On the birthday of Shaheed Baba Deep Singh Ji: ਤਰਨਤਾਰਨ ਚ' 27 ਜਨਵਰੀ ਨੂੰ ਮਨਾਇਆ ਜਾਵੇਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

On the birthday of Shaheed Baba Deep Singh Ji: ਤਰਨਤਾਰਨ ਚ' 27 ਜਨਵਰੀ ਨੂੰ ਮਨਾਇਆ ਜਾਵੇਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤਰਨਤਾਰਨ ਦੇ ਪਿੰਡ ਪਹੂਵਿੰਡ ਵਿਖੇ ਮਨਾਇਆ ਜਾਵੇਗਾ , ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਨਾਲ ਹੀ 28 ਜਨਵਰੀ 2023 ਸਵੇਰੇ 12 ਵਜੇ ਸ਼ਹੀਦ ਬਾਬਾ ਦੀ ਸਿੰਘ ਜੀ ਇੰਟਰਨੈਸ਼ਨਲ ਕਬੱਡੀ ਕੱਪ ਸ਼ੁਰੂ ਹੋਵੇਗਾ
ਤਰਨਤਾਰਨ: ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਹੁਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਬਾਬਾ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ 25 ਤਰੀਕ ਨੂੰ ਸ੍ਰੀ ਅਖੰਡ ਪਾਠ ਅਰੰਭ ਕਰਵਾਏ ਜਾਣਗੇ। ਇਸ ਉਪਰੰਤ ਜਪ ਤਪ ਸਮਾਗਮ ਹੋਵੇਗਾ ਜਿਸ ਵਿਚ ਭਾਈ ਗੁਰਇਕਬਾਲ ਸਿੰਘ ਹਾਜ਼ਰੀ ਭਰਨਗੇ।
26 ਜਨਵਰੀ ਦਿਵਾਨ ਸਜਾਏ ਜਾਣਗੇ: ਰਾਤ ਨੂੰ 8 ਵਜੇ ਤੋਂ 12 ਵਜੇ ਤੱਕ ਢਾਡੀ ਦਰਬਾਰ ਹੋਵੇਗਾ। ਜਿਸ ਵਿੱਚ ਸਵਿੰਦਰ ਸਿੰਘ ਭੰਗੂ, ਪੂਰਨ ਸਿੰਘ ਅਰਸ਼ੀ, ਲਖਵਿੰਦਰ ਸਿੰਘ ਸੋਹਲ ਹਾਜਰੀ ਭਰਨਗੇ। ਸਵੇਰੇ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ 10 ਵਜੇ ਤੋਂ 11 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰੇਗਾ । 26 ਜਨਵਰੀ ਦਿਵਾਨ ਸਜਾਏ ਜਾਣਗੇ "ਬਾਬਾ ਬੰਨਤਾ ਸਿੰਘ ਜੀ ਮੁੰਡਾ-ਪਿੰਡ ਵਾਲੇ ਕਥਾ ਕਰਨਗੇ ।ਢਾਡੀ ਮਨਬੀਰ ਸਿੰਘ ਪਹੁਵਿੰਡ ,ਢਾਡੀ ਗੁਰਵਿੰਦਰ ਸਿੰਘ ਮੂਸੇ ਹਾਜ਼ਰੀ ਭਰਨਗੇ । ਰਾਤ ਨੂੰ 8:00 ਵਜੇ ਤੋਂ 10:00 ਵਜੇ ਤੱਕ ਕਵੀ ਦਰਬਾਰ ਹੋਵੇਗਾ ।
27 ਜਨਵਰੀ ਨੂੰ ਤੱਕ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਕਰਨਗੇਭਾਈ ਗੁਰਇਕਬਾਲ ਸਿੰਘ ਬੀਬੀ ਕੋਲਾਂ ਜੀ ਵਾਲੇ ਹਾਜ਼ਰੀ ਭਰਨਗੇ ।ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਹਾਜਰੀ ਭਰਨਗੇ । ਇਸ ਮੌਕੇ ਅੰਮ੍ਰਿਤ ਸੰਚਾਰ ਹੋਵੇਗਾ | ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਾਉਣ ਵਾਸਤੇ ਆਉਣਗੇ।28 ਜਨਵਰੀ 2023 ਸਵੇਰੇ 12 ਵਜੇ ਸ਼ਹੀਦ ਬਾਬਾ ਦੀ ਸਿੰਘ ਜੀ ਇੰਟਰਨੈਸ਼ਨਲ ਕਬੱਡੀ ਕੱਪ ਸ਼ੁਰੂ ਹੋਵੇਗਾ
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨ ਨੇ ਲਗਾਤਾਰ 120 ਘੰਟੇ ਵਜਾਇਆ ਤਬਲਾ, ਇੰਡੀਅਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਨਾਂ
ਸੰਗਤ ਅਤੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ: ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 27 ਜਨਵਰੀ ਨੂੰ ਵਿਸ਼ੇਸ਼ ਤੌਰ ’ਤੇ ਅੰਮਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ, ਜਿਸ ਸਬੰਧ ਵਿਚ ਅੱਜ ਧਰਮ ਪ੍ਰਚਾਰ ਲਹਿਰ ਦੇ ਮੈਂਬਰ ਇੰਚਾਰਜ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਪ੍ਰਚਾਰਕ, ਢਾਡੀ, ਕਵੀਸ਼ਰ ਜਥਿਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ। ਭਾਈ ਮਹਿਤਾ ਨੇ ਕਿਹਾ ਕਿ ਗੁਰੂ ਹੁਕਮਾਂ ਅਨੁਸਾਰ ਹਰ ਸਿੱਖ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਪ੍ਰਚਾਰਕ ਜਥਿਆਂ ਅਤੇ ਸਿੱਖ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਕਰਕੇ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਣਾ ਕਰਨ ਦੀ ਅਪੀਲ ਕੀਤੀ।
