ETV Bharat / state

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਖਤਮਲਾਣਾ ਨੂੰ ਪਈ ਸੇਮ ਦੀ ਮਾਰ

author img

By

Published : Jul 22, 2021, 8:09 PM IST

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਖਤਮਲਾਣਾ ਨੂੰ ਪਈ ਸੇਮ ਦੀ ਮਾਰ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਖਤਮਲਾਣਾ ਨੂੰ ਪਈ ਸੇਮ ਦੀ ਮਾਰ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਖਤਮਲਾਣਾ ਦੇ ਲੋਕ ਸੇਮ ਦੀ ਮਾਰ ਨੂੰ ਝੱਲ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ 1972 ਤੋਂ ਸਾਡੇ ਪਿੰਡ ਸੇਮ ਦੀ ਮਾਰ ਪੈ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ (Government) ਸਾਡੀ ਕੋਈ ਮਦਦ ਨਹੀਂ ਕਰਦੀ ਹੈ।

ਸ੍ਰੀ ਮੁਕਤਸਰ ਸਾਹਿਬ: ਪਿੰਡ ਤਖਤਮਲਾਣਾ ਦੇ ਲੋਕ ਸੇਮ ਦੀ ਮਾਰ ਕਾਰਨ ਆਪਣੀ ਫ਼ਸਲ ਨੂੰ ਤਰਸ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ 1972 ਤੋਂ ਸਾਡੇ ਪਿੰਡ ਸੇਮ ਦੀ ਮਾਰ ਲਗਾਤਾਰ ਚੱਲ ਰਹੀ ਹੈ ਨਾ ਹੀ ਕਦੇ ਸਾਡੇ ਪਿੰਡ ਕੋਈ ਕੋਈ ਫਸਲ ਹੁੰਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤਕ ਕਿਸੇ ਵੀ ਸਿਆਸੀ ਆਗੂ ਨੇ ਸਾਡੀ ਬਾਂਹ ਨਹੀਂ ਫੜੀ ਅਤੇ ਵੋਟਾਂ ਵੇਲੇ ਸਾਡੇ ਤੋਂ ਵੋਟਾਂ ਲੈਣ ਅਤੇ ਬਾਅਦ ਵਿਚ ਸਾਡੀ ਬਾਤ ਨੀ ਪੁੱਛਦੇ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਖਤਮਲਾਣਾ ਨੂੰ ਪਈ ਸੇਮ ਦੀ ਮਾਰ

ਕਿਸਾਨ ਨੇ ਕਿਹਾ ਹੈ ਕਿ ਸਾਡੇ ਮੁਕਤਸਰ ਜ਼ਿਲ੍ਹੇ ਨੇ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal)ਨੂੰ ਮੁੱਖ ਮੰਤਰੀ ਬਣਾਇਆ ਪਰ ਸਾਡੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਕੀਤਾ ਅੱਗੇ ਸਾਨੂੰ ਬੈਂਕਾਂ ਵਾਲਿਆਂ ਤੋਂ ਥੋੜ੍ਹਾ ਬਹੁਤ ਲੋਨ ਮਿਲ ਜਾਂਦਾ ਸੀ ਹੁਣ ਬੈਂਕਾਂ ਵਾਲੇ ਵੀ ਸਾਨੂੰ ਲੋਨ ਦੇਣਾ ਬੰਦ ਕਰ ਗਏ ਹਨ।

ਕਿਸਾਨਾਂ ਨੇ ਸਰਕਾਰ (Government) ਤੋਂ ਸਾਡੀ ਮੰਗ ਹੈ ਕਿ ਸਾਡੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਸਾਨੂੰ ਸੇਮ ਦੀ ਮਾਰ ਤੋਂ ਬਚਾਇਆ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਸੇਮ ਕਾਰਨ ਕੋਈ ਫਸਲ ਨਹੀਂ ਹੁੰਦੀ ਅਤੇ ਸਾਡੇ ਘਰਾਂ ਦਾ ਗੁਜ਼ਾਰਾ ਚੱਲਣ ਬਹੁਤ ਮੁਸ਼ਕਿਲ ਹੋ ਗਈ ਹੈ।

ਇਹ ਵੀ ਪੜੋ:ਲੋਕਾਂ ਦੀ ਅਣਗਹਿਲੀ ਦੇ ਸਕਦੀ ਹੈ ਤੀਜੀ ਲਹਿਰ ਨੂੰ ਸੱਦਾ:ਡਾ ਰਮਣੀਕ ਬੇਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.