ETV Bharat / sukhibhava

ਸਾਵਧਾਨ! ਕਿਤੇ ਤੁਸੀਂ ਵੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕਸ ਪੀਣ ਦੀ ਗਲਤੀ ਤਾਂ ਨਹੀਂ ਕਰ ਰਹੇ, ਹੋ ਸਕਦੈ ਖਤਰਨਾਕ

author img

By

Published : Jun 5, 2023, 9:59 AM IST

Drinking cold drinks after eating mango
Drinking cold drinks after eating mango

ਗਰਮੀਆਂ ਦੇ ਮੌਸਮ 'ਚ ਲੋਕ ਜ਼ਿਆਦਾ ਠੰਡਾ ਖਾਣਾ-ਪੀਣਾ ਪਸੰਦ ਕਰਦੇ ਹਨ। ਜਿਸਦੇ ਚਲਦਿਆਂ ਉਹ ਕਈ ਵਾਰ ਅਜਿਹੀਆਂ ਗਲਤ ਚੀਜ਼ਾਂ ਖਾ-ਪੀ ਲੈਂਦੇ ਹਨ ਜਿਸ ਨਾਲ ਕਈ ਸਿਹਤ ਸਮੱਸਿਆਵਾਂ ਅਤੇ ਮੌਤ ਦਾ ਖਤਰਾ ਵੀ ਹੋ ਸਕਦਾ ਹੈ।

ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਲੋਕ ਜ਼ਿਆਦਾ ਠੰਡਾ ਖਾਣਾ-ਪੀਣਾ ਪਸੰਦ ਕਰਦੇ ਹਨ। ਪਰ ਕੁਝ ਠੰਡੀਆਂ ਖਾਣ-ਪੀਣ ਦੀਆਂ ਚੀਜ਼ਾਂ ਇਕੱਠੀਆਂ ਖਾਣ ਨਾਲ ਤੁਸੀਂ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਜਿਵੇਂ ਕਿ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕਸ ਪੀਣਾ ਹਾਨੀਕਾਰਕ ਹੋ ਸਕਦਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਚੰਡੀਗੜ੍ਹ ਜਾ ਰਹੇ ਕੁਝ ਲੋਕਾਂ ਨੇ ਰਾਸਤੇ ਵਿੱਚ ਅੰਬ ਖਾ ਕੇ ਕੋਲਡ ਡਰਿੰਕ ਪੀ ਲਈ। ਜਿਸ ਤੋਂ ਬਾਅਦ ਸਾਰੇ ਬੀਮਾਰ ਪੈ ਗਏ। ਜਦੋਂ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਖਬਰ ਦੇ ਨਾਲ ਹੀ ਵਟਸਐਪ 'ਤੇ ਇਕ ਮੈਸੇਜ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕਸ ਨਹੀਂ ਪੀਣੀ ਚਾਹੀਦੀ।

ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕਸ ਪੀਣ ਨਾਲ ਪੇਟ 'ਚ ਬਣ ਸਕਦਾ ਜ਼ਹਿਰ: ਡਾਕਟਰਾਂ ਨੇ ਵੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਨਾ ਪੀਣ ਦੀ ਸਲਾਹ ਦਿੱਤੀ ਹੈ। ਅੰਬਾਂ ਵਿੱਚ ਮੌਜੂਦ ਸਿਟਰਿਕ ਐਸਿਡ ਕੋਲਡ ਡਰਿੰਕ ਵਿੱਚ ਮੌਜੂਦ ਕਾਰਬੋਨਿਕ ਐਸਿਡ ਨਾਲ ਮਿਲ ਕੇ ਤੁਹਾਡੇ ਪੇਟ ਨੂੰ ਜ਼ਹਿਰ ਦਿੰਦੇ ਹਨ। ਪਰ ਕਈ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਆਉਦਾ ਹੈ ਕਿ ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣਾ ਸੱਚਮੁੱਚ ਖ਼ਤਰਨਾਕ ਹੈ?

ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਸਕਦੀ?: ਨਿਊਟ੍ਰੀਸ਼ਨਿਸਟ ਨੇ ਦੱਸਿਆ ਕਿ ਜਿੱਥੋਂ ਤੱਕ ਅੰਬ ਤੋਂ ਬਾਅਦ ਕੋਲਡ ਡਰਿੰਕਸ ਪੀਣ ਨਾਲ ਮੌਤ ਹੋ ਜਾਣ ਦੀ ਗੱਲ ਹੈ ਤਾਂ ਇਹ ਇੱਕ ਦੁਰਘਟਨਾ ਹੋ ਸਕਦੀ ਹੈ ਪਰ ਜ਼ਰੂਰੀ ਨਹੀਂ ਕਿ ਅਜਿਹਾ ਹਰ ਕਿਸੇ ਨਾਲ ਹੀ ਹੋਵੇ, ਪਰ ਕੁਝ ਲੋਕਾਂ ਨਾਲ ਅਜਿਹਾ ਹੋ ਵੀ ਸਕਦਾ ਹੈ। ਮਾਹਿਰਾਂ ਨੇ ਦੱਸਿਆ ਕਿ ਜੇਕਰ ਤੁਸੀਂ ਪੇਟ ਦੀ ਕਿਸੇ ਵੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਬ ਖਾਣ ਤੋਂ ਬਾਅਦ ਕੁਝ ਵੀ ਫਿਜ਼ੀ ਨਾ ਪੀਓ। ਮਾਹਿਰਾਂ ਨੇ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਸਕਦੀ ਹੈ ਵਰਗੇ ਦਾਅਵਿਆਂ 'ਤੇ ਵਿਸ਼ਵਾਸ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ।

ਗਲਤ ਕਿਸਮ ਦੇ ਫਲਾਂ ਨੂੰ ਇਕੱਠਾ ਖਾਣ ਨਾਲ ਨੁਕਸਾਨ: ਪੋਸ਼ਣ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਗਲਤ ਕਿਸਮ ਦੇ ਫਲਾਂ ਨੂੰ ਇਕੱਠਾ ਖਾਣ ਨਾਲ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬੇਸ਼ੱਕ ਇਹ ਘਾਤਕ ਨਹੀਂ ਹੈ, ਪਰ ਇਹ ਗੈਸ, ਪੇਟ ਫੁੱਲਣਾ ਅਤੇ ਕਬਜ਼ ਵਰਗੀਆਂ ਗੰਭੀਰ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਯੁਰਵੇਦ ਅਨੁਸਾਰ ਕੋਲਡ ਡਰਿੰਕਸ ਅਤੇ ਅੰਬ ਅਸੰਗਤ ਭੋਜਨ ਹਨ। ਉਨ੍ਹਾਂ ਕਿਹਾ ਕਿ ਇਹ ਭੋਜਨ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.