ETV Bharat / state

ਹਾਕੀ ਖਿਡਾਰੀ ਦੇ ਪਰਿਵਾਰ ਨੂੰ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ

author img

By

Published : Aug 8, 2021, 7:28 PM IST

ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਰਿਵਾਰ ਨੇ ਖੁਸ਼ੀ ਦੇ ਪਲ ਸਾਂਝੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਵੀਡੀਓ ਕਾਲ 'ਤੇ ਵਧਾਈ ਦਿੱਤੀ ਹੈ।

ਹਾਕੀ ਖਿਡਾਰੀ ਦੇ ਪਰਿਵਾਰ ਨੂੰ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ
ਹਾਕੀ ਖਿਡਾਰੀ ਦੇ ਪਰਿਵਾਰ ਨੂੰ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ

ਤਰਨਤਾਰਨ : ਭਾਰਤੀ ਹਾਕੀ ਟੀਮ ਨੇ ਓਲੰਪਿਕਸ ਵਿੱਚ 41 ਸਾਲ ਬਾਅਦ ਕਾਂਸੀ ਮੈਡਲ ਦੇ ਲਈ ਖੇਡੇ ਗਏ ਜਰਮਨੀ ਦੇ ਵਿਰੁੱਧ ਮੈਚ ਵਿਚ ਜਰਮਨੀ ਨੂੰ 4 ਦੇ ਮੁਕਾਬਲੇ 5 ਗੋਲਾ ਨਾਲ ਹਰਾ ਕੇ ਭਾਰਤੀ ਹਾਕੀ ਦੇ ਸੁਨਿਹਰੇ ਇਤਿਹਾਸ ਨੂੰ ਦੁਬਾਰਾ ਦੁਹਰਾ ਕੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਮੈਡਲ ਪਾਇ। ਹਰਮਨਪ੍ਰੀਤ ਸਿੰਘ ਦੇ ਰਿਹਾਇਸ਼ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਖੁਸ਼ੀ ਮਨਾਈ ਗਈ।

ਹਾਕੀ ਖਿਡਾਰੀ ਦੇ ਪਰਿਵਾਰ ਨੂੰ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ

ਪਿੰਡ ਤਿੰਮੋਵਾਲ ਜਿਲ੍ਹਾ ਅੰਮ੍ਰਿਤਸਰ ਵਿਖੇ ਹਰਮਨਪ੍ਰੀਤ ਸਿੰਘ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਕਿ ਭਾਰਤ ਦੀ ਹਾਕੀ ਦੀ ਟੀਮ ਨੇ ਕਾਂਸੀ ਮੈਡਲ ਜਿੱਤ ਲਿਆ ਹੈ। ਕਰੀਬ 41 ਸਾਲ ਬਾਦ ਭਾਰਤ ਦੀ ਹਾਕੀ ਟੀਮ ਨੇ ਓਲੰਪਿਕ ਵਿੱਚ ਕਾਂਸੀ ਮੈਡਲ ਜਿੱਤਿਆ ਹੈ।

ਇਹ ਵੀ ਪੜ੍ਹੋ:ਓਲੰਪਿਕਸ ਸਮਾਪਤੀ ਸਮਾਰੋਹ 'ਚ ਬੇਹੱਦ ਖੁਸ਼ ਨਜ਼ਰ ਆਇਆ ਭਾਰਤੀ ਦਲ

ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਮੈਂ ਤਾਂ ਬਹੁਤ ਜਿਆਦਾ ਪਾਠ ਕੀਤਾ ਹੈ ਅਤੇ ਅਰਦਾਸ ਕੀਤੀ ਸੀ, ਕਿ ਹਰਮਨਪ੍ਰੀਤ ਸਿੰਘ ਅਤੇ ਭਾਰਤ ਦੀ ਟੀਮ ਕਾਂਸੀ ਮੈਂਡਲ ਜਿੱਤ ਜਾਵੇ। ਉਨ੍ਹਾਂ ਨੇ ਭਾਰਤੀ ਟੀਮ ਸਮੇਤ ਭਾਰਤ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐਲਾਨੇ ਇਕ ਕਰੋੜ ਦੇ ਨਗਦ ਇਨਾਮ ਦੇ ਲਈ ਵੀ ਧੰਨਵਾਦ ਕੀਤਾ ਅਤੇ ਨਾਲ ਹੀ ਭਾਰਤੀ ਹਾਕੀ ਮਹਿਲਾ ਟੀਮ ਨੂੰ ਵੀ ਸ਼ੁਭਕਾਮਨਾਵਾ ਦਿੱਤੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.