ETV Bharat / state

Veterinary AI Workers Union protest: ਵੈਟਨਰੀ ਏ ਆਈ ਵਰਕਰ ਯੂਨੀਅਨ ਨੇ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਖੋਲ੍ਹਿਆ ਮੋਰਚਾ

author img

By

Published : Jan 29, 2023, 1:09 PM IST

Veterinary AI Workers Union opens front against cabinet minister Laljit Singh Bhullar
Veterinary AI Workers Union protest :ਵੈਟਨਰੀ ਏ ਆਈ ਵਰਕਰ ਯੂਨੀਅਨ ਨੇ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਖੋਲ੍ਹਿਆ ਮੋਰਚਾ

ਵੈਟਨਰੀ ਏ ਆਈ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਪੱਟੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਜੇ ਸਾਡੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਤੇਜ਼ ਕੀਤਾ ਜਾਵੇਗਾ |

ਵੈਟਨਰੀ ਏ ਆਈ ਵਰਕਰ ਯੂਨੀਅਨ ਨੇ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਖੋਲ੍ਹਿਆ ਮੋਰਚਾ

ਪੱਟੀ: ਸੂਬੇ ਵਿਖ ਵੱਖ ਵੱਖ ਮਹਿਕਮੇ ਦੇ ਵਰਕਰਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਧਰਨੇ ਲਾਏ ਜਾ ਰਹੇ ਹਨ ਤਾਂ ਜੋ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਪਰ ਬਾਵਜੂਦ ਇਸਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਉਧਰ ਹਲਕਾ ਪੱਟੀ ਵਿਚ ਵੀ ਹੁਣ ਏ ਆਈ ਵਰਕਰ ਯੂਨੀਅਨ ਪੰਜਾਬ ਵਲੋ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਁਟੀ ਵਿੱਚ ਲਾਇਆ ਰੋਸ ਧਰਨਾ ਲਾਇਆ ਗਿਆ ਹੈ। ਵੈਟਨਰੀ ਏ ਆਈ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰ ਦੇ ਹਲਕੇ ਪੱਟੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।

ਇਸ ਦੌਰਾਨ ਗੱਲਬਾਤ ਕਰਦੇ ਹੋਏ ਵੈਟਨਰੀ ਏ ਆਈ ਵਰਕਰ ਯੂਨੀਅਨ ਸਰਬਜੀਤ ਸਿੰਘ ਨੇ ਦਁਸਿਆ ਕਿ ਪਿਛਲੇ 14 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨਸਲ ਸੁਧਾਰ ਲਈ ਏ.ਆਈ ਦਾ ਕੰਮ ਕਰਦੇ ਆ ਰਹੇ ਹਾਂ। ਇਸ ਇਲਾਵਾ ਵਿਭਾਗ ਵਿੱਚ ਵੈਕਸੀਨੇਸ਼ਨ ਅਤੇ ਹੋਰ ਕਈ ਤਰਾਂ ਦੇ ਕੰਮ ਵਿੱਚ ਮਹਿਕਮੇ ਦੇ ਮੋਢੇ ਨਾਲ ਮੋਢਾ ਲਗਾਕੇ ਕੰਮ ਕਰਦੇ ਹਾਂ ਪਰ ਸਰਕਾਰ ਵਲੋਂ ਸਾਨੂੰ ਇੰਨੀ ਮਿਹਨਤ ਦੇ ਬਾਵਜੂਦ ਨਾ ਕੋਈ ਤਨਖਾਹ ਅਤੇ ਨਾ ਕਿਸੇ ਤਰ੍ਹਾਂ ਦਾ ਮਾਣ ਭੱਤਾ ਦਿੱਤਾ ਜਾਂਦਾ ਹੈ।

ਵੈਕਸੀਨੇਸ਼ਨ ਵਿਭਾਗ ਦੀ ਬਹੁਤ ਵੱਡੀ ਸਕੀਮ ਹੈ, ਜਦੋਂ ਇਹ ਕੰਮ ਵਿਭਾਗੀ ਸਟਾਫ ਕਰਦਾ ਹੈ ਤਾਂ ਪਸ਼ੂ ਸੰਸਥਾਵਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ।ਸਾਡੇ ਤਜਰਬੇ ਦੇ ਅਧਾਰ ਤੇ ਸਾਨੂੰ ਵੈਕਸੀਨੇਸ਼ਨ ਦਾ ਕੰਮ ਪੱਕੇ ਤੌਰ ਤੇ ਦਿੱਤਾ ਜਾਵੇ ਅਤੇ ਇਸ ਬਦਲੇ ਸਾਨੂੰ ਮਹਿਕਮੇ ਵਿੱਚ ਬਣਦਾ ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇ ਤਾਂ ਜੋ ਅਸੀਂ ਅਪਣੀਆ ਸੇਵਾਵਾਂ ਪਸ਼ੂ ਪਾਲਕਾਂ ਨੂੰ ਹੋਰ ਵਧੀਆ ਤਰੀਕੇ ਨਾਲ ਦੇ ਸਕੀਏ।ਇਸ ਦੇ ਨਾਲ ਵਿਭਾਗੀ ਅਧਿਕਾਰੀਆ ਕਰਮਚਾਰੀਆਂ ਤੇ ਵਾਧੂ ਕੰਮ ਦਾ ਬੋਝ ਘਟਗਾ ਪਸ਼ੂ ਪਾਲਕਾਂ ਨੂੰ ਨਿਰਵਿਘਨ ਸੇਵਾਵਾਂ ਮਿਲਣਗੀਆਂ ਅਤੇ ਸਾਨੂੰ ਸਾਲ ਭਰ ਰੋਜ਼ਗਾਰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਜੇ ਸਾਡੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਤੇਜ਼ ਕੀਤਾ ਜਾਵੇਗਾ |

ਇਹ ਵੀ ਪੜ੍ਹੋ : Policeman Shot Died Women Constable : ਪੁਲਿਸ ਮੁਲਾਜ਼ਮ ਵਲੋਂ ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਜ਼ਿਰਕਯੋਗ ਹੈ ਕਿ ਜਦੋਂ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣ ਪ੍ਰਚਾਰ ਕੀਤੇ ਗਏ ਸਨ ਤਾਂ ਦਾਅਵਾ ਕੀਤਾ ਗਿਆ ਸੀ ਕਿ ਜਦ 'ਆਪ' ਸੱਤਾ ਵਿਚ ਆਵੇਗੀ ਤਾਂ ਹਰ ਇਕ ਮਹਿਕਮੇ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਕਿਸੇ ਨੂੰ ਵੀ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਨਹੀਂ ਉਤਰਨਾ ਪਵੇਗਾ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੁਣ ਤੱਕ ਹਰ ਇਕ ਮਹਿਕਮਾ ਸਰਕਾਰ ਤੋਂ ਹੱਕ ਲੈਣ ਲਈ ਰੋਸ ਮੁਜਾਹਰੇ ਕਰ ਰਿਹਾ ਹੈ। ਪਰ ਇੰਨਾ ਦੀ ਸੁਣਵਾਈ ਨਹੀਂ ਹੋ ਰਹੀ। ਹੁਣ ਦੇਖਣਾ ਹੋਵਗਾ ਕਿ ਮਸ਼ੂ ਪਾਲਣ ਵਿਭਾਗ ਦੀ ਮੰਗ ਕਦ ਪੂਰੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.