ETV Bharat / state

BSF ਦੀ 71 ਬਟਾਲੀਅਨ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ

author img

By

Published : Dec 21, 2021, 6:57 PM IST

BSF ਦੀ 71 ਬਟਾਲੀਅਨ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ
BSF ਦੀ 71 ਬਟਾਲੀਅਨ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ

ਬੀ.ਐੱਸ.ਐੱਫ. ਦੀ 71 ਬਟਾਲੀਅਨ (BSF Of the 71st Battalion) ਵੱਲੋ ਸੀ.ਐੱਚ.ਸੀ. ਸੁਰਸਿੰਘ ਸਟੇਟ ਹੈਲਥ ਸਰਵਿਸ ਦੇ ਸਹਿਯੋਗ ਨਾਲ ਖਾਲੜਾ ਬਾਰਡਰ ‘ਤੇ ਮੈਡੀਕਲ ਕੈਂਪ ਲਗਾਇਆ ਗਿਆ।

ਤਰਨਤਾਰਨ: ਦੇਸ਼ ਦੇ ਬਾਰਡਰ ਸਕਿਉਰਟੀ ਫੋਰਸ (Border Security Force) ਵੱਲੋ ਦਿਨ-ਰਾਤ ਦੇਸ਼ ਦੀ ਰਾਖੀ ਕੀਤੀ ਜਾਂਦੀ ਹੈ ਤਾਂ ਜੋ ਪੂਰਾ ਦੇਸ਼ ਸੁੱਖ ਦੀ ਨੀਂਦ ਸੌ ਸਕੇ। ਇਨ੍ਹਾਂ ਹੀ ਨਹੀਂ ਸਾਡੇ ਦੇਸ਼ ਦੀ ਸਕਿਉਰਟੀ ਫੋਰਸ ਲੋਕਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਦੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਬਿਮਾਰੀ ਆਪਣਾ ਸ਼ਿਕਾਰ ਨਾ ਬਣਾ ਸਕੇ। ਇਸੇ ਤਹਿਤ ਬੀ.ਐੱਸ.ਐੱਫ. ਦੀ 71 ਬਟਾਲੀਅਨ (BSF Of the 71st Battalion) ਵੱਲੋ ਸੀ.ਐੱਚ.ਸੀ. ਸੁਰਸਿੰਘ ਸਟੇਟ ਹੈਲਥ ਸਰਵਿਸ ਦੇ ਸਹਿਯੋਗ ਨਾਲ ਖਾਲੜਾ ਬਾਰਡਰ ‘ਤੇ ਮੈਡੀਕਲ ਕੈਂਪ ਲਗਾਇਆ ਗਿਆ।

BSF ਦੀ 71 ਬਟਾਲੀਅਨ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ

ਇਸ ਮੈਡੀਕਲ ਕੈਂਪ ਦੀ ਸੁਰੂਆਤ ਕਮਾਡੈਟ ਸ੍ਰੀ ਯੋਗਿੰਦਰ ਰਾਜ ਵੱਲੋ ਰੀਬਨ ਕੱਟ ਕੇ ਕੀਤੀ ਗਈ। ਕੈਂਪ ਵਿੱਚ ਡਾਕਟਰ ਸ੍ਰੀ ਅਸਵਨੀ ਕੁਮਾਰ ਡੀ.ਸੀ,ਐੱਸ.ਐੱਮ.ਓ. ਡਾਕਟਰ ਜੀ.ਬਲ ਰੈਡੀ 71 ਬਟਾਲੀਅਨ, ਡਾਕਟਰ ਅੰਤਰਪ੍ਰੀਤ ਕੋਰ ਐੱਮ.ਓ. ਡਾਕਟਰ ਬਲਜੀਤ ਸਿੰਘ ਸੀ.ਐੱਚ.ਸੀ ਸੁਰਸਿੰਘ ਅੱਖਾ ਦੇ ਮਾਹਿਰ, ਦੀਪੇਸ ਕੁਮਾਰ ਸਿੰਘ ਨੇ ਕੀਤੀ।

ਇਸ ਮੈਡੀਕਲ ਕੈਂਪ ਵਿੱਚ ਆਮ ਸਿਹਤ ਸੇਵਾ ਅਤੇ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ 364 ਵਿਅਕਤੀਆਂ ਚੈੱਕਅੱਪ ਕੀਤੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਮੁਫ਼ਤ ਦਵਾਈ ਵੀ ਦਿੱਤੀ ਗਈ।ਇਸ ਮੌਕੇ ਬੀ.ਐੱਸ.ਐੱਫ. ਦੇ ਅਧਿਕਾਰੀਆ ਵੱਲੋ ਵੱਖ-ਵੱਖ ਪਿੰਡਾਂ ਦੇ 20 ਬੱਚਿਆ ਨੂੰ ਫੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਬਾਦਲਾਂ ਤੇ ਮਜੀਠੀਆ ਨੂੰ ਅੰਦਰ ਕਰਨ ਲਈ ਬਦਲੇ 3 ਡੀਜੀਪੀ: ਪ੍ਰਕਾਸ਼ ਸਿੰਘ ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.