ETV Bharat / state

ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ

author img

By

Published : Nov 8, 2022, 10:09 AM IST

ਤਰਨਤਾਰਨ ਦੇ ਪਿੰਡ ਮਾਨੋਚਾਹਲ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਦੀ ਧਰਤੀ ਉੱਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death of Punjabi youth in America) ਹੋ ਗਈ।

young man died due to a heart attack in America living in Tarn Taran
ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਦੇ ਵਸਨੀਕ ਜਤਿੰਦਰ ਸਿੰਘ ਗੋਲਾ ਪਹਿਲਵਾਨ ਨਾਮਕ ਨੌਜਵਾਨ ਦੀ ਸੋਮਵਾਰ ਨੂੰ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ (Death of Punjabi youth in America) ਹੋ ਗਈ। ਦੱਸ ਦਈਏ ਕਿ 2015 ਵਿੱਚ ਗੋਲਾ ਪਹਿਲਵਾਨ ਅਮਰੀਕਾ ਗਿਆ ਸੀ। ਉਥੇ ਉਸ ਨੂੰ ਪੀ.ਆਰ.ਮਿੱਲ ਗਈ ਸੀ।

ਇਹ ਵੀ ਪੜੋ: ਗੁਰੂ ਨਾਨਕ ਜੀ ਦੇ ਗੁਰਪੁਰਬ ਦੇ ਮੌਕੇ ਸੰਗਤਾਂ ਵੱਲੋਂ ਕੱਢਿਆ ਗਿਆ ਨਗਰ ਕੀਰਤਨ

ਇਸ ਸਬੰਧੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀ.ਆਰ.ਹੋਣ ਉਪਰੰਤ ਪਰਿਵਾਰ ਵੱਲੋਂ ਗੋਲਾ ਪਹਿਲਵਾਨ ਦੀ ਮੰਗਣੀ ਕੀਤੀ ਗਈ। ਫਰਵਰੀ ਮਹੀਨੇ ਵਿੱਚ ਵਿਆਹ ਤੈਅ ਹੋਇਆ ਸੀ। ਜਿਸ ਕਾਰਨ ਗੋਲਾ ਪਹਿਲਵਾਨ ਨੇ ਜਨਵਰੀ ਮਹੀਨੇ ਵਿੱਚ ਆਪਣੇ ਪਿੰਡ ਪਹੁੰਚਣਾ ਸੀ ਕਿ ਪਰਿਵਾਰ ਨੂੰ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਇਸ ਮੌਕੇ ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੋਲਾ ਪਹਿਲਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।

ਇਹ ਵੀ ਪੜੋ: 9 ਨਵੰਬਰ ਨੂੰ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਜਾਣੋ ਕਿਵੇਂ ਹੋਂਦ ’ਚ ਆਈ ਸਿੱਖਾਂ ਦੀ ਸਰਬ ਉੱਚ ਸੰਸਥਾ

ETV Bharat Logo

Copyright © 2024 Ushodaya Enterprises Pvt. Ltd., All Rights Reserved.