ETV Bharat / state

ਬਜ਼ੁਰਗ ਔਰਤ ਨੇ ਪਰਿਵਾਰ ਦੀ ਦੱਸੀ ਹੱਡਬੀਤੀ, ਸਮਾਜ ਸੇਵੀਆਂ ਤੋਂ ਲਗਾਈ ਮਦਦ ਦੀ ਗੁਹਾਰ

author img

By

Published : Apr 8, 2023, 1:06 PM IST

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਹਮਣੀ ਵਿਖੇ 76 ਸਾਲ ਦੀ ਬਜ਼ੁਰਗ ਔਰਤ ਸਵਿੰਦਰ ਕੌਰ ਨੇ ਆਪਣੀ ਪਰਿਵਾਰ ਦੀ ਪੂਰੀ ਹੱਡਬੀਤੀ ਦੱਸੀ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

Savinder Kaur an elderly woman in Bahmani village
Savinder Kaur an elderly woman in Bahmani village

ਬਜ਼ੁਰਗ ਔਰਤ ਨੇ ਪਰਿਵਾਰ ਦੀ ਦੱਸੀ ਹੱਡਬੀਤੀ, ਸਮਾਜ ਸੇਵੀਆਂ ਤੋਂ ਲਗਾਈ ਮਦਦ ਦੀ ਗੁਹਾਰ

ਤਰਨਤਾਰਨ: ਅਕਸਰ ਹੀ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਮਾਲਕ ਜਿਸ ਰੰਗ ਵਿੱਚ ਰੱਖੇ, ਉਸ ਰੰਗ ਵਿੱਚ ਰਾਜ਼ੀ ਰਹਿਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਹਮਣੀ ਤੋਂ ਆਇਆ, ਜਿੱਥੇ ਇੱਕ 76 ਸਾਲ ਦੀ ਬਜ਼ੁਰਗ ਔਰਤ ਸਵਿੰਦਰ ਕੌਰ ਨੇ ਆਪਣੀ ਪਰਿਵਾਰ ਦੀ ਪੂਰੀ ਹੱਡਬੀਤੀ ਦੱਸੀ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਘਰ ਵਿੱਚ ਗਰੀਬੀ ਕਿਵੇਂ ਆਈ ?: ਇਸ ਦੌਰਾਨ ਹੀ ਬਜ਼ੁਰਗ ਮਹਿਲਾ ਸਵਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਚੰਗਾ ਭਲਾ ਹੱਸਦਾ-ਵੱਸਦਾ ਪਰਿਵਾਰ ਸੀ, ਪਤਾ ਨਹੀਂ ਕਿਸ ਦੀ ਨਜ਼ਰ ਉਸ ਦੇ ਪਰਿਵਾਰ ਨੂੰ ਲੱਗ ਗਈ ਹੈ। ਉਸ ਨੇ ਕਿਹਾ ਕਿ ਪਹਿਲਾਂ ਉਸ ਦੀ ਨੂੰਹ ਚੰਗੀ-ਭਲੀ ਇਕ ਦਮ ਬੀਮਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਤੇ ਥੋੜ੍ਹੇ ਹੀ ਦਿਨਾਂ ਬਾਅਦ ਉਸ ਦੇ ਜਵਾਨ ਪੁੱਤਰ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਆਪਣੇ ਨੂੰਹ ਅਤੇ ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ, ਉਸ ਦੇ ਪਤੀ ਦੀ ਵੀ ਕੁੱਝ ਦਿਨ ਬਾਅਦ ਮੌਤ ਹੋ ਗਈ। ਜਿਸ ਤੋਂ ਬਾਅਦ ਘਰ ਵਿੱਚ ਇੰਨੀ ਜ਼ਿਆਦਾ ਗ਼ਰੀਬੀ ਆ ਗਈ ਕਿ ਉਹ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਗਏ ਹਨ। ਪੀੜਤਾ ਨੇ ਦੱਸਿਆ ਕਿ ਘਰ ਵਿੱਚ ਨਾ ਤਾਂ ਕੁਝ ਖਾਣ ਨੂੰ ਹੈ ਅਤੇ ਨਾ ਹੀ ਘਰ ਵਿੱਚ ਮੋਟਰ ਅਤੇ ਨਾ ਹੀ ਘਰ ਵਿੱਚ ਪੀਣ ਨੂੰ ਪਾਣੀ ਹੈ। ਇੱਥੋਂ ਤੱਕ ਕਿ ਜੋ ਗੁਸਲਖਾਨੇ ਬਣੇ ਹੋਏ ਹਨ, ਉਨ੍ਹਾਂ ਉੱਪਰ ਅਜੇ ਤੱਕ ਛੱਤ ਹੀ ਨਹੀਂ ਪੈ ਸਕੀ।

ਬਜ਼ੁਰਗ ਔਰਤ ਲੋਕਾਂ ਦੇ ਘਰਾਂ ਵਿੱਚੋਂ ਰੋਟੀ ਮੰਗਦੀ: ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਤੁਰਨ ਦੀ ਹਾਲਤ ਵਿੱਚ ਨਹੀਂ ਹੈ, ਫਿਰ ਵੀ ਉਹ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਲਿਆ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਪੁੱਤ ਦੀਆਂ 2 ਆਖਰੀ ਨਿਸ਼ਾਨੀ ਉਸ ਦੇ ਦੋਵੇਂ ਲੜਕੇ ਤੇ ਮੇਰੇ ਪੋਤਰੇ ਜੋ ਅਜੇ ਛੋਟੇ-ਛੋਟੇ ਹਨ। ਉਨ੍ਹਾਂ ਦਾ ਢਿੱਡ ਭਰਨ ਲਈ ਉਹ 2 ਵਕਤ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਹ ਕਦੇ ਗੁਰਦੁਆਰਾ ਸਾਹਿਬ ਅਤੇ ਕਦੇ ਲੋਕਾਂ ਦੇ ਘਰਾਂ ਵਿਚੋਂ ਰੋਟੀ ਮੰਗ ਕੇ ਲਿਆ ਅਤੇ ਆਪਣੇ ਪੋਤਰਿਆਂ ਦਾ ਢਿੱਡ ਭਰ ਰਹੀ ਹੈ।

ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ: ਇਸ ਦੌਰਾਨ ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਘਰ ਵਿੱਚ ਕੋਈ ਵੀ ਕੰਮ ਕਰਕੇ ਕਮਾ ਕੇ ਲਿਆਉਣ ਵਾਲਾ ਕੋਈ ਨਹੀਂ ਹੈ ਅਤੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਜਿਸ ਕਰਕੇ ਰਾਤ ਦਿਨ ਉਸ ਨੂੰ ਆਪਣੇ ਛੋਟੇ-ਛੋਟੇ ਪੋਤਰਿਆਂ ਦੀ ਚਿੰਤਾ ਸਤਾ ਰਹੀ ਹੈ ਕਿ ਉਹ ਕਿਸ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਨਗੇ। ਪੀੜਤ ਔਰਤ ਸਵਿੰਦਰ ਕੌਰ ਅਤੇ ਛੋਟੇ ਬੱਚਿਆਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ। ਜੇ ਕੋਈ ਦਾਨੀਂ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਇਲ ਨੰਬਰ 7340783481 ਹੈ।


ਇਹ ਵੀ ਪੜੋ:- Goodwill Society: ਸਮਾਜ ਸੇਵੀ ਸੁਸਾਇਟੀ ਨੇ ਗਰੀਬਾਂ ਦੀ ਸਹੂਲਤ ਲਈ ਖੋਲ੍ਹਿਆ ਹਸਪਤਾਲ, ਹੋ ਰਿਹਾ ਵਰਦਾਨ ਸਿੱਧ

ETV Bharat Logo

Copyright © 2024 Ushodaya Enterprises Pvt. Ltd., All Rights Reserved.