ETV Bharat / state

ਪੰਜਾਬ ਦਾ ਇਹ ਨੌਜਵਾਨ ਵੱਖਰੇ ਅੰਦਾਜ਼ ਨਾਲ ਵਿਸਲਿੰਗ ਕਰ ਗਾਉਂਦਾ ਗੀਤ

author img

By

Published : Jul 6, 2021, 7:27 PM IST

ਪੰਜਾਬ ਦਾ ਇਹ ਨੌਜਵਾਨ ਵੱਖਰੇ ਅੰਦਾਜ਼ ਨਾਲ ਵਿਸਲਿੰਗ ਕਰ ਗਾਉਂਦਾ ਗੀਤ
ਪੰਜਾਬ ਦਾ ਇਹ ਨੌਜਵਾਨ ਵੱਖਰੇ ਅੰਦਾਜ਼ ਨਾਲ ਵਿਸਲਿੰਗ ਕਰ ਗਾਉਂਦਾ ਗੀਤ

ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਗਾਇਕ ਸੋਨੂੰ ਗਿੱਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਿਸਲਿੰਗ ਕਰਨ ਦਾ ਸ਼ੌਂਕ ਸੀ। ਉਨ੍ਹਾਂ ਦੱਸਿਆ ਕਿ ਉਹ ਬਚਪਨ ਵਿੱਚ ਹੀ ਟੀਵੀ ਨੂੰ ਦੇਖਦੇ ਹੋਏ ਗਾਣੇ ਸੁਣਦੇ ਤੇ ਉਨ੍ਹਾਂ ਦੀ ਵਿਸਲਿੰਗ ਕਰਨ ਲੱਗ ਜਾਂਦੇ ਸਨ। ਸੋਨੂੰ ਗਿੱਲ ਦੱਸਿਆ ਕਿ ਉਹ ਪੰਜਾਬੀ ਹਿੰਦੀ ਦੋਨਾਂ ਹੀ ਗਾਣਿਆਂ ਦੀ ਵਿਸਲਿੰਗ ਕਰ ਲੈਂਦੇ ਹਨ।

ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੀ ਧਰਤੀ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਫ਼ਨਕਾਰ ਦਿੱਤੇ ਹਨ ਜਿਨ੍ਹਾਂ ਦੇ ਨਾਮ ਹਨ ਜਿਵੇਂ ਗੁਰਦਾਸ ਮਾਨ, ਹਾਕਮ ਸੂਫੀ, ਮੇਲ ਮਿੱਤਰ, ਜਾਨੀ ਦੀਪਕ ਢਿੱਲੋਂ ,ਅਸ਼ੋਕ ਮਸਤੀ, ਨਰੇਸ਼ ਕਥੂਰੀਆ, ਪਾਲੀ ਗਿੱਦੜਬਾਹਾ ਮੁਕੇਸ਼ ਗਿੱਦੜਬਾਹਾ ਅਤੇ ਹੋਰ ਵੀ ਬਹੁਤ ਸਾਰੇ ਨਾਮ ਹਨ ਪਰ ਹੁਣ ਇਨ੍ਹਾਂ ਨਾਮਾਂ ਵਿਚ ਇਕ ਹੋਰ ਨਾਮ ਜੁੜਨ ਜਾ ਰਿਹਾ ਹੈ ਜਿਸ ਦਾ ਨਾਮ ਹੈ ਸੋਨੂੰ ਗਿੱਲ।

ਪੰਜਾਬ ਦਾ ਇਹ ਨੌਜਵਾਨ ਵੱਖਰੇ ਅੰਦਾਜ਼ ਨਾਲ ਵਿਸਲਿੰਗ ਕਰ ਗਾਉਂਦਾ ਗੀਤ

ਗੀਤਕਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਹੀ ਬਹੁਤ ਸਾਰੇ ਗੀਤਕਾਰਾਂ ਨੂੰ ਸੁਣਦੇ ਹੋਵੋਗੇ ਪਰ ਅੱਜ ਅਸੀਂ ਜਿਸ ਸ਼ਖ਼ਸ ਸੋਨੂੰ ਗਿੱਲ ਦੀ ਗੱਲ ਕਰਨ ਜਾ ਰਹੇ ਹਾਂ ਉਹ ਇਕ ਵੱਖਰੇ ਹੀ ਅੰਦਾਜ਼ ਦੀ ਗੀਤਕਾਰੀ ਕਰਦਾ ਹੈ ਜਦੋਂ ਤੁਸੀਂ ਉਸ ਨੂੰ ਕੋਈ ਵੀ ਗੀਤ ਗਾਉਣ ਲਈ ਕਹੋਂਗੇ ਤਾਂ ਉਹ ਵਿਸਲਿੰਗ ਰਾਹੀਂ ਉਸ ਗੀਤ ਨੂੰ ਇੰਨੇ ਵੱਖਰੇ ਅੰਦਾਜ਼ ਵਿਚ ਪੇਸ਼ ਕਰਦਾ ਹੈ ਕਿ ਸੁਣਨ ਵਾਲਾ ਕੀਲਿਆ ਜਾਂਦਾ ਹੈ। ਕੋਈ ਚੰਗਾ ਪਲੇਟਫਾਰਮ ਨਾ ਮਿਲਣ ਕਾਰਨ ਇਹ ਫਨਕਾਰ ਹੁਣ ਤੱਕ ਦੁਨੀਆਂ ਦੀਆ ਨਜ਼ਰਾਂ ਤੋਂ ਲੁਕਿਆ ਹੋਇਆ ਸੀ ਜਿਸ ਨੂੰ ਸਾਡੀ ਟੀਮ ਨੇ ਕੈਮਰੇ ਅੱਗੇ ਲਿਆਂਦਾ ਤੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।

ਅੱਜ ਤੁਹਾਨੂੰ ਸੁਣਾਉਂਦੀ ਹਾਂ ਉਨ੍ਹਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ। ਇਹ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਸੋਨੂੰ ਗਿੱਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਿਸਲਿੰਗ ਕਰਨ ਦਾ ਸ਼ੌਂਕ ਸੀ। ਉਨ੍ਹਾਂ ਦੱਸਿਆ ਕਿ ਉਹ ਬਚਪਨ ਵਿੱਚ ਹੀ ਟੀਵੀ ਨੂੰ ਦੇਖਦੇ ਹੋਏ ਗਾਣੇ ਸੁਣਦੇ ਸੁਣਦੇ ਤੇ ਉਨ੍ਹਾਂ ਦੀ ਵਿਸਲਿੰਗ ਕਰਨ ਲੱਗ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਹਿੰਦੀ ਦੋਨਾਂ ਹੀ ਗਾਣਿਆਂ ਦੀ ਵਿਸਲਿੰਗ ਕਰ ਲੈਂਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਦਰਸ਼ਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਗਾਣੇ ਦੀ ਵਿਸਲਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਰਸ਼ਕ ਜੇਕਰ ਉਨ੍ਹਾਂ ਦਾ ਇਸ ਟੇਲੈਂਟ ਨੂੰ ਪਸੰਦ ਕਰਦੇ ਹਨ ਤਾਂ ਉਹ ਆਪਣਾ ਕੁਮੈਂਟ ਕਰ ਕੇ ਕਿਸੇ ਵੀ ਗਾਣੇ ਦੀ ਉਨ੍ਹਾਂ ਤੋਂ ਵਿਸਲਿੰਗ ਸੁਣ ਸਕਦੇ ਹਨ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਵਿੱਚ ਇਸ ਵਿਸਲਿੰਗ ਨੂੰ ਉੱਚਿਤ ਆਧਾਰ ਦੇ ਉੱਪਰ ਲੈ ਕੇ ਜਾਣਾ ਚਾਹੁੰਦੇ ਹਨ। ਸੋਨੂੰ ਗਿੱਲ ਨੇ ਦੱਸਿਆ ਕਿ ਪੰਜਾਬੀ ਗੀਤਾਂ ਵਿੱਚ ਮਿਊਜ਼ਿਕ ਦੇ ਨਾਲ ਵਿਸਲਿੰਗ ਵੀ ਵਰਤੀ ਜਾਣੀ ਚਾਹੀਦੀ ਹੈ ਜਿਸ ਨਾਲ ਗੀਤ ਨੂੰ ਹੋਰ ਵੀ ਚੰਗਾ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੀ ONLINE ਭਰਤੀ ਪ੍ਰਕਿਰਿਆ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.