ETV Bharat / state

ਅੰਮ੍ਰਿਤਸਰ 'ਚ ਹੜ੍ਹਾਂ ਦੀ ਮਾਰ ਤੋਂ ਦੁਖੀ ਲੋਕ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਕੀਤੀ ਜਾ ਰਹੀ ਸੇਵਾ

author img

By

Published : Jul 20, 2023, 5:11 PM IST

Social service organizations help the people who are troubled due to recent floods in Amritsar
ਅੰਮ੍ਰਿਤਸਰ 'ਚ ਹੜ੍ਹਾਂ ਦੀ ਮਾਰ ਤੋਂ ਦੁਖੀ ਲੋਕ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਕੀਤੀ ਜਾ ਰਹੀ ਸੇਵਾ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਮਾਰ ਤੋਂ ਲੋਕ ਪਰੇਸ਼ਾਨ ਹਨ ਅਤੇ ਪਰੇਸ਼ਾਨ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਆਪਣਾ ਫਰਜ਼ ਨਿਭਾ ਰਹੀਆਂ ਹਨ। ਅੰਮ੍ਰਿਤਸਰ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਲਗਾਤਾਰ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ।

ਹੜ੍ਹ ਪੀੜਤਾਂ ਦੀ ਮਦਦ ਲਈ ਉਪਰਾਲੇ ਲਗਾਤਾਰ ਜਾਰੀ



ਅੰਮ੍ਰਿਤਸਰ:
ਪੰਜਾਬ ਵਿੱਚ ਆਏ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਪੰਜਾਬ ਦੇ ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋ ਵੱਧ ਤੋਂ ਵੱਧ ਲੋਕਾਂ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਦੇ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ। ਅੱਜ ਇਕ ਵਾਰ ਫਿਰ ਬੀਬੀ ਕੌਲਾ ਭਲਾਈ ਕੇਂਦਰ ਟਰੱਸਟ ਦੇ ਆਗੂ ਗੁਰਇਕਬਾਲ ਸਿੰਘ ਅਤੇ ਬਲਦੀਪ ਕੌਰ ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਚਾਰੇ ਦੀਆਂ 4-5 ਗੱਡੀਆਂ ਰਵਾਨਾ ਕੀਤੀਆਂ।

ਰਾਹਤ ਸਮੱਗਰੀ ਦੇ ਟਰੱਕ ਕੀਤੇ ਰਵਾਨਾ: ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਅਤੇ ਅੱਗੇ ਵਾਸਤੇ ਵੀ ਕੀਤਾ ਜਾਵੇਗਾ। ਇਸ ਮੌਕੇ ਸੇਵਾਦਾਰ ਅਮਨਦੀਪ ਸਿੰਘ ਅਤੇ ਬਲਦੀਪ ਕੌਰ ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾਈ। ਮਨਦੀਪ ਸਿੰਘ ਨੇ ਦੱਸਿਆ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਰਾਸ਼ਣ ਸਮੱਗਰੀ ਭੇਜਣ ਦਾ ਉਪਰਾਲਾ ਕੀਤਾ ਗਿਆ ਹੈ। ਹੜ੍ਹ ਪੀੜਤਾਂ ਲਈ ਰਾਸ਼ਨ ਤੋਂ ਇਲਾਵਾਂ ਪਸ਼ੂਆਂ ਦੀ ਸੇਵਾ ਲਈ ਟਰਸੱਟ ਵੱਲੋਂ ਚਾਰਾ ਅਤੇ ਫੀਡ ਦੀਆਂ ਗੱਡੀਆਂ ਵੀ ਰਵਾਨਾ ਕੀਤੀਆਂ ਗਈਆਂ।


ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ: ਇਸ ਮੌਕੇ ਡੀਸੀ ਬਲਦੀਪ ਕੌਰ ਨੇ ਕਿਹਾ ਕਿ ਅਜੇ ਬਰਸਾਤ ਦਾ ਸੀਜ਼ਨ ਖ਼ਤਮ ਹੋਣ ਉੱਤੇ ਨਹੀਂ ਹੈ ਇਸ ਲਈ ਪੂਰੀ ਤਰ੍ਹਾਂ ਜਾਨ ਅਤੇ ਮਾਲ ਦੇ ਨੁਕਸਾਨ ਸਬੰਧੀ ਜਾਇਜ਼ਾ ਨਹੀਂ ਲਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਚਲ ਰਿਹਾ ਹੈ ਇਸ ਲਈ ਫਿਲਹਾਲ ਕਈ ਕੰਮ ਕਰਨੇ ਸੰਭਵ ਨਹੀਂ ਹਨ। ਪੰਜਾਬ ਸਰਕਾਰ ਨੇ ਹਰ ਵੇਲੇ ਵੱਧ ਚੜ੍ਹ ਕੇ ਹੜ੍ਹਾਂ ਦੌਰਾਨ ਪੀੜਤਾ ਦੀ ਮਦਦ ਕੀਤੀ ਹੈ। ਡੀਸੀ ਬਲਦੀਪ ਕੌਰ ਨੇ ਅੱਗੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡੇ ਪੱਧਰ ਉੱਤੇ ਮਦਦ ਕੀਤੀ ਜਾ ਰਹੀ ਹੈ। ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਇਸ ਗੱਲ ਦੀ ਵੀ ਹਾਮੀ ਭਰੀ ਕਿ ਸਮਾਜ ਸੇਵੀ ਸੰਸਥਾਵਾਂ ਕਰਕੇ ਹੀ ਕੋਈ ਵੀ ਹੜ੍ਹ ਪੀੜਤ ਭੁੱਖਾ-ਪਿਆਸਾ ਸੋਣ ਲਈ ਮਦਬੂਰ ਨਹੀਂ ਅਤੇ ਸਭ ਕੋਲ ਗੁਰੂ ਦਾ ਲੰਗਰ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਮੁਸ਼ਕਿਲਾਂ ਥਾਵਾਂ ਉੱਤੇ ਰਾਹਤ ਸਮੱਗਰੀ ਪਹੁੰਚਾਉਣਾ ਹੈ ਜੋ ਕਿ ਲਗਾਤਾਰ ਜਾਰੀ ਹੈ।




ETV Bharat Logo

Copyright © 2024 Ushodaya Enterprises Pvt. Ltd., All Rights Reserved.