ETV Bharat / state

ਸਿਵਲ ਹਸਪਤਾਲ 'ਚੋਂ ਦਵਾਈ ਨਾ ਮਿਲਣ ਕਾਰਨ ਨਸ਼ਾ ਛੱਡਣ ਵਾਲਿਆਂ 'ਚ ਰੋਸ

author img

By

Published : Sep 15, 2020, 6:10 AM IST

ਖੇਮਕਰਨ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦਵਾਈ ਲੈਣ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਘੱਟ ਦਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੋਰੋਨਾ ਦੇ ਮੱਦੇਨਜ਼ਰ 2-3 ਹਫ਼ਤੇ ਦੀ ਇਕੱਠੀ ਦਵਾਈ ਦਿੱਤੀ ਜਾਵੇ।

ਸਿਵਲ ਹਸਪਤਾਲ 'ਚੋਂ ਦਵਾਈ ਨਾ ਮਿਲਣ ਕਾਰਨ ਨਸ਼ਾ ਛੱਡਣ ਵਾਲਿਆਂ 'ਚ ਰੋਸ
ਸਿਵਲ ਹਸਪਤਾਲ 'ਚੋਂ ਦਵਾਈ ਨਾ ਮਿਲਣ ਕਾਰਨ ਨਸ਼ਾ ਛੱਡਣ ਵਾਲਿਆਂ 'ਚ ਰੋਸ

ਖੇਮਕਰਨ: ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਦਵਾਈ ਲੈਣ ਆਏ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਲੌਕਡਾਊਨ ਲਾਇਆ ਹੋਇਆ ਹੈ, ਜਿਸ ਕਾਰਨ ਸਮਾਜਿਕ ਦੂਰੀ ਦੀ ਪਾਲਣਾ ਅਤੇ ਆਵਾਜਾਈ 'ਤੇ ਰੋਕ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਦੂਰ-ਦੁਰਾਡੇ ਤੋਂ ਇਥੇ ਆਪਣੇ ਖਰਚੇ 'ਤੇ ਵਾਹਨ ਰਾਹੀਂ ਦਵਾਈ ਲੈਣ ਆਉਂਦੇ ਹਨ। ਪਹਿਲਾਂ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਇਕੱਠੀ ਦਵਾਈ ਮਿਲ ਜਾਂਦੀ ਸੀ। ਹੁਣ ਹਸਪਤਾਲ ਸਟਾਫ਼ ਕਈ ਦਿਨਾਂ ਤੋਂ ਉਨ੍ਹਾਂ ਨੂੰ ਦਵਾਈ ਲਈ ਖੱਜਲ ਕਰ ਰਿਹਾ ਹੈ ਅਤੇ ਰੋਜ਼ਾਨਾ ਦਵਾਈ ਦੇਣ ਲਈ ਸੱਦਿਆ ਜਾ ਰਿਹਾ ਹੈ।

ਸਿਵਲ ਹਸਪਤਾਲ 'ਚੋਂ ਦਵਾਈ ਨਾ ਮਿਲਣ ਕਾਰਨ ਨਸ਼ਾ ਛੱਡਣ ਵਾਲਿਆਂ 'ਚ ਰੋਸ

ਉਨ੍ਹਾਂ ਕਿਹਾ ਕਿ ਜਦੋਂ ਉਹ ਦਵਾਈ ਲੈਣ ਆਉਂਦੇ ਹਨ ਤਾਂ ਇਥੇ ਸੈਂਕੜੇ ਮਰੀਜ਼ ਹੁੰਦੇ ਹਨ ਪਰ ਹਸਪਤਾਲ ਦਾ ਕੋਈ ਵੀ ਸਟਾਫ਼ ਮੈਂਬਰ ਸਮਾਜਿਕ ਦੂਰੀ ਦੀ ਪਾਲਣਾ ਲਈ ਨਹੀਂ ਹੁੰਦਾ, ਜਿਸ ਕਾਰਨ ਇਥੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭੀੜ ਇਕੱਠੀ ਹੋ ਜਾਂਦੀ ਹੈ।

ਇਸ ਮੌਕੇ ਦਵਾਈ ਲੈਣ ਆਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਕੋਰੋਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਦੋ-ਤਿੰਨ ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣੀ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰ ਸਕਣ।

ਇਸ ਮੌਕੇ ਸਟਾਫ਼ ਨਾਲ ਗੱਲਬਾਤ ਕੀਤੀ ਗਈ ਤਾਂ ਇੱਕ ਮੈਂਬਰ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਭ ਨੂੰ ਦਵਾਈ ਦਿੱਤੀ ਜਾ ਰਹੀ ਹੈ। ਦਵਾਈ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਪਿਛੋਂ ਦਵਾਈ ਦੀ ਸ਼ਾਰਟੇਜ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਉਸੇ ਮਰੀਜ਼ ਨੂੰ ਵੱਧ ਦਵਾਈ ਦਿੱਤੀ ਜਾਂਦੀ ਹੈ, ਜਿਸ ਦੀ ਪਰਚੀ ਉਪਰ ਵੱਧ ਦਿਨਾਂ ਦੀ ਦਵਾਈ ਲਿਖੀ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.