ETV Bharat / state

ਸ਼ੀਤਲਾ ਮਾਤਾ ਦੇ ਮੰਦਰ 'ਚ ਸੇਵਾ ਕਰਦੇ SC ਬਰਾਦਰੀ ਸੇਵਾਦਾਰ ਨੇ ਲਗਾਏ ਪਿੰਡ ਦੇ ਕੁਝ ਵਿਅਕਤੀਆਂ 'ਤੇ ਕੁੱਟਮਾਰ ਦੇ ਇਲਜ਼ਾਮ !

author img

By

Published : Dec 11, 2022, 9:50 PM IST

SC Fraternity Sevadar serving in the temple of Sheetla Mata in Tarn Taran was beaten up
SC Fraternity Sevadar serving in the temple of Sheetla Mata in Tarn Taran was beaten up

ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਨਜ਼ਦੀਕ ਪਿੰਡ ਠੱਠਾ ਵਿਖੇ ਮਾਤਾ ਸੀਤਲਾ ਮੰਦਰ ਵਿਚ ਕਈ ਸਾਲਾ ਤੋਂ ਸੇਵਾ ਕਰਦੇ ਐਸਸੀ ਬਰਾਬਰੀ ਦੇ ਸੇਵਾਦਾਰ ਨੂੰ ਮੰਦਰ ਵਿਚੋਂ ਬਾਹਰ ਕੱਢਣ ਲਈ ਪਹਿਲਾਂ ਤਾਂ ਸੇਵਾਦਾਰ ਦੀ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਮੰਦਰ ਵਿਁਚ ਬਣੇ ਕਮਰੇ ਢੇਰੀ ਕਰ ਦਿੱਤੇ ਗਏ।

SC Fraternity Sevadar serving in the temple of Sheetla Mata in Tarn Taran was beaten up

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਨਜ਼ਦੀਕ ਪਿੰਡ ਠੱਠਾ ਵਿਖੇ ਮਾਤਾ ਸੀਤਲਾ ਮੰਦਰ ਵਿਚ ਕਈ ਸਾਲਾ ਤੋਂ ਸੇਵਾ ਕਰਦੇ ਐਸਸੀ ਬਰਾਬਰੀ ਦੇ ਸੇਵਾਦਾਰ ਨੂੰ ਮੰਦਰ ਵਿਚੋਂ ਬਾਹਰ ਕੱਢਣ ਲਈ ਪਹਿਲਾਂ ਤਾਂ ਸੇਵਾਦਾਰ ਦੀ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਮੰਦਰ ਵਿਁਚ ਬਣੇ ਕਮਰੇ ਢੇਰੀ ਕਰ ਦਿੱਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੱਟਮਾਰ ਦਾ ਸ਼ਿਕਾਰ ਹੋਏ ਐਸਸੀ ਬਰਾਦਰੀ ਦੇ ਮੰਦਰ ਦੇ ਸੇਵਾਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ 25 ਸਾਲ ਤੋਂ ਮਾਤਾ ਸੀਤਲਾ ਮੰਦਰ ਵਿਖੇ ਸੇਵਾ ਕਰਦਾ ਆ ਰਿਹਾ ਹੈ। ਪਿੰਡ ਦੇ ਹੀ ਕਈ ਵਿਅਕਤੀ ਉਸ ਨੂੰ ਮੰਦਰ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ ਕਿਉਂਕਿ ਉਹ ਮੰਦਰ ਤੇ ਕਬਜ਼ਾ ਕਰ ਕੇ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੇ ਹਨ ਅਤੇ ਇਸ ਗੱਲ ਨੂੰ ਲੈ ਕੇ ਉਹ ਉਕਤ ਵਿਅਕਤੀਆਂ ਨੂੰ ਮੰਦਰ ਤੇ ਕਬਜ਼ਾ ਕਰਨ ਤੋਂ ਰੋਕਦਾ ਸੀ।

ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਗਲਤ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਸ ਨੇ ਮਾਣਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਕੋਰਟ ਵੱਲੋਂ ਉਸ ਨੂੰ ਮੰਦਰ ਵਿਚ ਸੇਵਾ ਕਰਨ ਦਾ ਸਟੇਅ ਆਰਡਰ ਜਾਰੀ ਕਰ ਦਿੱਤਾ ਹੈ ਪਰ ਉਕਤ ਵਿਅਕਤੀਆਂ ਨੇ ਕਮੇਟੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਉਕਤ ਵਿਅਕਤੀਆਂ ਨੇ ਫਿਰ ਤੋਂ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਮੰਦਰ ਵਿਚੋਂ ਬਾਹਰ ਕੱਢਣ ਲਈ ਮੰਦਰ ਵਿਚ ਬਣੇ ਕਮਰੇ ਢਹਿ ਢੇਰੀ ਕਰ ਦਿੱਤੇ। ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਇਸ ਤੋਂ ਵਿਅਕਤੀ ਨੇ ਦੱਸਿਆ ਕਿ ਉਸ ਵੱਲੋ ਥਾਣਾ ਸਦਰ ਵਿਖੇ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਹੈ ਪਰ ਪੁਲਿਸ ਅਫਸਰਾਂ ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀ ਪਿੱਠ ਥਾਪੜ ਰਹੀ ਹੈ। ਪੀੜਤ ਮੈਂ ਤੇ ਗੁਰਜੰਟ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ SSP ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਸ ਤਰ੍ਹਾਂ ਨਾਲ ਮੰਦਰ ਵਿਁਚ ਬਣੇ ਕਮਰੇ ਢਹਿ-ਢੇਰੀ ਕਰਨ ਵਾਲੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦੁਆਇਆ ਜਾਵੇ। ਉਧਰ ਜਦੋਂ ਇਸ ਸਬੰਧੀ ਪਿੰਡ ਦੀ ਪੰਚਾਇਤ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਗੱਲ ਕਰਦੇ ਹੋਏ ਡਾਕਟਰ ਸੁਖਬੀਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤ ਵੱਲੋਂ ਮੰਦਰ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ ਅਤੇ ਆਪਣੀ ਰੰਜਿਸ਼ ਕਾਰਨ ਵਿਅਕਤੀਆਂ ਨੇ ਮੰਦਰ ਵਿੱਚ ਬਣੇ ਕਮਰੇ ਢਾਹ ਹਨ।

ਇਸੇ ਤਹਿਤ ਜਦ ਇਸ ਸੰਬੰਧੀ ਦੂਜੀ ਧਿਰ ਦੇ ਆਗੂ ਡਾਕਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਉਸ ਨੇ ਇਹ ਮੰਦਰ ਵਿਚ ਬਣਿਆ ਕਮਰਾ ਦੁਬਾਰ ਤੋਂ ਮੁਰੰਮਤ ਕਰਨ ਲਈ ਠਾਇਆ ਹੈ।

ਉਧਰ ਜਦੋਂ ਇਸ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ SI ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਉਹੀ ਰਟਿਆ ਜਵਾਬ ਦਿੱਤਾ ਕਿ ਇਸ ਮਾਮਲੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਦੋਸ਼ੀ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜ਼ੀਰਾ ਤੋਂ ਲਾਪਤਾ ਬੱਚੇ ਦੀ ਖੇਤਾਂ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.