ETV Bharat / state

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੰਮ ਤੋਂ ਸਥਾਨਕ ਲੋਕ ਪਰੇਸ਼ਾਨ

author img

By

Published : Dec 3, 2020, 4:04 PM IST

ਸ੍ਰੀ ਮੁਕਤਸਰ ਸਾਹਿਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਨਲਾਇਕੀਆਂ ਤੋਂ ਪਰੇਸ਼ਾਨ ਹੋ ਕੇ ਸਥਾਨਕ ਵਾਸੀਆਂ ਨੇ ਜਲਾਲਾਬਾਦ ਰੋਡ ਬਾਈਪਾਸ 'ਤੇ ਪੈਂਦੇ ਰਜਬਾਹੇ ਦੇ ਪੁਲ ਤੋਂ ਰਸਤੇ ਨੂੰ ਬੰਦ ਕਰਕੇ ਸੜਕੀ ਜਾਮ ਲਗਾ ਦਿੱਤਾ। ਇਸ ਦੇ ਚਲਦਿਆਂ ਕਈ ਘੰਟਿਆਂ ਤੱਕ ਆਵਾਜਾਈ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਲੜਖ਼ੜਾਈ ਰਹੀ ਅਤੇ ਪੂਰੀ ਤਰ੍ਹਾਂ ਨਾਲ ਜਾਮ ਲੱਗ ਗਿਆ।

ਫ਼ੋਟੋ
ਫ਼ੋਟੋ

ਸ੍ਰੀ ਮੁਕਤਸਰ ਸਾਹਿਬ: ਇੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਨਲਾਇਕੀਆਂ ਤੋਂ ਪਰੇਸ਼ਾਨ ਹੋ ਕੇ ਸਥਾਨਕ ਵਾਸੀਆਂ ਨੇ ਜਲਾਲਾਬਾਦ ਰੋਡ ਬਾਈਪਾਸ 'ਤੇ ਪੈਂਦੇ ਰਜਬਾਹੇ ਦੇ ਪੁਲ ਦੇ ਰਸਤੇ ਨੂੰ ਬੰਦ ਕਰ ਸੜਕੀ ਜਾਮ ਲਗਾ ਦਿੱਤਾ। ਇਸ ਦੇ ਚਲਦਿਆਂ ਕਈ ਘੰਟਿਆਂ ਤੱਕ ਆਵਾਜਾਈ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਲੜਖ਼ੜਾਈ ਗਈ।

ਵੀਡੀਓ

ਸਥਾਨਕ ਵਾਸੀਆਂ ਨੇ ਕਿਹਾ ਕਿ ਠੇਕੇਦਾਰਾਂ ਨੇ ਕਈ ਸਾਲ ਪਹਿਲਾਂ ਜਲਾਲਾਬਾਦ ਰੋਡ ਬਾਈਪਾਸ ਦੇ ਇਲਾਕੇ ਵਿੱਚ ਪਾਈਪ ਲਾਈਨ ਵਿਛਾਈਆਂ ਗਈਆਂ ਸਨ ਜੋ ਕਿ ਠੇਕੇਦਾਰਾਂ ਨੇ ਗ਼ਲਤ ਢੰਗ ਨਾਲ ਪਾ ਦਿੱਤੀਆਂ ਸਨ। ਜਿਸ ਦੇ ਚੱਲਦਿਆਂ ਅਕਸਰ ਹੀ ਇਲਾਕੇ ਵਿੱਚ ਸੀਵਰੇਜ ਓਵਰਫਲੋ ਕਾਰਨ ਮਹੀਨਿਆਂ ਤੱਕ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹੁਣ ਇਨ੍ਹਾਂ ਪਾਈਪ ਲਾਈਨਾਂ ਦੀ ਮੁਰੰਮਤ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵੱਡੇ ਆਕਾਰ ਦਾ ਖੱਡਾ ਪੁੱਟਿਆ ਹੈ। ਜੋ ਕਿ ਹੁਣ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸ ਖੱਡੇ ਵਿਚ ਲੋਕ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਡੂੰਘੇ ਖੱਡੇ ਕਾਰਨ ਨੇੜੇ ਬਣੇ ਮਕਾਨਾਂ ਅਤੇ ਦੁਕਾਨਾਂ ਦੀਆਂ ਨੀਹਾਂ ਹੇਠਾਂ ਧੱਸ ਰਹੀਆਂ ਹਨ ਅਤੇ ਮਕਾਨਾਂ ਦੁਕਾਨਾਂ ਵਿੱਚ ਦਰਾੜਾਂ ਪੈ ਰਹੀਆਂ ਹਨ। ਇਸ ਕਾਰਨ ਲੋਕਾਂ ਦੇ ਮਕਾਨਾਂ ਅਤੇ ਦੁਕਾਨਾਂ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਇਸ ਵੱਡੀ ਲਾਪ੍ਰਵਾਹੀ ਵੱਲ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਲਾਪਰਵਾਹੀਆਂ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਪ੍ਰਤੀਤ ਹੋ ਰਹੇ ਹਨ।

ਐਸਡੀਓ ਜਗਮੋਹਨ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਛੇਤੀ ਕਰਨ ਦਾ ਭਰੋਸਾ ਦਵਾਇਆ ਹੈ। ਜਿਸ ਤੋਂ ਕਈ ਘੰਟਿਆਂ ਬਾਅਦ ਦੇਰ ਸ਼ਾਮ ਲੋਕਾਂ ਨੇ ਸੜਕ ਦਾ ਜਾਮ ਖੋਲ੍ਹਿਆ ਅਤੇ ਆਵਾਜਾਈ ਬਹਾਲ ਹੋ ਸਕੀ।

ਜ਼ਿਕਰਯੋਗ ਹੈ ਕਿ ਅੱਜ ਜਦੋਂ ਈਟੀਵੀ ਭਾਰਤ ਨੇ ਇਸ ਦਾ ਜਾਇਜਾ ਲਿਆ ਤਾਂ ਉੱਥੋਂ ਦੀ ਸਿਲੰਡਰ ਲੈ ਜਾ ਰਿਹਾ ਵਿਅਕਤੀ ਅਚਾਨਕ ਇਸ ਵਿੱਚ ਡਿੱਗ ਗਿਆ। ਜਿਸ ਨੂੰ ਲੋਕਾਂ ਨੇ ਸਹਾਇਤਾ ਦੇ ਕੇ ਬਾਹਰ ਕੱਢਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.