ETV Bharat / state

ਭਿੱਖੀਵਿੰਡ: ਅਕਾਲੀ ਦਲ ਦੇ ਹੱਕ 'ਚ ਰੋਡ ਸ਼ੋਅ 'ਚ ਪੁੱਜੇ ਬਿਕਰਮ ਮਜੀਠੀਆ

author img

By

Published : Feb 10, 2021, 10:11 PM IST

ਅੱਜ ਅਕਾਲੀ ਦਲ ਵੱਲੋਂ ਵਿਸ਼ਾਲ ਪੱਧਰ ਦਾ ਰੋਡ ਸ਼ੋਅ ਭਿੱਖੀਵਿੰਡ ਵਿੱਚ ਕੱਢਿਆ ਗਿਆ। ਇਸ ਵਿਚ ਸਮੂਹ ਵਰਕਰ ਵੀ ਵੱਡੀ ਗਿਣਤੀ ਵਿਚ ਪੁੱਜੇ ਇਸ ਰੋਡ ਸ਼ੋਅ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਪੁੱਜੇ।

ਫ਼ੋਟੋ
ਫ਼ੋਟੋ

ਤਰਨ ਤਾਰਨ: ਬੀਤੇ 2 ਫਰਵਰੀ ਨੂੰ ਅਕਾਲੀ ਦਲ ਵੱਲੋਂ ਪੇਪਰ ਦਾਖ਼ਲ ਕਰਵਾਉਣ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਹੁੱਲੜਬਾਜ਼ੀ ਤੋਂ ਬਾਅਦ ਸ਼ਹਿਰ ਵਾਸੀਆਂ ਅਤੇ ਵੋਟਰਾਂ ਵਿੱਚ ਨਵਾਂ ਜੋਸ਼ ਭਰਨ ਲਈ ਅੱਜ ਅਕਾਲੀ ਦਲ ਵੱਲੋਂ ਵਿਸ਼ਾਲ ਪੱਧਰ ਦਾ ਰੋਡ ਸ਼ੋਅ ਭਿੱਖੀਵਿੰਡ ਵਿੱਚ ਕੱਢਿਆ ਗਿਆ। ਇਸ ਵਿਚ ਸਮੂਹ ਵਰਕਰ ਵੀ ਵੱਡੀ ਗਿਣਤੀ ਵਿਚ ਪੁੱਜੇ ਇਸ ਰੋਡ ਸ਼ੋ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਪੁੱਜੇ।

ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਦੇ ਚੱਲਦੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ ਜਿੰਨ੍ਹਾਂ ਵਿੱਚ ਭਿੱਖੀਵਿੰਡ ਵੀ ਸ਼ਾਮਲ ਹੈ।

ਭਿੱਖੀਵਿੰਡ: ਅਕਾਲੀ ਦਲ ਦੇ ਹੱਕ 'ਚ ਰੋਡ ਸ਼ੋਅ 'ਚ ਪੁੱਜੇ ਬਿਕਰਮ ਮਜੀਠੀਆ

ਉਨ੍ਹਾਂ ਨੇ ਮੋਗਾ ਵਿੱਚ ਵਾਪਰੀ ਘਟਨਾ ਨੂੰ ਦੁਹਰਾਉਂਦੇ ਕਿਹਾ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸੁੱਤੇ ਹੋਏ ਹਨ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਧੱਕੇਸ਼ਾਹੀਆਂ ਦੀ ਘਟਨਾਵਾਂ ਨਜ਼ਰ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 40 ਫ਼ੀਸਦ ਪੇਪਰ ਰੱਦ ਕਰਵਾਏ ਗਏ ਹਨ ਸਿਰਫ਼ 60 ਫ਼ੀਸਦ ਪੋਲਿੰਗ ਕਰਵਾਈ ਜਾ ਰਹੀ ਹੈ।

ਉਨ੍ਹਾਂ ਕਿ ਪੰਜਾਬ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਅਰਧ ਸੈਨਿਕ ਬਲ ਲਗਾਏ ਜਾਣੇ ਚਾਹੀਦੇ ਹਨ ਨਾਲ ਹੀ ਉਨ੍ਹਾਂ ਅਕਾਲੀ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਉਹ ਆਪਣਾ ਚੋਣ ਪ੍ਰਚਾਰ ਸਹੀ ਤਰੀਕੇ ਨਾਲ ਕਰ ਸਕਣ। ਉਨ੍ਹਾਂ ਨੇ ਅਫ਼ਸਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਅਫ਼ਸਰਾਂ ਨੂੰ ਆਪਣਾ ਕੰਮ ਸਹੀ ਤਰੀਕੇ ਕਰਨਾ ਚਾਹੀਦਾ। ਉਨ੍ਹਾਂ ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਅਤੇ ਐਸਐਚਓ ਸਰਬਜੀਤ ਸਿੰਘ ਨੂੰ ਕਿਹਾ ਕਿ ਉਹ ਕਾਂਗਰਸ ਦੀ ਪੁਸ਼ਤ ਪਨਾਹੀ ਛੱਡ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.