ETV Bharat / state

ਮੰਤਰੀ ਦੀ ਅਗਵਾਈ 'ਚ 100 ਏਕੜ ਜ਼ਮੀਨ ਦਾ ਲਿਆ ਕਬਜ਼ਾ

author img

By

Published : May 20, 2022, 2:43 PM IST

100 ਏਕੜ ਜ਼ਮੀਨ ਦਾ ਕਬਜ਼ਾ ਲਿਆ ਗਿਆ
100 ਏਕੜ ਜ਼ਮੀਨ ਦਾ ਕਬਜ਼ਾ ਲਿਆ ਗਿਆ

ਹਲਕਾ ਪੱਟੀ ਦੇ ਵਿਧਾਇਕ (Constituency MLA) ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਦੀ ਅਗਵਾਈ 'ਚ ਹਰੀਕੇ ਪੱਤਣ ਤੋਂ 100 ਏਕੜ ਜ਼ਮੀਨ ਦਾ ਕਬਜਾ ਲਿਆ ਗਿਆ। ਜਿਸ ਦੀ ਮੁੜ ਅਲਾਟਮੈਂਟ ਲਈ ਸੋਮਵਾਰ ਨੂੰ ਬੋਲੀ ਕਰਵਾਈ ਜਾਵੇਗੀ, ਹਾਲਾਂਕਿ ਕਥਿਤ ਕਬਜਾਧਾਰੀ ਨੇ ਉਕਤ ਜ਼ਮੀਨ ‘ਤੇ ਆਪਣਾ ਮਾਲਕੀ ਹੱਕ ਜਿਤਾਉਂਦਿਆਂ ਲਾਲਜੀਤ ਸਿੰਘ ਕੋਲ ਆਪਣਾ ਪੱਖ ਪੇਸ਼ ਕੀਤਾ।

ਤਰਨਤਾਰਨ: ਪੰਜਾਬ ਦਾ ਖ਼ਜਾਨਾ (Treasure of Punjab) ਭਰਨ ਲਈ ਸਰਕਾਰ ਦੀ ਪਹਿਲਕਦਮੀ ਦੇ ਚੱਲਦਿਆਂ ਰਾਜ ਭਰ 'ਚੋਂ ਪੰਚਾਇਤੀ ਜ਼ਮੀਨਾਂ (Panchayat lands) ਨੂੰ ਕਬਜ਼ਾ ਮੁਕਤ ਕੀਤਾ ਜਾ ਰਿਹਾ ਹੈ। ਹਲਕਾ ਪੱਟੀ ਦੇ ਵਿਧਾਇਕ (Constituency MLA) ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਦੀ ਅਗਵਾਈ 'ਚ ਹਰੀਕੇ ਪੱਤਣ ਤੋਂ 100 ਏਕੜ ਜ਼ਮੀਨ ਦਾ ਕਬਜਾ ਲਿਆ ਗਿਆ। ਜਿਸ ਦੀ ਮੁੜ ਅਲਾਟਮੈਂਟ ਲਈ ਸੋਮਵਾਰ ਨੂੰ ਬੋਲੀ ਕਰਵਾਈ ਜਾਵੇਗੀ, ਹਾਲਾਂਕਿ ਕਥਿਤ ਕਬਜਾਧਾਰੀ ਨੇ ਉਕਤ ਜ਼ਮੀਨ ‘ਤੇ ਆਪਣਾ ਮਾਲਕੀ ਹੱਕ ਜਿਤਾਉਂਦਿਆਂ ਲਾਲਜੀਤ ਸਿੰਘ ਕੋਲ ਆਪਣਾ ਪੱਖ ਪੇਸ਼ ਕੀਤਾ।

100 ਏਕੜ ਜ਼ਮੀਨ ਦਾ ਕਬਜ਼ਾ ਲਿਆ ਗਿਆ

ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨਾਲ-ਨਾਲ ਮਾਲ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਹਾਜਰੀ ਵਿੱਚ ਕਬਜਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਦਾਲਤੀ ਸਟੇਅ ਆਰਡਰ ਦੀ ਆੜ ਵਿੱਚ ਕੁਝ ਸਮੇਂ ਜ਼ਮੀਨ ਵਾਹੀ ਤਾਂ ਜਾ ਸਕਦੀ ਹੈ, ਪਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਜ਼ਮੀਨ ਦਾ ਮਾਲਕਾਨਾਂ ਹੱਕ ਸਰਕਾਰ ਦੀ ਹੀ ਰਹੇਗਾ।

ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਦੇ ਕਬਜਾਧਾਰੀਆਂ ਨੂੰ ਜ਼ਮੀਨਾਂ ਛੱਡਣ ਦੇ ਦਰਦ ਤਾਂ ਹੋਵੇਗਾ, ਪਰ ਜਦੋਂ ਇਸ ਜ਼ਮੀਨ ਦੇ ਮਾਲੀਏ ਨੂੰ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਹੋਣੀ ਯਕੀਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਪੰਜਾਬ ਦੇ ਖ਼ਜਾਨੇ ‘ਤੇ 3 ਲੱਖ ਕਰੋੜ ਤੋਂ ਵੱਧ ਚੜੇ ਕਰਜ਼ੇ ਨੂੰ ਉਤਾਰਣ ਲਈ ਪੰਚਾਇਤੀ ਜ਼ਮੀਨ ਦਾ ਮਾਲੀਆ ਵੱਡਾ ਰੋਲ ਅਦਾ ਕਰੇਗਾ

ਇਸ ਮੌਕੇ ਮੰਤਰੀ ਲਾਲਜੀਤ ਸਿੰਘ ਨੇ ਖੁਦ ਜ਼ਮੀਨਾਂ ਸਰਕਾਰ ਹਵਾਲੇ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ (Farmers honored) ਕੀਤਾ। ਉਨ੍ਹਾਂ ਕਿਹਾ ਕਿ ਕਬਜਾਸ਼ੁਦਾ ਜ਼ਮੀਨਾਂ ਵਿੱਚ ਘਰ ਬਣਾ ਕੇ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਦਾਂ ਜਾਵੇਗਾ।
ਇਹ ਵੀ ਪੜ੍ਹੋ:ਘਰ ਨੂੰ ਲੱਗੀ ਅੱਗ ਕਾਰਨ 2 ਮਾਸੂਮ ਪੁੱਤਰਾਂ ਸਮੇਤ ਜ਼ਿੰਦਾ ਸੜਿਆ ਪਿਓ, ਮਾਂ ਦੀ ਹਾਲਤ ਗੰਭੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.