ETV Bharat / state

ਦਰਿਆ ਬਿਆਸ ਦੇ ਸੁੰਦਰੀਕਰਨ ਲਈ ਰਾਜ ਸਭਾ ਮੈਂਬਰ ਅਤੇ ਵਿਧਾਇਕ ਵਲੋਂ ਰੀਵਿਊ ਮੀਟਿੰਗ

author img

By

Published : Jun 15, 2022, 12:40 PM IST

ਦਰਿਆ ਬਿਆਸ ਦੇ ਸੁੰਦਰੀਕਰਨ ਲਈ ਰਾਜ ਸਭਾ ਮੈਂਬਰ ਅਤੇ ਵਿਧਾਇਕ ਵਲੋਂ ਰੀਵਿਊ ਮੀਟਿੰਗ
ਦਰਿਆ ਬਿਆਸ ਦੇ ਸੁੰਦਰੀਕਰਨ ਲਈ ਰਾਜ ਸਭਾ ਮੈਂਬਰ ਅਤੇ ਵਿਧਾਇਕ ਵਲੋਂ ਰੀਵਿਊ ਮੀਟਿੰਗ

ਬਿਆਸ ਦਰਿਆ ਦੇ ਸੁੰਦਰੀਕਰਨ ਨੂੰ ਲੈ ਕੇ ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸ.ਡੀ.ਐਮ ਖਡੂਰ ਸਾਹਿਬ ਦੀ ਅਗਵਾਈ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ।

ਤਰਨ ਤਾਰਨ: ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਸੁੰਦਰੀਕਰਨ ਨੂੰ ਲੈ ਕੇ ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸ.ਡੀ.ਐਮ ਖਡੂਰ ਸਾਹਿਬ ਦੀ ਅਗਵਾਈ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ।

ਜਿਸ ਮੀਟਿੰਗ ਵਿੱਚ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੇ ਨਾਲ ਲੱਗਦੇ ਦਰਿਆ ਬਿਆਸ ਦੇ ਸੁੰਦਰੀਕਰਨ ਬਾਰੇ ਹੁਣ ਤੱਕ ਹੋਏ ਕੰਮ ਸੰਬਧੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਵਲੋਂ ਹੁਣ ਤੱਕ ਪੂਰਾ ਕੀਤੇ ਕੰਮ ਸੰਬੰਧੀ ਜਾਣਕਾਰੀ ਦਿੱਤੀ ਗਈ। ਦੱਸ ਦੇਈਏ ਕਿ ਕਸਬੇ ਦਾ ਸੀਵਰੇਜ ਦਾ ਪਾਣੀ ਧੂੰਦਾ ਪਿੰਡ ਨਜ਼ਦੀਕ ਬਣੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਜਾਣ ਦੀ ਬਜਾਏ ਪਿਛਲੇ ਲੰਮੇ ਸਮੇਂ ਤੋਂ ਬਿਆਸ ਦਰਿਆ 'ਚ ਪੈਣ ਕਰਕੇ ਪਵਿੱਤਰ ਸ਼੍ਰੀ ਬਾਉਲੀ ਸਾਹਿਬ ਦਾ ਜਲ ਦੂਸ਼ਿਤ ਹੋ ਰਿਹਾ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਵਿਭਾਗੀ ਕਾਰਵਾਈ ਪੂਰੀ ਨਾ ਹੋਣ ਕਾਰਨ ਲਟਕ ਰਿਹਾ ਹੈ। ਉਹਨਾਂ ਵਲੋਂ ਵੀ ਇਸ ਅਹਿਮ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਪਵਿੱਤਰ ਬਾਉਲੀ ਸਾਹਿਬ ਦੇ ਜਲ ਦੇ ਦੁਸ਼ਿਤ ਹੋਣ ਦੇ ਮਾਮਲੇ ਨੂੰ ਰਾਜ ਸਭਾ 'ਚ ਚੁੱਕਣ ਦਾ ਭਰੋਸਾ ਵੀ ਦਿੱਤਾ।

ਦਰਿਆ ਬਿਆਸ ਦੇ ਸੁੰਦਰੀਕਰਨ ਲਈ ਰਾਜ ਸਭਾ ਮੈਂਬਰ ਅਤੇ ਵਿਧਾਇਕ ਵਲੋਂ ਰੀਵਿਊ ਮੀਟਿੰਗ

ਇਹ ਵੀ ਪੜ੍ਹੋ:ਅੱਖਾਂ 'ਤੇ ਪੱਟੀ ਬੰਨ੍ਹ ਪ੍ਰਸ਼ੰਸਕ ਨੇ ਬਣਾਈ ਸੋਨੂੰ ਸੂਦ ਦੀ ਤਸਵੀਰ,ਸੋਨੂੰ ਬੋਲੇ ਕਮਾਲ ਦਾ ਬੰਦਾ ਯਾਰ

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਕਤ ਪ੍ਰੋਜੈਕਟ ਨੂੰ ਲੈਕੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਗਈ ਸੀ। ਜਿਸ ਸੰਬਧੀ ਮਾਲ ਵਿਭਾਗ ਵਲੋਂ ਪ੍ਰੋਜੈਕਟ ਸੰਬਧੀ ਨਿਸ਼ਾਨਦੇਹੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਬਿਆਸ ਦਰਿਆ 'ਚ ਸੀਵਰੇਜ ਦਾ ਪੈ ਰਿਹਾ ਗੰਦਾ ਪਾਣੀ ਵੱਡੀ ਸਮੱਸਿਆ ਹੈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਅਗਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬਹੁਤ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਬਾਬਾ ਘੋਲਾ ਸਿੰਘ ਵਲੋਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਲਈ ਜਿਨਾਂ ਵੀ ਖਰਚਾ ਲੱਗੇਗਾ ਉਹ ਸੰਗਤ ਵਲੋਂ ਮਿਲ ਜੁਲ ਕੇ ਕੀਤਾ ਜਵੇਗਾ ਅਤੇ ਜੇਕਰ ਪ੍ਰੋਜੈਕਟ ਲਈ ਕਿਸੇ ਕਿਸਾਨ ਕੋਲੋਂ ਜ਼ਮੀਨ ਖਰੀਦਣ ਦੀ ਲੋੜ ਪਈ ਤਾਂ ਉਕਤ ਕਿਸਾਨ ਨੂੰ ਬਣਦਾ ਮੁਆਵਜਾ ਦੇਕੇ ਤੁਰੰਤ ਜ਼ਮੀਨ ਦੀ ਖਰੀਦ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਸਿਰਫ ਵਿਭਾਗੀ ਕਾਰਵਾਈ ਪੂਰੀ ਕਰ ਦਵੇ ਬਾਕੀ ਕੰਮ ਸੰਗਤ ਖੁਦ ਪੂਰਾ ਕਰ ਲਵੇਗੀ।

ਇਹ ਵੀ ਪੜ੍ਹੋ: ਲਾਰੈਂਸ ਨੂੰ ਪੁੱਛਗਿਛ ਲਈ ਖਰੜ CIA ਸਟਾਫ਼ ਦੇ ਦਫ਼ਤਰ ਲਿਆਂਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.