ETV Bharat / state

Farmers protest against G-20: ਜੀ-20 ਸੰਮੇਲਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਸਾੜੇ ਪੁਤਲੇ, ਕਿਹਾ- ਇਹ ਲੋਕ ਕਾਰਪੋਰੇਟਾਂ ਦੇ ਲਈ ਕਰਦੇ ਨੇ ਕੰਮ

author img

By

Published : Mar 15, 2023, 4:39 PM IST

Farmers protest against G-20
Farmers protest against G-20

ਤਰਨਤਾਰਨ ਦੇ ਕਿਸਾਨਾਂ ਨੇ ਪੁਤਲੇ ਫੂਕ ਕੇ ਭਾਰਤ ਵਿੱਚ ਹੋ ਰਹੇ ਜੀ-20 ਸੰਮੇਲਨ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ਾਂ ਤੋਂ ਆ ਰਹੇ ਨੁਮੰਦਿਆਂ ਦੀ ਮਨਸਾ ਉਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਕਿਸਾਨਾਂ ਨੇ ਪੁਤਲੇ ਫੂਕ ਦੇ ਕੀਤਾ ਜੀ-20 ਸੰਮੇਲਨ ਦਾ ਵਿਰੋਧ

ਤਰਨਤਾਰਨ: ਇਸ ਵਾਰ ਜੀ-20 ਸੰਮੇਲਨ ਭਾਰਤ ਵਿੱਚ ਹੋ ਰਹੇ ਰਿਹਾ ਹੈ। ਜਿਸ ਵਿੱਚ ਅੰਮ੍ਰਿਤਸਰ ਨੂੰ ਵੀ ਸੰਮੇਲਨ ਲਈ ਚੁਣਿਆ ਗਿਆ ਹੈ। ਜੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 (ਐੱਲ-20) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਜ਼ਿਲ੍ਹਾ ਤਰਨਤਾਰਨ ਦੇ ਆਗੂ ਦਿਆਲ ਸਿੰਘ ਮੀਆਵਿੰਡ ਦੀ ਅਗਵਾਹੀ ਹੇਠ ਤਰਨ ਤਾਰਨ ਵਿੱਚ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ। ਉਨ੍ਹਾ ਕਿਹਾ ਕਿ ਐੱਲ-20ਜੀ-20 ਦੇ ਅਧੀਨ ਜੁੜੇ ਸਮੂਹਾਂ ਵਿੱਚੋਂ ਹੀ ਇੱਕ ਹੈ। ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ਤੇ ਲੁਕਵੇਂ ਢੰਗ ਨਾਲ ਵੱਖ ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ।

ਜੀ-20 ਦੇ ਆਗੂ ਲੋਕਾਂ ਦੇ ਅੱਖੀ ਘੱਟਾ ਪਾ ਰਹੇ ਹਨ: ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਕਾਰਪੋਰੇਟ ਪੱਖੀ ਹਨ। ਇਹ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀ ਨੀਤੀਆਂ 'ਤੇ ਚੱਲ ਰਹੇ ਹਨ। ਇਹ ਉਹ ਹੀ ਮੁਲਕ ਹਨ ਜੋ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ ਐੱਮ.ਐੱਸ.ਪੀ. ਦੇਣ ਦੇ ਰਸਤੇ ਵਿਚ ਵੱਡਾ ਅੜਿੱਕਾ ਹਨ| ਉਨ੍ਹਾ ਕਿਹਾ ਕਿ ਇਹ ਗਰੁੱਪ ਕੁੱਲ ਦੁਨੀਆ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨ ਵੱਲੋਂ ਪੈਦਾ ਕੀਤੇ ਜਾਂਦੇ ਖਾਧ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਅਤੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਹੀਂ ਮਿਲ ਪਾਉਂਦੀ।

ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਸੰਮੇਲਨ ਦੀ ਮਕਸਦ : ਸੋ ਅਜਿਹੀਆਂ ਮੀਟਿੰਗਾਂ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸਰੋਤਾਂ ਅਤੇ ਖੇਤੀ ਸੈਕਟਰ ਦੀ ਸੰਸਾਰ ਬੈਂਕ, ਮੁਦਰਾ ਕੋਸ਼ ਫੰਡ, ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਲਈ ਨਵੇਂ ਨਵੇਂ ਰਾਹ ਬਣਾਏ ਜਾ ਰਹੇ ਹਨ। ਦਿਆਲ ਸਿੰਘ ਮੀਆਵਿੰਡ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਵਿਚ ਬੈਠੇ ਸਿਆਸਤਦਾਨ ਲੋਕਾਂ ਨੂੰ ਧੋਖਾ ਦੇ ਰਹੇ ਹਨ। ਇਹਨਾਂ ਦੇਸ਼ਾਂ ਦੇ ਇਸ਼ਾਰੇ 'ਤੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸਨ ਅਤੇ ਹੁਣ ਪੰਜਾਬ ਦੇ ਪਾਣੀਆਂ 'ਤੇ ਕਬਜ਼ਾ ਕਰਨ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

ਇਹ ਵੀ ਪੜ੍ਹੋ:- G20 Conference In Amritsar : G-20 ਦੇ ਡੈਲੀਗੇਟਾਂ ਦੇ ਸਵਾਗਤ 'ਚ ਮਾਨ ਦਾ ਟਵੀਟ, ਲਿਖਿਆ-'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ'

ETV Bharat Logo

Copyright © 2024 Ushodaya Enterprises Pvt. Ltd., All Rights Reserved.