ETV Bharat / state

Smugglers Arrested in Tarn Taran: ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਤਸਕਰੀ ਕਰਦੇ ਦੋ ਤਸਕਰ ਚੜ੍ਹੇ ਪੁਲਿਸ ਅੜਿੱਕੇ

author img

By ETV Bharat Punjabi Team

Published : Nov 5, 2023, 12:06 PM IST

Tarn Taran Police arrested smugglers
Tarn Taran Police arrested smugglers

ਤਰਨ ਤਾਰਨ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋ ਦੋ ਕਿਲੋ ਹੈਰੋਇਨ ਨਾਲ ਦੋ ਤਸਕਰਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਕੀਤੀ ਗਈ। (Tarn Taran Police arrested smugglers)

ਤਰਨਤਾਰਨ: ਭਾਰਤ ਪਾਕਿ ਸਰਹੱਦ 'ਤੇ ਅਕਸਰ ਨਸ਼ਾ, ਹਥਿਆਰ ਜਾਂ ਡਰੋਨ ਦੀਆਂ ਗਤੀਵਿਧੀਆਂ ਗੁਆਂਢੀ ਮੁਲਕ ਤੋਂ ਦੇਖਣ ਨੂੰ ਮਿਲਦੀਆਂ ਹਨ। ਇਸ ਵਿਚਾਲੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਇਸ ਤਸਕਰੀ ਨੂੰ ਅੱਗੇ ਪਜਾਉਣ ਲਈ ਭਾਰਤੀ ਸਰੱਹਦ 'ਚ ਵੀ ਸ਼ਰਾਰਤੀ ਅਨਸਰ ਜੁੜੇ ਹੁੰਦੇ ਹਨ, ਜਿੰਨ੍ਹਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। ਜਦਕਿ ਡਰੋਨ ਜਾਂ ਨਸ਼ੇ ਦੀ ਗਤੀਵਿਧੀ ਨੂੰ ਭਾਰਤੀ ਫੌਜ ਵਲੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ।

ਡੀਜੀਪੀ ਪੰਜਾਬ ਨੇ ਦਿੱਤੀ ਜਾਣਕਾਰੀ: ਇਸ ਦੇ ਚੱਲਦੇ ਤਰਨ ਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਭਾਰੀ ਮੁਸ਼ੱਕਤ ਤੋਂ ਬਾਅਦ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵਲੋਂ ਦੋ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ ਗਈ। ਜਿਸ 'ਚ ਉਨ੍ਹਾਂ ਦੱਸਿਆ ਕਿ 40 ਕਿਲੋਮੀਟਰ ਤੱਕ ਪੁਲਿਸ ਤਸਕਰਾਂ ਦਾ ਪਿੱਛਾ ਕਰਦੀ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਮਿਲੀ।

  • FIR under NDPS Act is registered at PS Chohla Sahib and Investigations on-going to establish backward & forward linkages@PunjabPoliceInd is committed to make #Punjab drug-free as per the vision of CM @BhagwantMann (2/2)

    — DGP Punjab Police (@DGPPunjabPolice) November 5, 2023 " class="align-text-top noRightClick twitterSection" data=" ">

ਤਰਨਤਾਰਨ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਭਾਰਤ-ਪਾਕਿ ਸਰਹੱਦ 'ਤੇ 40 ਕਿਲੋਮੀਟਰ ਤੱਕ ਪਿੱਛਾ ਕਰਕੇ 2 ਬਦਨਾਮ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪਿੱਛਾ ਕਰਨ ਦੌਰਾਨ 1 ਤਸਕਰ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਉਸਦੀ ਲੱਤ ਜ਼ਖਮੀ ਹੋ ਗਈ: ਗੌਰਵ ਯਾਦਵ, ਡੀਜੀਪੀ ਪੰਜਾਬ

ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਲਿਖਿਆ ਕਿ ਮੁਲਜ਼ਮਾਂ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਥਾਣਾ ਚੋਹਿਲਾ ਸਾਹਿਬ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੇ ਅਗਲੇ-ਪਿਛਲੇ ਲਿੰਕ ਕੱਢਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀਪੀ ਪੰਜਾਬ ਨੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।

ਬੀਤੇ ਦਿਨ ਗੈਂਗਸਟਰ ਕੀਤੇ ਸੀ ਕਾਬੂ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਬਟਾਲਾ ਪੁਲਿਸ ਵਲੋਂ ਛੇ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀ। ਜਿੰਨ੍ਹਾਂ ਕੋਲੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ। ਡੀਜੀਪੀ ਪੰਜਾਬ ਨੇ ਦੱਸਿਆ ਸੀ ਕਿ ਕਾਬੂ ਕੀਤੇ ਮੁਲਜ਼ਮ ਵਿਦੇਸ਼ 'ਚ ਬੈਠੇ ਗੈਂਗਸਟਰ ਹੈਰੀ ਚੱਠਾ ਦੇ ਕਹਿਣ 'ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਡੀਜੀਪੀ ਨੇ ਦੱਸਿਆ ਸੀ ਕਿ ਜਦੋਂ ਪੁਲਿਸ ਇੰਨ੍ਹਾਂ ਗੈਂਗਸਟਰਾਂ ਨੂੰ ਫੜਨ ਗਈ ਤਾਂ ਇੰਨ੍ਹਾਂ ਵਲੋਂ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਜਵਾਬੀ ਕਾਰਵਾਈ 'ਚ ਇੱਕ ਗੈਂਗਸਟਰ ਗੋਲੀ ਲੱਗ ਕੇ ਜ਼ਖ਼ਮੀ ਵੀ ਹੋਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.