਾ ਹੋ ਰਹੇ ਨੇ ਸ਼ਿਕਾਰ, ਤਾਂ ਇਨ੍ਹਾਂ ਦੇਸੀ ਨੁਸਖਿਆਂ ਨਾਲ ਬੱਚਿਆਂ ਨੂੰ ਘਰ 'ਚ ਹੀ ਕਰੋ ਠੀਕ

author img

By ETV Bharat Health Team

Published : Dec 27, 2023, 4:59 PM IST

Cold and Cough in Children's
Cold and Cough in Children's

Remedies For Cold and Cough in Children's: ਸਰਦੀਆਂ ਦੇ ਮੌਸਮ 'ਚ ਕਈ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਬੱਚਿਆ ਦੇ ਜਲਦੀ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਸਿਰਫ਼ ਵੱਡੇ ਹੀ ਨਹੀਂ ਸਗੋ ਬੱਚੇ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਦੀ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਬੱਚੇ ਜਲਦੀ ਖੰਘ ਅਤੇ ਜ਼ੁਕਾਮ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਬੱਚਿਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੇ ਹੋ।

ਸਰਦੀ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:

ਜੈਫਲ ਦੀ ਵਰਤੋ: ਸਰਦੀ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਲਈ ਜੈਫਲ ਨੂੰ ਸਰ੍ਹੋਂ ਦੇ ਤੇਲ 'ਚ ਭਿਗੋ ਦਿਓ। ਫਿਰ ਇਸਨੂੰ ਕਿਸੇ ਵੀ ਪੱਥਰ 'ਤੇ ਰਗੜੋ ਅਤੇ ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਦਿਓ। ਜੇਕਰ ਤੁਹਾਡਾ ਬੱਚਾ 6 ਸਾਲ ਤੋਂ ਘਟ ਉਮਰ ਦਾ ਹੈ, ਤਾਂ ਇਸ ਨਾਲ ਬੱਚੇ ਦੀ ਮਾਲਿਸ਼ ਕਰੋ।

ਸ਼ਹਿਦ: ਬੱਚੇ ਨੂੰ ਹਰਬਲ ਟੀ ਜਾਂ ਗਰਮ ਪਾਣੀ ਦੇ ਨਾਲ ਦੋ ਚਮਚ ਸ਼ਹਿਦ ਮਿਲਾ ਕੇ ਦਿਓ। ਸ਼ਹਿਦ ਨਾਲ ਬੱਚੇ ਨੂੰ ਆਰਾਮ ਮਿਲ ਸਕਦਾ ਹੈ। ਤੁਸੀਂ ਦੋ ਚਮਚ ਵੀ ਸ਼ਹਿਦ ਦੇ ਬੱਚੇ ਨੂੰ ਖਿਲਾ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ 12 ਮਹੀਨੇ ਤੋਂ ਘਟ ਉਮਰ ਦੇ ਬੱਚਿਆਂ ਨੂੰ ਸ਼ਹਿਦ ਨਾ ਖਿਲਾਓ।

ਅਦਰਕ: ਖੰਘ ਤੋਂ ਰਾਹਤ ਪਾਉਣ ਲਈ ਅਦਰਕ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਬੱਚੇ ਨੂੰ ਅਦਰਕ ਦੀ ਚਾਹ ਪੀਣ ਨੂੰ ਦੇ ਸਕਦੇ ਹੋ। ਇਸਨੂੰ ਬਣਾਉਣ ਲਈ ਅਦਰਕ ਨੂੰ ਕੱਟ ਲਓ ਅਤੇ 1 ਕੱਪ ਪਾਣੀ 'ਚ ਅਦਰਕ ਪਾ ਕੇ ਇਸਨੂੰ 10 ਤੋਂ 15 ਮਿੰਟ ਤੱਕ ਉਬਾਲੋ। ਫਿਰ ਇਸਨੂੰ ਬੱਚੇ ਨੂੰ ਪੀਣ ਨੂੰ ਦਿਓ। ਜ਼ਿਆਦਾ ਅਦਰਕ ਦਾ ਇਸਤੇਮਾਲ ਨਾ ਕਰੋ, ਕਿਉਕਿ ਇਸ ਨਾਲ ਗਲੇ 'ਚ ਜਲਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਆਰਾਮ ਕਰੋ: ਜ਼ੁਕਾਮ ਕਾਰਨ ਬੱਚੇ ਦਾ ਨੱਕ ਬੰਦ ਅਤੇ ਗਲੇ 'ਚ ਖਰਾਸ਼ ਹੋ ਜਾਂਦੀ ਹੈ। ਇਸਦੇ ਨਾਲ ਹੀ ਬੱਚੇ ਨੂੰ ਥਕਾਵਟ ਵੀ ਹੋ ਜਾਂਦੀ ਹੈ। ਅਜਿਹੇ 'ਚ ਸਰੀਰ ਨੂੰ ਆਰਾਮ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਬੱਚੇ ਨੂੰ ਆਰਾਮ ਕਰਨ ਲਈ ਕਹੋ। ਇਸਦੇ ਨਾਲ ਹੀ ਆਪਣੇ ਬੱਚੇ ਨੂੰ ਸਕੂਲ ਨਾ ਭੇਜੋ। ਜੇਕਰ ਇਨ੍ਹਾਂ ਤਰੀਕਿਆਂ ਨਾਲ ਵੀ ਤੁਹਾਡੇ ਬੱਚੇ ਨੂੰ ਆਰਾਮ ਨਹੀਂ ਮਿਲ ਰਿਹਾ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.