ETV Bharat / state

Pakistani spy arrested: ਭਾਰਤੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਸਾਬਕਾ ਫੌਜੀ ਗ੍ਰਿਫਤਾਰ, ਇੰਝ ਲੀਕ ਕਰਦਾ ਸੀ ਜਾਣਕਾਰੀ

author img

By ETV Bharat Punjabi Team

Published : Sep 23, 2023, 8:36 PM IST

Pakistani spy arrested
Pakistani spy arrested

ਤਰਨ ਤਾਰਨ ਦੇ ਭਿੱਖੀਵਿੰਡ ਪੁਲਿਸ ਵਲੋਂ ਸੂਚਨਾ ਦੇ ਆਧਾਰ 'ਤੇ ਇੱਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ 'ਤੇ ਇਲਜ਼ਾਮ ਹੈ ਕਿ ਉਸ ਵਲੋਂ ਭਾਰਤੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦਿੱਤੀ ਜਾਂਦੀ ਸੀ। (Pakistani spy arrested)

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਤਰਨ ਤਾਰਨ: ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਏਜੰਟਾਂ ਨਾਲ ਰਾਬਤਾ ਕਰਕੇ ਭਾਰਤੀ ਫੌਜ ਦੀਆਂ ਕਾਰਵਾਈਆਂ ਨਾਲ ਸਬੰਧਤ ਖੁਫੀਆ ਜਾਣਕਾਰੀਆਂ ਅਤੇ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ, ਨਕਸ਼ੇ ਪਾਕਿਸਤਾਨੀ ਏਜੰਸੀਆਂ ਨੂੰ ਮੁਹੱਈਆ ਕਰਵਾਉਣ ਵਾਲੇ ਫੌਜ ਤੋਂ ਸੇਵਾਮੁਕਤ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਉਕਤ ਜਸੂਸ ਦਾ ਪੁਲਿਸ ਨੇ ਮੋਬਾਈਲ ਫੋਨ ਕਬਜ਼ੇ 'ਚ ਲੈ ਲਿਆ ਹੈ ਤੇ ਉਸ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।(Pakistani spy arrested)

ਸਾਬਕਾ ਫੌਜੀ ਗ੍ਰਿਫ਼ਤਾਰ: ਇਸ ਸਬੰਧੀ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਅਮਰਬੀਰ ਸਿੰਘ ਤੋਤਾ ਪੁੱਤਰ ਜਸਵੰਤ ਸਿੰਘ ਵਾਸੀ ਮਾੜੀ ਗੌੜ ਸਿੰਘ ਜੋ ਭਾਰਤੀ ਫੌਜ ਵਿਚੋਂ ਸੇਵਾ ਮੁਕਤ ਹੋਇਆ ਹੈ ਤੇ ਹੁਣ ਆਪਣੇ ਪਿੰਡ ਹੀ ਰਹਿੰਦਾ ਹੈ। ਉਸ ਵੱਲੋਂ ਪਾਕਿਸਤਾਨੀ ਸਮੱਗਲਰਾਂ ਤੇ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆਂ ਨਾਲ ਵ੍ਹਟਸਐਪ ਰਾਹੀਂ ਰਾਬਤਾ ਕਰ ਕੇ ਉਨ੍ਹਾਂ ਲਈ ਭਾਰਤੀ ਫੌਜ ਦੀਆਂ ਕਾਰਵਾਈਆਂ ਨਾਲ ਸਬੰਧਤ ਖੁਫੀਆ ਜਾਣਕਾਰੀ ਤੇ ਹੋਰ ਮਹੱਤਵਪੂਰਨ ਤੇ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ, ਨਕਸ਼ੇ ਆਦਿ ਸਮੇਤ ਹੋਰ ਜਾਣਕਾਰੀ ਦੁਸ਼ਮਣ ਦੇਸ਼ ਨੂੰ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦੁਸ਼ਮਣ ਦੇਸ਼ ਭਾਰਤ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਢਾਹ ਲਗਾਉਣ ਲਈ ਵਰਤ ਸਕਦਾ ਹੈ।

ਪੁਲਿਸ ਵਲੋਂ ਮਾਮਲਾ ਦਰਜ: ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਅਧਾਰ ’ਤੇ ਸਬ ਇੰਸਪੈਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਟੀਮ ਨੇ ਅਮਰਬੀਰ ਸਿੰਘ ਤੋਤਾ ਨੂੰ ਯੋਜਨਾਬੱਧ ਤਰੀਕੇ ਨਾਲ ਨਾਕੇਬੰਦੀ ਕਰ ਕੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਸਦੇ ਖਿਲਾਫ ਥਾਣਾ ਭਿੱਖੀਵਿੰਡ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਕੋਲੋਂ ਬਰਾਮਦ ਹੋਏ ਮੋਬਾਈਲ ਫੋਨ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਦੇ ਨੲਲ ਹੀ ਭਿੱਖੀਵਿੰਡ ਪੁਲਿਸ ਨੇ ਇਸ ਸਬੰਧ ਵਿੱਚ ਐਫਆਈਆਰ ਨੰ. 144 ਮਿਤੀ 22-09-2023 ਅਧੀਨ 3.4.5.9 ਸਰਕਾਰੀ ਸੀਕਰੇਟ ਐਕਟ 1923 ਮੁਕੱਦਮਾ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.