ETV Bharat / state

Satluj River Overflow: ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ

author img

By

Published : Aug 17, 2023, 1:52 PM IST

ਤਰਨ ਤਾਰਨ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸਭਰਾਜ ਦੇ ਨਾਲ ਲੱਗੇ ਬੰਨ੍ਹ ਕੁੱਝ ਦਿਨ ਪਹਿਲਾਂ ਹੀ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਸੀ। ਜਿਸ ਕਾਰਨ ਹੁਣ ਦਿਨ ਰਾਤ ਲੋਕਾਂ ਵੱਲੋਂ ਇਸ ਬੰਨ੍ਹ ਨੂੰ ਪੱਕਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਣਗੇ।

ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ ਤਬਾਹੀ ਤੋਂ ਬਚਾਓ
ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ ਤਬਾਹੀ ਤੋਂ ਬਚਾਓ

ਤਰਨਤਾਰਨ ਦੇ ਲੋਕਾਂ ਨੇ ਸਰਕਾਰ ਨੂੰ ਕੀਤੀ ਅਪੀਲ

ਤਰਨਤਾਰਨ: ਪੰਜਾਬ 'ਤੇ ਲਗਾਤਾਰ ਕੁਦਰਤ ਦੀ ਮਾਰ ਪੈ ਰਹੀ ਹੈ। ਇਸ ਦੇ ਕਾਰਨ ਲਗਾਤਾਰ ਪੌਂਗ ਡੈਮ ਅਤੇ ਭਾਖੜਾ ਤੋਂ ਛੱਡੇ ਗਏ ਹਰੀਕੇ ਹੈੱਡ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਹੁਣ ਮੁੜ ਤੋਂ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇੱਕ ਪਾਸੇ ਪੌਂਗ ਡੈਮ, ਭਾਖੜਾ ਅਤੇ ਦੂਜੇ ਪਾਸੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸਭਰਾਜ ਦੇ ਨਾਲ ਲੱਗੇ ਬੰਨ੍ਹ ਕੁੱਝ ਦਿਨ ਪਹਿਲਾਂ ਹੀ ਪਾਣੀ ਆਪਣੇ ਨਾਲ ਲੈ ਵਹਾਅ ਕੇ ਲੈ ਗਿਆ ਸੀ। ਜਿਸ ਕਾਰਨ ਹੁਣ ਦਿਨ ਰਾਤ ਲੋਕਾਂ ਵੱਲੋਂ ਇਸ ਬੰਨ੍ਹ ਨੂੰ ਪੱਕਾ ਕਰਨ ਲਈ ਲੱਗੇ ਹੋਏ ਹਨ, ਤਾਂ ਜੋ ਤਬਾਹੀ ਤੋਂ ਬਚਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਕਈ ਪਿੰਡਾਂ ਵਿੱਚ ਪਾਣੀ ਵੜ੍ਹ ਜਾਵੇਗਾ।

ਸਰਕਾਰ ਤੋਂ ਮੰਗ: ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੰਨ੍ਹ 'ਤੇ ਸਰਕਾਰ ਫੌਰੀ ਧਿਆਨ ਦੇਵੇ ਕਿਉਂਕਿ ਜੇ ਇਹ ਬੰਨ੍ਹ ਟੁੱਟ ਗਿਆ ਤਾਂ ਪਿੰਡ ਸਭਰਾਜ ਦੇ ਨਾਲ ਲੱਗਦੇ ਕਈ ਪਿੰਡ ਤਬਾਹ ਹੋ ਜਾਣਗੇ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ 1988 ਵਿੱਚ ਆਏ ਪਾਣੀ ਨੇ ਪਹਿਲਾਂ ਹੀ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਤਬਾਹੀ ਕੀਤੀ ਹੈ, ਜੇ ਹੁਣ ਫਿਰ ਉਸੇ ਤਰ੍ਹਾਂ ਹੀ ਪਾਣੀ ਆ ਗਿਆ ਤਾਂ ਲੋਕ ਕਿਸੇ ਜੋਗੇ ਵੀ ਨਹੀਂ ਰਹਿਣਗੇ ਇਸ ਕਰਕੇ ਸਰਕਾਰ ਨੂੰ ਇਸ ਵੱਲ ਧਿਆਨ ਦੇਕੇ ਰਾਤ ਦਿਨ ਇੱਕ ਕਰਕੇ ਇਸ ਬੰਨ੍ਹ ਨੂੰ ਪੱਕਾ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।

ਕਈ ਪਿੰਡਾਂ 'ਚ ਪਾਣੀ ਦੀ ਮਾਰ: ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਪੌਂਗ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਵਿੱਚ ਕਰੀਬ 50 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਜਿਨ੍ਹਾਂ ਵਿੱਚੋਂ 12 ਦੇ ਕਰੀਬ ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਗੁਰਾਦਾਸਪੁਰ ਵਿੱਚ, 15 ਕਿਸ਼ਤੀਆਂ ਨਾਲ ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾਇਆ ਅਤੇ 100 ਤੋਂ ਵੱਧ ਨੂੰ ਜ਼ਿੰਦਾ ਬਾਹਰ ਕੱਢਿਆ। ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਚੀਚੀਆ ਛਰੋਈਆ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨਾ ਬੇਟ, ਨਡਾਲਾ, ਜਗਪੁਰ ਕਲਾਂ, ਕੋਹਲੀਆਂ ਅਤੇ ਖਾਰੀਆਂ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.