Almonds Side Effects: ਤੁਹਾਨੂੰ ਵੀ ਜ਼ਿਆਦਾ ਬਦਾਮ ਖਾਣਾ ਹੈ ਪਸੰਦ, ਤਾਂ ਹੋ ਜਾਓ ਸਾਵਧਾਨ, ਸਰੀਰ ਨੂੰ ਹੋ ਸਕਦੈ ਨੇ ਇਹ 5 ਨੁਕਸਾਨ
Published: Nov 15, 2023, 4:51 PM

Almonds Side Effects: ਤੁਹਾਨੂੰ ਵੀ ਜ਼ਿਆਦਾ ਬਦਾਮ ਖਾਣਾ ਹੈ ਪਸੰਦ, ਤਾਂ ਹੋ ਜਾਓ ਸਾਵਧਾਨ, ਸਰੀਰ ਨੂੰ ਹੋ ਸਕਦੈ ਨੇ ਇਹ 5 ਨੁਕਸਾਨ
Published: Nov 15, 2023, 4:51 PM
Almonds: ਸਰਦੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਡਾਕਟਰ ਕਈ ਤਰ੍ਹਾਂ ਦੀਆਂ ਸਿਹਤਮੰਦ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਸਿਹਤਮੰਦ ਚੀਜ਼ਾਂ 'ਚ ਬਦਾਮ ਵੀ ਸ਼ਾਮਲ ਹਨ। ਬਦਾਮ ਦਾ ਇਸਤੇਮਾਲ ਕਈ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਬਦਾਮ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਪਰ ਇਨ੍ਹਾਂ ਨੂੰ ਜ਼ਿਆਦਾ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
ਹੈਦਰਾਬਾਦ: ਬਦਾਮ ਖਾਣੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਜ਼ਿਆਦਾਤਰ ਮਿਠਾਈਆਂ 'ਚ ਬਦਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਦਾਮ 'ਚ ਵਿਟਾਮਿਨ-ਈ, ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਵਿਟਾਮਿਨ-ਕੇ, ਫਾਈਬਰ ਅਤੇ ਜ਼ਿੰਕ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਦਾਮ ਨੂੰ ਜ਼ਿਆਦਾ ਮਾਤਰਾ 'ਚ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ।
ਬਦਾਮ ਖਾਣ ਦੇ ਨੁਕਸਾਨ:
ਬਦਾਮ ਖਾਣ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਜੇਕਰ ਤੁਸੀਂ ਰੋਜ਼ਾਨਾ ਬਦਾਮ ਖਾਂਦੇ ਹੋ, ਤਾਂ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਸੋਜ ਅਤੇ ਲੂਜ਼ ਮੋਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਬਦਾਮ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਫਾਈਬਰ ਨਾਲ ਭਰਪੂਰ ਬਦਾਮ ਖਾਣਾ ਖਤਰਨਾਕ ਹੋ ਸਕਦਾ ਹੈ।
ਬਦਾਮ ਖਾਣ ਨਾਲ ਭਾਰ ਵਧ ਸਕਦਾ: ਜ਼ਿਆਦਾ ਬਦਾਮ ਖਾਣ ਨਾਲ ਭਾਰ ਵਧ ਸਕਦਾ ਹੈ। ਬਦਾਮ 'ਚ ਫੈਟ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਬਦਾਮ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਬਦਾਮ ਖਾਣ ਨਾਲ ਐਲਰਜ਼ੀ: ਜਿਆਦਾ ਬਦਾਮ ਖਾਣ ਨਾਲ ਕਈ ਲੋਕਾਂ ਨੂੰ ਐਲਰਜ਼ੀ ਅਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਆਪਣੀ ਖੁਰਾਕ 'ਚ ਬਦਾਮ ਨੂੰ ਘਟ ਮਾਤਰਾ 'ਚ ਹੀ ਸ਼ਾਮਲ ਕਰੋ। ਜਿਹੜੇ ਲੋਕ ਪਹਿਲਾ ਤੋਂ ਹੀ ਐਨਾਫਾਈਲੈਕਸਿਸ ਵਰਗੀ ਗੰਭੀਰ ਐਲਰਜ਼ੀ ਤੋਂ ਪੀੜਿਤ ਹਨ, ਉਨ੍ਹਾਂ ਨੂੰ ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- Dark Circles Diet: ਡਾਰਕ ਸਰਕਲ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 5 ਚੀਜ਼ਾਂ
- Almond Benefits: ਬਾਦਾਮ ਖਾਣ ਨਾਲ ਮਿਲ ਸਕਦੈ ਨੇ ਫਾਇਦੇ, ਜਾਣੋ ਉਮਰ ਦੇ ਹਿਸਾਬ ਨਾਲ ਹਰ ਰੋਜ਼ ਕਿਨੀ ਮਾਤਰਾ 'ਚ ਖਾਣੇ ਚਾਹੀਦੇ ਨੇ ਬਾਦਾਮ
- Soaked and raw almonds: ਜਾਣੋ, ਬਦਾਮ ਨੂੰ ਕਿਸ ਤਰੀਕੇ ਨਾਲ ਖਾਣਾ ਹੈ ਜ਼ਿਆਦਾ ਫਾਇਦੇਮੰਦ, ਮਿਲਣਗੇ ਇਹ ਸਿਹਤ ਲਾਭ
ਬਦਾਮ ਖਾਣ ਨਾਲ ਕਿਡਨੀ 'ਚ ਸਟੋਨ ਦਾ ਖਤਰਾ: ਜੇਕਰ ਤੁਸੀਂ ਕਿਡਨੀ 'ਚ ਸਟੋਨ ਦੀ ਸਮੱਸਿਆਂ ਦਾ ਸ਼ਿਕਾਰ ਹੋ, ਤਾਂ ਤੁਹਾਨੂੰ ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਕਿਡਨੀ ਦੀਆਂ ਹੋਰ ਕਈ ਸਮੱਸਿਆਵਾਂ ਵਧ ਸਕਦੀਆਂ ਹਨ।
ਬਦਾਮ ਖਾਣ ਨਾਲ ਖੂਨ ਵਹਿਣ ਦਾ ਖਤਰਾ: ਬਦਾਮ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਨਾਲ ਵਾਲਾਂ ਦੇ ਵਿਕਾਸ 'ਚ ਮਦਦ ਮਿਲਦੀ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਬਦਾਮ ਖਾਣ ਨਾਲ ਸਰੀਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਸਰੀਰ 'ਚ ਵਿਟਾਮਿਨ-ਈ ਜ਼ਿਆਦਾ ਹੋਣ 'ਤੇ ਖੂਨ ਵਹਿਣ ਦੀ ਸਮੱਸਿਆ ਹੋ ਸਕਦੀ ਹੈ।
