ETV Bharat / state

US Presidential Election: ਨਿਮਰਤਾ ਕੌਰ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਲੜਨ ਦੇ ਐਲਾਨ ਮਗਰੋਂ ਪਿੰਡ ਵਿਚ ਖੁਸ਼ੀ ਦਾ ਮਾਹੌਲ

author img

By

Published : Feb 18, 2023, 12:04 PM IST

Tarn Taran's Nikki Haley announces her candidacy for the presidency
ਨਿਮਰਤਾ ਕੌਰ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਲੜਨ ਦੇ ਐਲਾਨ ਮਗਰੋਂ ਪਿੰਡ ਵਿਚ ਖੁਸ਼ੀ ਦਾ ਮਾਹੌਲ

ਪਿੰਡ ਪੰਡੋਰੀ ਰਣ ਸਿੰਘ ਦੀ ਨਿਮਰਤਾ ਕੌਰ ਰੰਧਾਵਾ ਨਿੱਕੀ ਹੇਲੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਨਿੱਕੀ ਹੇਲੀ ਦੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਨਿਮਰਤਾ ਕੌਰ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਲੜਨ ਦੇ ਐਲਾਨ ਮਗਰੋਂ ਪਿੰਡ ਵਿਚ ਖੁਸ਼ੀ ਦਾ ਮਾਹੌਲ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਜੇ ਪਿੰਡ ਪੰਡੋਰੀ ਰਣ ਸਿੰਘ ਦੀ ਨਿਮਰਤਾ ਕੌਰ ਰੰਧਾਵਾ (ਨਿੱਕੀ ਹੇਲੀ), ਜਿਸ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਨਿੱਕੀ ਹੇਲੀ ਦੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਨਿੱਕੀ ਹੇਲੀ ਨੂੰ ਹੀ ਪਾਰਟੀ ਵੱਲੋਂ ਟਿਕਟ ਦੀ ਦਾਅਵੇਦਾਰ ਬਣਾਇਆ ਜਾਵੇ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਹਾਲੇ ਆਪਣੇ ਉਮੀਦਵਾਰ ਬਾਰੇ ਫੈਸਲਾ ਕਰਨਾ ਹੈ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਹੋਰ ਮੈਂਬਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਆਪਣੀ ਉਮੀਦਵਾਰੀ ਦਾ ਐਲਾਨ ਕਰ ਚੁੱਕੇ ਹਨ।

ਇਸ ਮੌਕੇ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਨਿੱਕੀ ਹੇਲੀ ਦੇ ਦਾਦਾ ਜੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਇਥੋਂ ਅੰਮ੍ਰਿਤਸਰ ਚਲਾ ਗਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਨਿਮਰਤਾ ਕੌਰ ਜਦੋਂ ਤਿੰਨ ਸਾਲ ਦੀ ਸੀ ਤਾਂ ਆਪਣੇ ਮਾਤਾ ਪਿਤਾ ਨਾਲ ਪਿੰਡ ਆਈ ਸੀ ਅਤੇ ਜਦ ਅਮਰੀਕਾ ਦੀ ਗਵਰਨਰ ਬਣੀ ਸੀ ਤਾਂ ਉਸ ਸਮੇਂ ਵੀ ਪਿੰਡ ਵਿਚ ਖੁਸ਼ੀ ਮਨਾਈ ਗਈ ਸੀ। ਅੱਜ ਰਾਸ਼ਟਰਪਤੀ ਦੀ ਚੋਣ ਲੜਨ ਦੇ ਐਲਾਨ ਮਗਰੋਂ ਪਿੰਡ ਵਿਚ ਫਿਰ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : Harwinder Singh Sandhu Rinda: ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹਰਵਿੰਦਰ ਸਿੰਘ ਰਿੰਦਾ ਨੂੰ ਐਲਾਨਿਆ ਅੱਤਵਾਦੀ

ਜਾਣਕਾਰੀ ਅਨੁਸਾਰ ਜੇਕਰ ਕੋਈ ਵੀ ਨਵਾਂ ਦਾਅਵੇਦਾਰ ਨਹੀਂ ਆਉਂਦਾ ਤਾਂ ਪਾਰਟੀ ਨੂੰ ਟਰੰਪ ਅਤੇ ਨਿੱਕੀ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਦੱਸ ਦੇਈਏ ਕਿ 51 ਸਾਲਾ ਨਿੱਕੀ ਹੇਲੀ ਪਾਰਟੀ ਅੰਦਰ ਟਰੰਪ ਦੀ ਵਿਰੋਧੀ ਰਹੀ ਹੈ। ਰਿਪਬਲਿਕਨ ਪਾਰਟੀ 'ਚ ਟਰੰਪ ਦੀ ਲੋਕਪ੍ਰਿਅਤਾ 'ਚ ਗਿਰਾਵਟ ਦੇ ਨਾਲ-ਨਾਲ ਨਿੱਕੀ ਦੀ ਲੋਕਪ੍ਰਿਅਤਾ 'ਚ ਵੀ ਵਾਧਾ ਹੋਇਆ ਹੈ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜੋਅ ਬਾਈਡਨ ਆਪਣੀ ਘਟਦੀ ਲੋਕਪ੍ਰਿਅਤਾ ਕਾਰਨ ਚੋਣ ਤੋਂ ਹਟ ਸਕਦੇ ਹਨ। ਅਜਿਹੇ 'ਚ ਕਮਲਾ ਹੈਰਿਸ ਦਾਅਵੇਦਾਰ ਡੈਮੋਕ੍ਰੇਟਿਕ ਵੱਸੋਂ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਮੌਜੂਦਾ ਸਮੇਂ ਵਿੱਚ ਉਹ ਡੈਮੋਕ੍ਰੇਟਿਕ ਪਾਰਟੀ ਦੀ ਉਪ ਪ੍ਰਧਾਨ ਹੈ। ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 191 ਸਾਲਾਂ ਦੇ ਇਤਿਹਾਸ ਵਿੱਚ ਦੋਵੇਂ ਦਾਅਵੇਦਾਰ ਭਾਰਤੀ ਮੂਲ ਦੇ ਹਨ। ਜੇਕਰ ਦੋਵਾਂ 'ਚੋਂ ਕੋਈ ਵੀ ਜਿੱਤਦਾ ਹੈ, ਤਾਂ ਅਮਰੀਕਾ ਨੂੰ ਪਹਿਲੀ ਵਾਰ ਇੱਕ ਮਹਿਲਾ ਰਾਸ਼ਟਰਪਤੀ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.