ETV Bharat / state

ਤਰਨਤਾਰਨ: ਅਣਪਛਾਤੇ ਚੋਰਾਂ ਵੱਲੋਂ 20 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ

author img

By

Published : Sep 22, 2020, 6:49 AM IST

ਤਰਨ ਤਾਰਨ ਦੇ ਪਿੰਡ ਜੋਹਲ ਢਾਏ ਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚ ਚੋਰੀ ਕਰਦੇ ਹੋਏ 20 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਹੈ। ਘਟਨਾ ਨੂੰ ਚੋਰਾਂ ਨੇ ਉਦੋਂ ਅੰਜਾਮ ਦਿੱਤਾ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ।

ਅਣਪਛਾਤੇ ਚੋਰਾਂ ਵੱਲੋਂ 20 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ
ਅਣਪਛਾਤੇ ਚੋਰਾਂ ਵੱਲੋਂ 20 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ

ਤਰਨਤਾਰਨ: ਪਿੰਡ ਜੋਹਲ ਢਾਏ ਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚੋਂ 20 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਚੋਰੀ ਹੋਏ ਗਹਿਣਿਆਂ ਦੀ ਬਾਜ਼ਾਰੀ ਕੀਮਤ 10 ਲੱਖ ਤੋਂ ਵਧੇਰੇ ਬਣਦੀ ਦੱਸੀ ਜਾਂਦੀ ਹੈ। ਚੋਰਾਂ ਨੇ ਘਟਨਾ ਨੂੰ ਰਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਪਰਿਵਾਰਕ ਮੈਂਬਰ ਗਰਮੀ ਹੋਣ ਕਾਰਨ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਤਫ਼ਤੀਸ਼ ਆਰੰਭ ਦਿੱਤੀ ਹੈ।

ਪਿੰਡ ਜੌਹਲ ਖਾਏ ਵਾਲਾ ਵਿਖੇ ਕਸ਼ਮੀਰ ਸਿੰਘ ਦੇ ਘਰ ਹੋਈ ਚੋਰੀ ਸਬੰਧੀ ਉਸਦੇ ਲੜਕੇ ਹਰਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤੇ ਜਦੋਂ ਉਹ ਰਾਤ ਸਮੇਂ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ। ਉਸ ਨੇ ਦੱਸਿਆ ਕਿ ਬੀਤੇ ਦਿਨ ਰਾਤ ਨੂੰ ਉਹ 9 ਵਜੇ ਦੇ ਲਗਭਗ ਖੇਤਾਂ ਵਿੱਚ ਗੇੜਾ ਲਾ ਕੇ ਘਰ ਆਇਆ ਅਤੇ ਰੋਟੀ ਖਾ ਕੇ ਸਾਰੇ ਮੈਂਬਰ ਸੋ ਗਏ। ਇਸ ਦੌਰਾਨ ਹੀ ਚੋਰ ਕੰਧ ਟੱਪ ਕੇ ਵਾਰਦਾਤ ਨੂੰ ਅੰਜਾਮ ਦੇ ਗਏ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰਾਂ ਬਾਰੇ ਭਿਣਕ ਤੱਕ ਨਹੀਂ ਲੱਗੀ।

ਅਣਪਛਾਤੇ ਚੋਰਾਂ ਵੱਲੋਂ 20 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ

ਹਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਉਠੇ ਤਾਂ ਅੰਦਰ ਜਾਣ 'ਤੇ ਵੇਖਿਆ ਕਿ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਾਮਾਨ ਬੈਡਾਂ 'ਤੇ ਖਿਲਰਿਆ ਪਿਆ ਸੀ। ਅਲਮਾਰੀ ਵਿੱਚੋਂ 50 ਹਜ਼ਾਰ ਰੁਪਏ ਅਤੇ 22 ਤੋਲੇ ਦੇ ਸੋਨੇ ਦੇ ਗਹਿਣੇ ਗਾਇਬ ਪਾਏ ਗਏ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਆਸ ਪਾਸ ਚੋਰੀਆਂ ਹੋਈਆਂ ਹਨ ਪਰ ਪੁਲਿਸ ਚੋਰੀਆਂ ਦਾ ਪਤਾ ਕਰਨ ਵਿੱਚ ਅਸਫ਼ਲ ਰਹੀ ਹੈ।

ਉਧਰ, ਚੋਰੀ ਦੀ ਵਾਰਦਾਤ ਸਬੰਧੀ ਜਾਂਚ ਅਧਿਕਾਰੀ ਏਐਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਚੋਰੀ ਹੋਣ ਸਬੰਧੀ ਕਸ਼ਮੀਰ ਸਿੰਘ ਦੀ ਦਰਖਾਸਤ ਆਈ ਹੈ। ਉਨ੍ਹਾਂ ਦੱਸਿਆ ਕਿ ਦਰਖ਼ਾਸਤ ਵਿੱਚ 20 ਤੋਲੇ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਹੋਣ ਬਾਰੇ ਦੱਸਿਆ ਗਿਆ ਹੈ। ਗੋਇੰਦਵਾਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਹੈ ਅਤੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਅਰੰਭ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.